Liquor Factory Fire : ਬਠਿੰਡਾ ਚ ਸ਼ਰਾਬ ਫੈਕਟਰੀ ਚ ਲੱਗੀ ਭਿਆਨਕ ਅੱਗ, ਧੂੰਏਂ ਨਾਲ ਕਾਲਾ ਹੋਇਆ ਆਸਮਾਨ

Liquor Factory Fire : ਜਾਣਕਾਰੀ ਅਨੁਸਾਰ, ਇਹ ਅੱਗ ਬੀਸੀਐਲ ਸ਼ਰਾਬ ਫੈਕਟਰੀ ਵਿੱਚ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਧੂੰਏ ਦੀ ਲਪੇਟ ਵਿੱਚ ਕਈ ਪਿੰਡਾਂ ਦੇ ਲੋਕ ਵੀ ਆਏ, ਜਿਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। (Bathinda)

By  KRISHAN KUMAR SHARMA June 19th 2026 01:31 PM -- Updated: June 19th 2026 01:37 PM

Liquor Factory Fire : ਬਠਿੰਡਾ 'ਚ ਬੀਕਾਨੇਰ ਰੋਡ 'ਤੇ ਸਥਿਤ ਇੱਕ ਸ਼ਰਾਬ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਫੈਕਟਰੀ 'ਚ ਈਥਾਨੋਲ ਬਣਾਉਣ ਵਾਲੇ ਟੈਂਕਰ ਵਿੱਚ ਲੱਗੀ ਹੈ, ਜਿਸ ਪਿੱਛੋਂ ਅੱਗ ਕਾਰਨ ਉਠੇ ਕਾਲੇ ਧੂੰਏ ਕਾਰਨ ਆਸਮਾਨ ਵਿੱਚ ਧੂੰਆਂ-ਧੂੰਆਂ ਹੋ ਗਿਆ।

ਜਾਣਕਾਰੀ ਅਨੁਸਾਰ, ਇਹ ਅੱਗ ਬੀਸੀਐਲ ਸ਼ਰਾਬ ਫੈਕਟਰੀ ਵਿੱਚ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਧੂੰਏ ਦੀ ਲਪੇਟ ਵਿੱਚ ਕਈ ਪਿੰਡਾਂ ਦੇ ਲੋਕ ਵੀ ਆਏ, ਜਿਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। (Bathinda)

ਘਟਨਾ ਦੀ ਜਾਣਕਾਰੀ ਮਿਲਦੇ ਹੀ, ਫੈਕਟਰੀ ਪ੍ਰਬੰਧਨ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਅੱਗ ਬੁਝਾਊ ਦਸਤੇ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫੈਕਟਰੀ ਵਿੱਚੋਂ ਨਿਕਲ ਰਹੇ ਧੂੰਏਂ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ। ਸਥਾਨਕ ਨਿਵਾਸੀਆਂ ਨੇ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਕੀਤੀ ਹੈ। ਦਮੇ ਦੇ ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਅਤੇ ਫੈਕਟਰੀ ਪ੍ਰਬੰਧਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਦਾ ਮੁਲਾਂਕਣ ਕਰੇ ਅਤੇ ਸਿਹਤ ਪ੍ਰਬੰਧ ਕਰੇ। ਪ੍ਰਸ਼ਾਸਨ ਨੇ ਸਥਿਤੀ ਦੀ ਨਿਗਰਾਨੀ ਕਰਨ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਫਾਇਰ ਬ੍ਰਿਗੇਡ ਟੀਮਾਂ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Related Post