Fri, Mar 13, 2026
Whatsapp

Ranjit Singh Encounter Controversy : ਪੁਲਿਸ ਐਨਕਾਊਂਟਰ ’ਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਇਹ ਵੱਡਾ ਖੁਲਾਸਾ

ਦੱਸ ਦਈਏ ਕਿ ਡਾਕਟਰਾਂ ਵੱਲੋਂ ਕੀਤਾ ਗਿਆ ਇਹ ਪੋਸਟਮਾਰਟਮ 4 ਘੰਟੇ 8 ਮਿੰਟ ਤੱਕ ਚੱਲਿਆ। ਆਪਣੀ ਰਿਪੋਰਟ ਵਿੱਚ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦੇ ਸਰੀਰ ’ਤੇ ਕੁੱਲ 6 ਜ਼ਖਮਾਂ ਦੇ ਨਿਸ਼ਾਨ ਸਨ।

Reported by:  PTC News Desk  Edited by:  Aarti -- March 13th 2026 11:43 AM -- Updated: March 13th 2026 11:44 AM
Ranjit Singh Encounter Controversy : ਪੁਲਿਸ ਐਨਕਾਊਂਟਰ ’ਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਇਹ ਵੱਡਾ ਖੁਲਾਸਾ

Ranjit Singh Encounter Controversy : ਪੁਲਿਸ ਐਨਕਾਊਂਟਰ ’ਚ ਮਾਰੇ ਗਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ’ਚ ਹੋਇਆ ਇਹ ਵੱਡਾ ਖੁਲਾਸਾ

Ranjit Singh Encounter Controversy : ਗੁਰਦਾਸਪੁਰ ’ਚ 19 ਸਾਲਾ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ਵਿੱਚ ਹੋਈ ਮੌਤ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਗਈ ਹੈ। ਜਿਸ ’ਚ ਕਈ ਅਹਿਮ ਖੁਲਾਸੇ ਹੋਏ ਹਨ। 

ਦੱਸ ਦਈਏ ਕਿ ਡਾਕਟਰਾਂ ਵੱਲੋਂ ਕੀਤਾ ਗਿਆ ਇਹ ਪੋਸਟਮਾਰਟਮ 4 ਘੰਟੇ 8 ਮਿੰਟ ਤੱਕ ਚੱਲਿਆ। ਆਪਣੀ ਰਿਪੋਰਟ ਵਿੱਚ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦੇ ਸਰੀਰ ’ਤੇ ਕੁੱਲ 6 ਜ਼ਖਮਾਂ ਦੇ ਨਿਸ਼ਾਨ ਸਨ। ਇੱਕ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਸੱਜੇ ਪਾਸੇ ਮੌਜੂਦ ਸੀ। ਇੱਕ ਹੋਰ ਗੋਲੀ ਲੱਗਣ ਦਾ ਜ਼ਖਮ ਉਸਦੀ ਛਾਤੀ ਦੇ ਖੱਬੇ ਪਾਸੇ ਮੌਜੂਦ ਸੀ। ਉਸਦੇ ਮੂੰਹ ਅਤੇ ਨੱਕ ਅਤੇ ਕੰਨ ਵਿੱਚੋਂ ਖੂਨ ਵਗਿਆ ਹੋਇਆ ਸੀ। 


ਇਸ ਤੋਂ ਇਲਾਵਾ ਤੀਸਰਾ ਅਤੇ ਚੌਥਾ ਜ਼ਖਮ ਉਸਦੀ ਪਿੱਠ ਦੇ ਸੱਜੇ ਅਤੇ ਖੱਬੇ ਪਾਸੇ ਪਾਏ ਗਏ ਅਤੇ ਇਹ ਜ਼ਖਮ ਗੋਲੀਆਂ ਬਾਹਰ ਨਿਕਲਣ ਕਾਰਨ ਮੌਜੂਦ ਸੀ। ਇਸ ਤੋਂ ਇਲਾਵਾ ਪੰਜਵਾਂ ਜ਼ਖਮ ਖੱਬੇ ਪਾਸੇ ਮੱਥੇ ਉੱਤੇ ਸੀ ਜਿੱਥੇ ਲਾਲੀ ਅਤੇ ਸੋਜ਼ ਸੀ। ਛੇਵਾਂ ਜ਼ਖਮ ਸੱਜੀ ਲੱਤ ਉੱਪਰ ਸੀ। 

ਦੱਸ ਦਈਏ ਕਿ ਇਸ ਰਿਪੋਰਟ ਨਾਲ ਬੇਸ਼ੱਕ ਪੁਲਿਸ ਨੂੰ ਕੁਝ ਰਾਹਤ ਮਿਲੀ ਹੋਵੇ ਪਰ ਇਹ ਸਵਾਲ ਅਜੇ ਵੀ ਬਣੇ ਹੋਏ ਹਨ ਕਿ ਜੇਕਰ ਰਣਜੀਤ ਸਿੰਘ ਪੁਲਿਸ ਦੀ ਗੱਡੀ ਪਲਟਣ ਤੋਂ ਬਾਅਦ ਫਰਾਰ ਹੋਇਆ ਤਾਂ ਹੱਥਕੜੀ ਲੱਗੇ ਹੋਣ ਦੇ ਬਾਵਜੂਦ ਉਸਨੇ ਮੋਟਰਸਾਈਕਲ ਅਤੇ ਪਿਸਤੌਲ ਦਾ ਪ੍ਰਬੰਧ ਕਿੱਥੋਂ ਕਰ ਲਿਆ।

ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਦੇ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ 22 ਫਰਵਰੀ, 2026 ਨੂੰ ਗੁਰਦਾਸਪੁਰ ਦੇ ਅਡੀਆਂ ਪਿੰਡ ਨੇੜੇ ਇੱਕ ਚੌਕੀ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਰਣਜੀਤ ਸਿੰਘ ਸਮੇਤ ਤਿੰਨ ਨੌਜਵਾਨਾਂ ਦੀ ਸ਼ੱਕੀ ਵਜੋਂ ਪਛਾਣ ਕੀਤੀ ਸੀ।

ਇਹ ਵੀ ਪੜ੍ਹੋ  : ਤੇਜ਼ ਰਫ਼ਤਾਰ ਸਫਾਰੀ ਕਾਰ ਚਾਲਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ , ਇੱਕ ਦੀ ਮੌਤ

- PTC NEWS

Top News view more...

Latest News view more...

PTC NETWORK
PTC NETWORK