Malerkotla News : ਮੱਝਾਂ ਦੇ ਤਬੇਲੇ ਚ ਚੱਲ ਰਹੀ ਪਟਾਕਾ ਫੈਕਟਰੀ ਨੂੰ ਲੱਗੀ ਅੱਗ ,ਫਾਇਰ ਬ੍ਰਿਗੇਡ ਨੇ ਪਾਇਆ ਅੱਗ ਤੇ ਕਾਬੂ
Malerkotla News : ਮਲੇਰਕੋਟਲਾ 'ਚ ਮਾਨਾ ਫਾਟਕਾਂ 'ਤੇ ਅੱਜ ਸਵੇਰੇ ਇੱਕ ਪਟਾਕਾ ਫੈਕਟਰੀ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਵਰਨਯੋਗ ਹੈ ਕਿ ਦਿਵਾਲੀ ਦੇ ਤਿਹਾਰ ਨੂੰ ਨੇੜੇ ਰੱਖਦਿਆਂ ਪਟਾਕਾ ਫੈਕਟਰੀਆਂ ਵਿੱਚ ਪਟਾਕੇ ਵੱਡੀ ਮਾਤਰਾ ਵਿੱਚ ਬਣਨ ਲੱਗਦੇ ਹਨ
Malerkotla News : ਮਲੇਰਕੋਟਲਾ 'ਚ ਮਾਨਾ ਫਾਟਕਾਂ 'ਤੇ ਅੱਜ ਸਵੇਰੇ ਇੱਕ ਪਟਾਕਾ ਫੈਕਟਰੀ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਵਰਨਯੋਗ ਹੈ ਕਿ ਦਿਵਾਲੀ ਦੇ ਤਿਹਾਰ ਨੂੰ ਨੇੜੇ ਰੱਖਦਿਆਂ ਪਟਾਕਾ ਫੈਕਟਰੀਆਂ ਵਿੱਚ ਪਟਾਕੇ ਵੱਡੀ ਮਾਤਰਾ ਵਿੱਚ ਬਣਨ ਲੱਗਦੇ ਹਨ।
ਇਸ ਫੈਕਟਰੀ ਵਿੱਚ ਵੀ ਦਿਵਾਲੀ ਨੂੰ ਮੁੱਖ ਰੱਖਦਿਆਂ ਇੱਕ ਮੱਝਾਂ ਦੇ ਤਬੇਲੇ ਵਿੱਚ ਪਟਾਕਾ ਫੈਕਟਰੀ ਬਣਾ ਕੇ ਚੱਲ ਰਹੀ ਸੀ, ਜਿਸ ਨੂੰ ਕਿ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਅਜੇ ਕੋਈ ਸਪਸ਼ਟ ਨਹੀਂ ਹੋਇਆ।
ਇਸ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਪੁਲਿਸ ਪ੍ਰਸ਼ਾਸਨ ਵੀ ਕੁਝ ਸਮੇਂ ਬਾਅਦ ਮੌਕੇ 'ਤੇ ਪਹੁੰਚ ਗਿਆ ਸੀ। ਪੁਲਿਸ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਚਾਰ ਜਣਿਆਂ 'ਤੇ ਪਰਚਾ ਦਰਜ ਕਰ ਲਿਆ ਹੈ ਅਤੇ ਬਾਕੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।