Mohali ਦੇ ਫੇਜ਼-2 ’ਚ ਜਿੰਮ ਮਾਲਕ ’ਤੇ ਫਾਇਰਿੰਗ; ਬਾਈਕ ਸਵਾਰ ਬਦਮਾਸ਼ਾਂ ਨੇ 5 ਰਾਊਂਡ ਕੀਤੇ ਫਾਇਰ

ਦੱਸ ਦਈਏ ਕਿ ਜਿਮ ਟ੍ਰੇਨਰ ਉਸਨੂੰ ਬਾਈਕ 'ਤੇ ਇੰਡਸ ਹਸਪਤਾਲ ਲੈ ਗਿਆ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਇਹ ਹਮਲਾ ਨਿੱਜੀ ਰੰਜਿਸ਼ ਕਾਰਨ ਹੋਇਆ ਹੈ।

By  Aarti September 25th 2025 09:19 AM -- Updated: September 25th 2025 11:10 AM

Mohali Firing News : ਮੁਹਾਲੀ ਦੇ ਫੇਜ਼ 2 ਵਿੱਚ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਬਾਈਕ ਸਵਾਰ ਹਮਲਾਵਰਾਂ ਨੇ ਜਿਮ ਦੇ ਮਾਲਕ ਵਿੱਕੀ 'ਤੇ ਪੰਜ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਿਕ ਵਿੱਕੀ ਨੂੰ ਚਾਰ ਗੋਲੀਆਂ ਲੱਗੀਆਂ, ਚਾਰੋਂ ਉਸਦੇ ਪੈਰਾਂ ਵਿੱਚ ਲੱਗੀਆਂ। ਦੱਸ ਦਈਏ ਕਿ ਜ਼ਖਮੀ ਜਿੰਮ ਮਾਲਿਕ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਜਿਮ ਟ੍ਰੇਨਰ ਉਸਨੂੰ ਬਾਈਕ 'ਤੇ ਇੰਡਸ ਹਸਪਤਾਲ ਲੈ ਗਿਆ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਇਹ ਹਮਲਾ ਨਿੱਜੀ ਰੰਜਿਸ਼ ਕਾਰਨ ਹੋਇਆ ਹੈ।

ਮਾਮਲੇ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਬਾਰੀ ਦੀ ਆਵਾਜ਼ ਅਤੇ ਹਮਲਾਵਰ ਬਾਈਕ 'ਤੇ ਭੱਜਦੇ ਦਿਖਾਈ ਦੇ ਰਹੇ ਹਨ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਚੰਡੀਗੜ੍ਹ ਦੇ ਕਝੇਰੀ ਵਿੱਚ ਇੱਕ ਹੋਟਲ 'ਤੇ ਵੀ ਗੋਲੀਬਾਰੀ ਕੀਤੀ।

ਵਿੱਕੀ ਜਿਮ ਦੇ ਬਾਹਰ ਆਪਣੀ ਬਲੇਨੋ ਕਾਰ ਵਿੱਚ ਪਿਆ ਸੀ ਜਦੋਂ ਬਾਈਕ 'ਤੇ ਸਵਾਰ ਹਮਲਾਵਰਾਂ ਨੇ ਉਸ 'ਤੇ ਗੋਲੀਬਾਰੀ ਕੀਤੀ। ਜਿਮ ਦੇ ਮਾਲਕ ਦੀਆਂ ਲੱਤਾਂ ਵਿੱਚ ਗੋਲੀ ਲੱਗੀ।

Related Post