ਸੁਣਵਾਈ ਦੌਰਾਨ ਹੱਥ 'ਚ ਸਿਗਰਟ ਪੀਂਦੀ ਅੱਧ ਨਗਨ ਨਜ਼ਰ ਆਈ ਮਹਿਲਾ ਜੱਜ, ਵੀਡੀਓ ਵਾਇਰਲ

By  Jasmeet Singh November 27th 2022 02:33 PM

Female Judge Half-Naked Video Goes Viral: ਕੋਰੋਨਾ ਤੋਂ ਬਾਅਦ ਆਨਲਾਈਨ ਪੜ੍ਹਾਈ, ਨੌਕਰੀਆਂ, ਮੀਟਿੰਗਾਂ ਅਤੇ ਸੁਣਵਾਈਆਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਜਿੱਥੇ ਪਹਿਲਾਂ ਲੋਕ ਦਫ਼ਤਰ ਵਿੱਚ ਆਪਣਾ ਕੰਮ ਪ੍ਰੋਫੈਸ਼ਨਲ ਡਰੈੱਸ ਕੋਡ ਨਾਲ ਕਰਦੇ ਸਨ, ਉੱਥੇ ਹੀ ਆਨਲਾਈਨ ਯੁੱਗ ਵਿੱਚ ਲੋਕ ਦਫ਼ਤਰੀ ਕੰਮ ਘਰ ਵਿੱਚ ਹੀ ਬੇਝਿਜਕ ਅਤੇ ਲਾਪਰਵਾਹੀ ਨਾਲ ਕਰਨ ਲੱਗ ਪਏ ਹਨ। ਪਰ ਇਸ ਵਿੱਚ ਕਈ ਵਾਰ ਕੁੱਝ ਲੋਕਾਂ ਨੂੰ ਨਮੋਸ਼ੀਜਨਕ ਸਥਿਤੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਹ ਆਨਲਾਈਨ ਕੰਮ ਇਕ ਮਹਿਲਾ ਜੱਜ ਲਈ ਮਹਿੰਗਾ ਸਾਬਤ ਹੋਇਆ ਅਤੇ ਜ਼ੂਮ ਮੀਟ 'ਤੇ ਅਦਾਲਤ ਦੀ ਸੁਣਵਾਈ ਦੌਰਾਨ, ਜਿਵੇਂ ਹੀ ਉਨ੍ਹਾਂ ਦਾ ਕੈਮਰਾ ਚਾਲੂ ਹੋਇਆ, ਕੁੱਝ ਅਜਿਹਾ ਦੇਖਿਆ ਗਿਆ ਕਿ ਹੁਣ ਉਹ ਜਵਾਬ ਦੇਣ ਦੇ ਯੋਗ ਨਹੀਂ ਹਨ।

ਇਹ ਵੀ ਪੜ੍ਹੋ: ਸਵਿਟਜ਼ਰਲੈਂਡ ਦੀ 100 ਬੋਗੀ ਵਾਲੀ ਯਾਤਰੀ ਰੇਲਗੱਡੀ ਨੇ ਤੋੜਿਆ ਵਿਸ਼ਵ ਰਿਕਾਰਡ

ਸੁਣਵਾਈ ਦੌਰਾਨ ਇਕ ਮਹਿਲਾ ਜੱਜ ਹੱਥ ਵਿੱਚ ਸਿਗਰੇਟ ਲੈ ਕੇ ਅੱਧ ਨਗਨ ਨਜ਼ਰ ਆਈ, ਉਸਦੀ ਮਾਣ-ਮਰਿਆਦਾ ਵਿਰੁੱਧ ਵਿਵਹਾਰ ਨੂੰ ਦੇਖਦੇ ਹੋਏ ਕੀਤੀ ਗਈ ਕਾਰਵਾਈ ਮਗਰੋਂ ਹੁਣ ਜੱਜ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਜਿਸ ਦੌਰਾਨ ਇਹ ਘਟਨਾ ਵਾਪਰੀ, ਉਸਦੀ ਸੁਣਵਾਈ ਜ਼ੂਮ ਮੀਟ 'ਤੇ ਚੱਲ ਰਹੀ ਸੀ। ਫਿਰ ਅਚਾਨਕ ਮਹਿਲਾ ਜੱਜ ਦਾ ਕੈਮਰਾ ਚਾਲੂ ਹੋ ਗਿਆ ਅਤੇ ਉਹ ਇਤਰਾਜ਼ਯੋਗ ਹਾਲਤ 'ਚ ਨਜ਼ਰ ਆਈ। ਇਹ ਜੱਜ ਇਸ ਤੋਂ ਪਹਿਲਾਂ ਵੀ ਅਜਿਹੀਆਂ ਬੋਲਡ ਤਸਵੀਰਾਂ ਸੋਸ਼ਲ ਸਾਈਟਸ 'ਤੇ ਸ਼ੇਅਰ ਕਰ ਚੁੱਕੀ ਹੈ।


ਕੋਲੰਬੀਆ ਦੀ ਇਸ ਜੱਜ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਨਲਾਈਨ ਸੁਣਵਾਈ ਦੌਰਾਨ ਜ਼ੂਮ ਮੀਟ ਵਿੱਚ ਬਿਸਤਰੇ 'ਤੇ ਅੱਧ-ਨੰਗੀ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਉਸ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ। ਨਿਆਂਇਕ ਅਨੁਸ਼ਾਸਨੀ ਕਮਿਸ਼ਨ ਨੇ 34 ਸਾਲਾ ਦੋਸ਼ੀ ਮਹਿਲਾ ਜੱਜ ਵਿਵਿਅਨ ਪੋਲਾਨੀਆ ਦੇ ਖਿਲਾਫ ਆਪਣਾ ਫੈਸਲਾ ਸੁਣਾਉਂਦੇ ਹੋਏ ਉਸਨੂੰ ਇਤਰਾਜ਼ਯੋਗ ਕੰਮ ਕਰਨ ਦੇ ਨਾਲ-ਨਾਲ ਡਰੈੱਸ ਕੋਡ ਦੀ ਉਲੰਘਣਾ ਕਰਨ ਦਾ ਵੀ ਦੋਸ਼ੀ ਠਹਿਰਾਇਆ।

ਇਹ ਵੀ ਪੜ੍ਹੋ: ਟੇਸਲਾ ਦੀ ਆਟੋਮੈਟਿਕ ਕਾਰ ਹੋਈ ਕੰਟਰੋਲ ਤੋਂ ਬਾਹਰ, 2 ਦੀ ਮੌਤ, 3 ਜ਼ਖਮੀ

ਜਿਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਨੇ ਪੋਲਾਨੀਆ ਵਿਰੁੱਧ ਕਾਰਵਾਈ ਕਰਦਿਆਂ ਉਸ ਨੂੰ ਤਿੰਨ ਮਹੀਨਿਆਂ ਲਈ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ, ਜਿਸ ਦੌਰਾਨ ਉਸ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ। ਨਿਊਯਾਰਕ ਪੋਸਟ ਮੁਤਾਬਕ ਪੋਲਾਨੀਆ ਇਸ ਤੋਂ ਪਹਿਲਾਂ ਵੀ ਆਪਣੇ ਸੋਸ਼ਲ ਅਕਾਊਂਟ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ ਪਰ ਜ਼ੂਮ 'ਤੇ ਅਧਿਕਾਰਤ ਸੁਣਵਾਈ ਦੌਰਾਨ ਉਸ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ।

Related Post