Fazilka News : ਖੇਤਾਂ ’ਚੋਂ ਮਿਲੀ 14 ਸਾਲਾਂ ਬੱਚੇ ਦੀ ਲਾਸ਼; ਗੁਆਂਡੀ ਦੇ ਘਰੋਂ ਮਿਲਿਆ ਸਾਈਕਲ, ਇਲਾਕੇ ’ਚ ਫੈਲੀ ਸਨਸਨੀ
ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਇਹ ਬੱਚਾ ਕੱਲ ਤੋਂ 11 ਵਜੇ ਦਾ ਲਾਪਤਾ ਸੀ। ਬੱਚਾ ਘਰ ਵਿੱਚੋਂ ਸਾਈਕਲ ਲੈ ਕੇ ਗੁਆਂਢੀਆਂ ਦੇ ਘਰ ਗਿਆ ਸੀ, ਇਸ ਤੋਂ ਬਾਅਦ ਬੱਚਾ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਭਾਲ ਕੀਤੀ ਗਈ।
Fazilka News : ਫਾਜ਼ਿਲਕਾ ਦੇ ਕਸਬਾ ਅਰਨੀਵਾਲਾ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋ ਇੱਕ 13-14 ਸਾਲਾਂ ਦੇ ਬੱਚੇ ਦੀ ਲਾਸ਼ ਖੇਤਾਂ ਦੇ ਵਿੱਚੋਂ ਲਾਵਾਰਸ ਹਾਲਤ ਵਿੱਚ ਬਰਾਮਦ ਹੋਈ। ਇਸ ਮਾਮਲੇ ਮਗਰੋਂ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ। ਦੱਸ ਦਈਏ ਕਿ ਮ੍ਰਿਤਕ ਬੱਚਾ ਮੰਡੀ ਅਰਨੀਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਇਹ ਬੱਚਾ ਕੱਲ ਤੋਂ 11 ਵਜੇ ਦਾ ਲਾਪਤਾ ਸੀ। ਬੱਚਾ ਘਰ ਵਿੱਚੋਂ ਸਾਈਕਲ ਲੈ ਕੇ ਗੁਆਂਢੀਆਂ ਦੇ ਘਰ ਗਿਆ ਸੀ, ਇਸ ਤੋਂ ਬਾਅਦ ਬੱਚਾ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਭਾਲ ਕੀਤੀ ਗਈ। ਪਰ ਉਹ ਨਾ ਮਿਲਿਆ, ਜਦਕਿ ਬੱਚੇ ਦਾ ਸਾਈਕਲ ਗੁਆਂਢੀਆਂ ਦੇ ਘਰੋਂ ਮਿਲਿਆ ਹੈ।
ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਵੱਲੋਂ ਗੁਆਂਢੀ ’ਤੇ ਸਖ਼ਤੀ ਕੀਤੀ ਗਈ। ਜਿਸ ਤੋਂ ਬਾਅਦ ਪਤਾ ਲੱਗਾ ਕਿ ਇਸ ਨਾਬਾਲਿਗ ਬੱਚੇ ਦੀ ਹੱਤਿਆ ਕਰ ਦਿੱਤੀ ਗਈ ਹੈ ਉਸ ਦੀ ਲਾਸ਼ ਇੱਕ ਥੈਲੇ ਵਿੱਚ ਪਾ ਕੇ ਦੂਰ ਖੇਤਾਂ ਦੇ ਵਿੱਚ ਸੁੱਟ ਦਿੱਤੀ ਗਈ ਜਿਸ ਦੀ ਲਾਸ਼ ਸਵੇਰੇ ਮਿਲੀ।
ਲਾਸ਼ ਮਿਲਣ ’ਤੇ ਸਨਸਨੀ ਫੈਲ ਗਈ। ਪੁਲਿਸ ਵੀ ਮੌਕੇ ’ਤੇ ਪੁੱਜ ਗਈ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪੁਲਿਸ ਦਾ ਕਹਿਣਾ ਕਿ ਫੋਰੈਸਿੰਕ ਟੀਮਾਂ ਬੁਲਾਈਆਂ ਗਈਆਂ ਹਨ। ਉਸ ਤੋਂ ਬਾਅਦ ਹੀ ਮਾਮਲੇ ਸਬੰਧੀ ਹੋਰ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : Ludhiana Children Missing News : ਦੋ ਨਾਬਾਲਿਗ ਸਕੇ ਭਰਾ ਹੋਏ ਲਾਪਤਾ; ਟਿਊਸ਼ਨ ਪੜਨ ਗਏ ਸੀ ਦੋਵੇਂ ਬੱਚੇ