Nabha Factory Fire : ਨਾਭਾ ਚ ਫਰਨੀਚਰ ਸ਼ੋਅਰੂਮ ਚ ਅੱਗ ਦਾ ਤਾਂਡਵ, 40 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ

Nabha Factory Fire : ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ। ਸ਼ੋਰੂਮ ਦੇ ਅੰਦਰ ਪਿਆ ਫਰਨੀਚਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਭਾਰੀ ਜੱਦੋ-ਜਹਿਦ ਤੋਂ ਬਾਅਦ ਫਾਇਰ ਦਸਤੇ ਦੇ ਵੱਲੋਂ ਤਿੰਨ ਤੋਂ ਚਾਰ ਗੱਡੀਆਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

By  KRISHAN KUMAR SHARMA November 20th 2025 01:55 PM -- Updated: November 20th 2025 01:57 PM

Nabha Factory Fire : ਪੰਜਾਬ ਦੇ ਵਿੱਚ ਦਿਨੋ-ਦਿਨ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਹੀ ਅੱਗ ਲੱਗਣ ਦੀ ਘਟਨਾ ਵਾਪਰੀ ਨਾਭਾ ਰੋਹਟੀ ਪੁਲਿਸ ਦੇ ਨਜਦੀਕ ਤਨਿਸ਼ਕ ਫਰਨੀਚਰ ਦੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ। ਸ਼ੋਰੂਮ ਦੇ ਅੰਦਰ ਪਿਆ ਫਰਨੀਚਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਭਾਰੀ ਜੱਦੋ-ਜਹਿਦ ਤੋਂ ਬਾਅਦ ਫਾਇਰ ਦਸਤੇ ਦੇ ਵੱਲੋਂ ਤਿੰਨ ਤੋਂ ਚਾਰ ਗੱਡੀਆਂ ਤੋਂ ਬਾਅਦ ਅੱਗ ਤੇ  ਕਾਬੂ ਪਾਇਆ ਗਿਆ। ਅੱਗ ਇੰਨੀ ਜਿਆਦਾ ਭਿਆਨਕ ਸੀ। ਜੇਕਰ ਮੌਕੇ 'ਤੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਦੇ ਨਾਲ ਦੇ ਫਰਨੀਚਰ ਦੇ ਗੁਦਾਮ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਸੀ। ਮਾਲਕ ਦੇ ਦੱਸਣ ਦੇ ਮੁਤਾਬਿਕ ਉਨਾਂ ਦਾ ਕਰੀਬ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ। 

ਇਸ ਮੌਕੇ ਤਨਿਸ਼ਕ ਫਰਨੀਚਰ ਫੈਕਟਰੀ ਦੇ ਮਾਲਕ ਅਸਵਨੀ ਕੁਮਾਰ ਨੇ ਦੱਸਿਆ ਕਿ ਸਾਡੀ ਫੈਕਟਰੀ ਦੇ ਵਿੱਚ ਕਰੀਬ 40 ਲੱਖ ਰੁਪਏ ਦਾ ਫਰਨੀਚਰ ਦਾ ਸਮਾਨ ਸੀ ਜੋ ਜਲ ਕੇ ਬਿਲਕੁਲ ਰਾਖ ਹੋ ਗਿਆ ਇਹ ਅੱਗ ਸ਼ੋਟ ਸਰਕਟ ਦੇ ਨਾਲ ਲੱਗੀ ਹੋ ਸਕਦੀ, ਕਿਉਂਕਿ ਸਾਡਾ ਇਸ ਤੇ ਹੀ ਗੁਜ਼ਾਰਾ ਚਲਦਾ ਸੀ।

ਫੈਕਟਰੀ ਦੇ ਮੁਲਾਜ਼ਮ ਸ਼ਾਨਵਾਬ ਨੇ ਦੱਸਿਆ ਕਿ ਮੈਂ ਫੈਕਟਰੀ ਵਿੱਚ ਹੀ ਰਹਿੰਦਾ ਹਾਂ ਜਦੋਂ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਐ ਅੱਗ ਇਨੀ ਵੱਧ ਗਈ ਕਿ ਵੇਖਦੇ ਵੇਖਦੇ ਫਰਨੀਚਰ ਦੇ ਗੁਦਾਮ ਨੂੰ ਅੱਗ ਲੱਗ ਗਈ ਅਤੇ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। 

ਇਸ ਮੌਕੇ ਕੌਂਸਲਰ ਗੁਰਸੇਵਕ ਸਿੰਘ ਗੋਲੂ  ਨੂੰ ਇਹ ਦੱਸਿਆ ਕਿ ਫੈਕਟਰੀ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਇਹਨਾਂ ਦੀ ਮਾਲੀ ਮਦਦ ਕਰੇ ਕਿਉਂਕਿ ਇਨਾ ਦਾ ਗੁਜ਼ਾਰਾ ਇਸ ਦੇਹੀ ਸਿਰ ਤੇ ਚਲਦਾ ਸੀ। 

ਫਾਇਰ ਕਰਮਚਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਮੌਕੇ ਤੇ ਫਾਇਰ ਦੱਸਦੇ ਲੈ ਕੇ ਪਹੁੰਚੇ ਪਰ ਅੱਗ ਬਹੁਤ ਭਿਆਨਕ ਸੀ ਅਤੇ ਹੁਣ ਅਸੀਂ ਅੱਗ ਤੇ ਕਾਬੂ ਪਾ ਲਿਆ ਅਤੇ ਤਿੰਨ ਤੋਂ ਲੈ ਕੇ ਚਾਰ ਫਾਇਰ ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ। 

ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕੀ ਜਦੋਂ ਮੈਨੂੰ ਪਤਾ ਲੱਗਿਆ ਕਿ ਬਹੁਤ ਜਿਆਦਾ ਧੂਆਂ ਉੱਠ ਰਿਹਾ ਹੈ ਤਾਂ ਮੈਂ ਮੌਕੇ ਤੇ ਆਪਣੀ ਗੱਡੀ ਤੇ ਪਹੁੰਚਿਆ ਤਾਂ ਅੱਗ ਬਹੁਤ ਭਿਆਨਕ ਸੀ ਅਤੇ ਮੈਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਹੁਣ ਅੱਗ ਤੇ ਕਾਬੂ ਪਾ ਲਿਆ ਹੈ ਇਹ ਅੱਗ ਕਿਵੇਂ ਲੱਗੀ ਇਹ ਜਾਂਚ ਦਾ ਵਿਸ਼ਾ ਹੈ ਪਰ ਨੁਕਸਾਨ ਬਹੁਤ ਜਿਆਦਾ ਹੋਇਆ ਹੈ।

Related Post