Talwandi Sabo ਦੇ ਪਿੰਡ ਕੌੌਰੇਆਣਾ ਚ ਇੱਕ ਦੋਸਤ ਨੇ ਦੂਜੇ ਦੋਸਤ ਨੂੰ ਜ਼ਹਿਰ ਮਿਲਾ ਕੇ ਪਿਲਾਈ ਸ਼ਰਾਬ, ਇਲਾਜ ਦੌਰਾਨ ਹੋਈ ਮੌਤ
Talwandi Sabo News : ਤਲਵੰਡੀ ਸਾਬੋ ਦੇ ਪਿੰਡ ਕੌੌਰੇਆਣਾ ਤੋਂ ਇੱਕ ਨੌਜਵਾਨ ਵੱਲੋਂ ਆਪਣੇ ਹੀ ਜਿਗਰੀ ਦੋਸਤ ਨੂੰ ਧੋਖੇ ਨਾਲ ਸਲਫਾਸ ਪਿਲਾ ਕੇ ਮਾਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦੋਸਤ ਲਵਪ੍ਰੀਤ ਨੇ ਅਰਸਪ੍ਰੀਤ ਨੂੰ ਧੋਖੇ ਨਾਲ ਜ਼ਹਿਰ ਪਿਲਾ ਕੇ ਮਰਨ ਲਈ ਮਜਬੂਰ ਕਰ ਦਿੱਤਾ। ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਵਾਸੀ ਕੌਰੇਆਣਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਲੜਕੇ ਅਰਸਦੀਪ ਸਿੰਘ (16) ਦੀ ਪੜ੍ਹਾਈ ਦੌਰਾਨ ਲਵਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਰਾਈਆ ਨਾਲ ਦੋਸਤੀ ਪੈ ਗਈ। ਜੋ ਅਕਸਰ ਹੀ ਇੱਕ ਦੂਸਰੇ ਦੇ ਘਰੇ ਆਉਂਦੇ ਜਾਂਦੇ ਸਨ ਤੇ ਗੂੜੇ ਦੋਸਤ ਸਨ
Talwandi Sabo News : ਤਲਵੰਡੀ ਸਾਬੋ ਦੇ ਪਿੰਡ ਕੌੌਰੇਆਣਾ ਤੋਂ ਇੱਕ ਨੌਜਵਾਨ ਵੱਲੋਂ ਆਪਣੇ ਹੀ ਜਿਗਰੀ ਦੋਸਤ ਨੂੰ ਧੋਖੇ ਨਾਲ ਸਲਫਾਸ ਪਿਲਾ ਕੇ ਮਾਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦੋਸਤ ਲਵਪ੍ਰੀਤ ਨੇ ਅਰਸਪ੍ਰੀਤ ਨੂੰ ਧੋਖੇ ਨਾਲ ਜ਼ਹਿਰ ਪਿਲਾ ਕੇ ਮਰਨ ਲਈ ਮਜਬੂਰ ਕਰ ਦਿੱਤਾ। ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਵਾਸੀ ਕੌਰੇਆਣਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਲੜਕੇ ਅਰਸਦੀਪ ਸਿੰਘ (16) ਦੀ ਪੜ੍ਹਾਈ ਦੌਰਾਨ ਲਵਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਰਾਈਆ ਨਾਲ ਦੋਸਤੀ ਪੈ ਗਈ। ਜੋ ਅਕਸਰ ਹੀ ਇੱਕ ਦੂਸਰੇ ਦੇ ਘਰੇ ਆਉਂਦੇ ਜਾਂਦੇ ਸਨ ਤੇ ਗੂੜੇ ਦੋਸਤ ਸਨ।
ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਮੇਰਾ ਪੁੱਤਰ ਅਰਸਦੀਪ ਸਿੰਘ ਮੇਰੇ ਨਾਲ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਵਾਉਣ ਲੱਗ ਪਿਆ। ਕਰੀਬ 10 ਦਿਨ ਪਹਿਲਾਂ ਮੇਰੇ ਲੜਕੇ ਅਤੇ ਲਵਪ੍ਰੀਤ ਸਿੰਘ ਦੀ ਆਪਸ ਵਿੱਚ ਅਣਬਨ ਹੋ ਗਈ ਸੀ। ਜਿਸ ਤੋਂ ਬਾਅਦ ਕਰੀਬ 8 ਦਿਨ ਪਹਿਲਾਂ ਲਵਪ੍ਰੀਤ ਦੇ ਪਿਤਾ ਅਰਜਿੰਦਰ ਸਿੰਘ ਦੀ ਮੇਰੇ ਲੜਕੇ ਨੂੰ ਕਾਲ ਆਈ। ਜਿਸਨੇ ਮੇਰੇ ਲੜਕੇ ਪਾਸੋਂ ਲਵਪ੍ਰੀਤ ਸਿੰਘ ਬਾਰੇ ਪੁੱਛਿਆ ਤਾਂ ਮੇਰੇ ਲੜਕੇ ਨੇ ਉਸ ਨੂੰ ਕਿਹਾ ਕਿ ਮੇਰੀ ਲਵਪ੍ਰੀਤ ਸਿੰਘ ਨਾਲ ਬੋਲਚਾਲ ਬੰਦ ਹੈ। ਜਿਸ ਤੋਂ ਬਾਅਦ ਰਜਿੰਦਰ ਸਿੰਘ ਮੇਰੇ ਲੜਕੇ ਨੂੰ ਕਾਫੀ ਬੁਰਾ ਭਲਾ ਬੋਲਿਆ ਤੇ ਮੇਰੇ ਲੜਕੇ ਨੇ ਵੀ ਉਸ ਨਾਲ ਕਾਫੀ ਗਾਲੀ ਗਲੋਚ ਕੀਤਾ ਸੀ।
ਇਸੇ ਰੰਜਿਸ਼ ਨੂੰ ਲੈ ਕੇ ਹੀ ਲਵਪ੍ਰੀਤ ਨੇ ਮੇਰੇ ਲੜਕੇ ਨੂੰ ਸਾਡੇ ਪਿੰਡ ਦੇ ਨਜ਼ਦੀਕ ਸੂਆ ਕੋਲ ਬੁਲਾਇਆ ਤੇ ਮੇਰਾ ਲੜਕਾ ਲਵਪ੍ਰੀਤ ਸਿੰਘ ਕੋਲ ਚਲਾ ਗਿਆ ਤੇ ਵਾਪਸ ਕਰੀਬ 7 ਵਜੇ ਘਰ ਆਇਆ। ਜਿਸ ਨੇ ਮੈਨੂੰ ਦੱਸਿਆ ਕਿ ਮੈਂ ਲਵਪ੍ਰੀਤ ਸਿੰਘ ਨਾਲ ਰਲ ਕੇ ਸ਼ਰਾਬ ਵਿੱਚ ਮਿਲਾ ਕੇ ਕੋਈ ਜਹਰੀਲੀ ਚੀਜ਼ ਪੀ ਲਈ ਹੈ। ਜਿਸ ਤੋਂ ਬਾਅਦ ਅਸੀਂ ਮੇਰੇ ਲੜਕੇ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਰੈਫਰ ਕਰ ਦਿੱਤਾ। ਜਿਸਦੀ ਅੱਜ ਸਵੇਰੇ ਮੌਤ ਹੋ ਗਈ।
ਇਲਾਜ ਦੌਰਾਨ ਮੇਰੇ ਲੜਕੇ ਨੇ ਮੈਨੂੰ ਦੱਸਿਆ ਕਿ ਉਸ ਨਾਲ ਲਵਪ੍ਰੀਤ ਸਿੰਘ ਨੇ ਵੀ ਸ਼ਰਾਬ ਵਿੱਚ ਸਲਫਾਸ ਮਿਲਾ ਕੇ ਪੀਤੀ ਸੀ ਪ੍ਰੰਤੂ ਲਵਪ੍ਰੀਤ ਸਿੰਘ ਨੇ ਮੇਰੇ ਲੜਕੇ ਦੇ ਸਾਹਮਣੇ ਖੁਦ ਸ਼ਰਾਬ ਵਿੱਚ ਸਲਫਾਸ ਮਿਲਾ ਕੇ ਪੀਣ ਦਾ ਡਰਾਮਾ ਕੀਤਾ ਸੀ ਅਤੇ ਮੇਰੇ ਲੜਕੇ ਨੂੰ ਸ਼ਰਾਬ ਵਿੱਚ ਜਿਆਦਾ ਸਲਫਾਸ ਦੀ ਡੋਜ ਦੇ ਦਿੱਤੀ ਸੀ ,ਜਿਸ ਕਰਕੇ ਮੇਰੇ ਲੜਕੇ ਦੀ ਮੌਤ ਹੋ ਗਈ। ਉਧਰ ਇਸ ਸਬੰਧੀ ਤਲਵੰਡੀ ਸਾਬੋ ਦੇ ਥਾਣਾ ਮੁਖੀ ਨੇ ਘਟਨਾ ਸਬੰਧੀ ਦੱਸਦਿਆਂ ਮ੍ਰਿਤਕ ਦੇ ਦੋਸਤ 'ਤੇ ਵੱਖ ਵੱਖ ਧਰਮਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਦੋਂ ਹੀ ਲਵਪ੍ਰੀਤ ਸਿੰਘ ਹਸਪਤਾਲ ਤੋਂ ਠੀਕ ਹੋ ਕੇ ਆਵੇਗਾ ਤਾਂ ਉਸ ਤੋਂ ਸਾਰੀ ਪੁੱਛ ਪੜਤਾਲ ਕੀਤੀ ਜਾਵੇਗੀ।