America: ਅਮਰੀਕਾ ਦੇ ਸਕੂਲ 'ਚ ਫਾਈਰਿੰਗ, 3 ਵਿਦਿਆਰਥੀਆਂ ਸਮੇਤ 6 ਦੀ ਮੌਤ

ਅਮਰੀਕਾ 'ਚ ਨੈਸ਼ਵਿਲ ਦੇ ਇੱਕ ਸਕੂਲ 'ਚ ਬੀਤੇ ਦਿਨ ਹੜਕੰਪ ਮੱਚ ਗਿਆ ਸੀ, ਜਦੋਂ ਉੱਥੇ ਤਾਬੜਤੋੜ ਗੋਲੀਆਂ ਚੱਲੀਆਂ। ਹਮਲੇ 'ਚ 3 ਸਕੂਲੀ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਆਡਰੀ ਹੇਲ ਨੇ ਸਵੇਰੇ 10:30 ਵਜੇ ਸਕੂਲ 'ਚ ਫਾਈਰਿੰਗ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁਲਿਸ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ 'ਚ ਬੰਦੂਕਧਾਰੀ ਹਮਲਾਵਰ ਆਡਰੀ ਹੇਲ ਵੀ ਮਾਰੀ ਗਈ।

By  Ramandeep Kaur March 28th 2023 03:15 PM

America ਅਮਰੀਕਾ 'ਚ ਨੈਸ਼ਵਿਲ ਦੇ ਇੱਕ ਸਕੂਲ 'ਚ ਬੀਤੇ ਦਿਨ ਹੜਕੰਪ ਮੱਚ ਗਿਆ ਸੀ, ਜਦੋਂ ਉੱਥੇ ਤਾਬੜਤੋੜ ਗੋਲੀਆਂ ਚੱਲੀਆਂ। ਹਮਲੇ 'ਚ 3 ਸਕੂਲੀ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਆਡਰੀ ਹੇਲ ਨੇ ਸਵੇਰੇ 10:30 ਵਜੇ ਸਕੂਲ 'ਚ ਫਾਈਰਿੰਗ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁਲਿਸ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ 'ਚ ਬੰਦੂਕਧਾਰੀ ਹਮਲਾਵਰ ਆਡਰੀ ਹੇਲ ਵੀ ਮਾਰੀ ਗਈ।

ਪੁਲਿਸ ਮੁਤਾਬਕ ਆਰੋਪੀ ਆਡਰੀ ਪਹਿਲਾਂ ਇਸੇ ਸਕੂਲ ਦੀ ਵਿਦਿਆਰਥਣ ਸੀ। ਉਹ ਇੱਕ ਟਰਾਂਸਜੇਂਡਰ ਸੀ ਪਰ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਉਹ ਪੁਰਸ਼ ਦੱਸਦੀ ਸੀ। ਪੁਲਿਸ ਨੂੰ ਉਸਦੇ ਕੋਲੋਂ ਸਕੂਲ ਦਾ ਮੈਪ ਅਤੇ ਕੁਝ ਪੇਪਰ ਮਿਲੇ ਹਨ। ਅਜਿਹੇ ਕਿਆਸ ਲਗਾਏ ਜਾ ਰਹੇ ਹੈ ਕਿ ਉਹ ਕਾਫ਼ੀ ਦਿਨਾਂ ਤੋਂ ਹਮਲਾ ਕਰਨ ਦੀ ਪਲੈਨਿੰਗ ਕਰ ਰਹੀ ਸੀ। ਆਡਰੀ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸਨੂੰ ਬਿਨਾਂ ਮਰਜੀ ਦੇ ਹੀ ਇੱਕ ਕ੍ਰਿਸ਼ਚੀਅਨ ਸਕੂਲ ਭੇਜ ਦਿੱਤਾ ਸੀ। ਜੋ ਉਸਨੂੰ ਬਿਲਕੁੱਲ ਪੰਸਦ ਨਹੀਂ ਸੀ। ਜਿਸਦੇ ਚੱਲਦਿਆਂ ਉਸਨੇ ਸਕੂਲ 'ਚ ਫਾਈਰਿੰਗ ਕਰ ਦਿੱਤੀ। 

ਮਰਨ ਵਾਲੀਆਂ 'ਚ ਸਕੂਲ ਹੈਡ ਅਤੇ ਚਰਚ ਦੇ ਪੁਜਾਰੀ ਦੀ ਧੀ ਵੀ ਸ਼ਾਮਿਲ ਹੈ। ਇਸਤੋਂ ਇਲਾਵਾ ਮਰਨ ਵਾਲਿਆਂ ਵਿੱਚੋਂ ਤਿੰਨ ਬੱਚੇ 9 ਸਾਲ  ਦੇ ਸਨ। ਮੀਡੀਆ ਰਿਪੋਰਟ ਅਨੁਸਾਰ ਗੋਲੀਬਾਰੀ ਦੌਰਾਨ ਅਮਰੀਕਾ ਦੇ ਨੈਸ਼ਵਿਲ ਸਥਿਤ ਕ੍ਰਿਸ਼ਚੀਅਨ ਸਕੂਲ ਵਿੱਚ ਕਈ ਵਿਦਿਆਰਥੀ ਮੌਜੂਦ ਸਨ ਅਤੇ ਮਹਿਲਾ ਹਮਲਾਵਰ ਕੋਲ ਘੱਟੋ-ਘੱਟ ਦੋ ਅਰਧ-ਆਟੋਮੈਟਿਕ ਰਾਈਫ਼ਲਾਂ ਅਤੇ ਇੱਕ ਹੈਂਡਗਨ ਸੀ। ਹਾਲਾਂਕਿ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ 28 ਸਾਲਾ ਮਹਿਲਾ ਹਮਲਾਵਰ ਨੂੰ ਮਾਰ ਮੁਕਾਇਆ। ਇਸ ਦੇ ਨਾਲ ਹੀ ਵੈਂਡਰਬਿਲਟ ਦੇ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਦੇ ਬੁਲਾਰੇ ਨੇ ਕਿਹਾ ਹੈ ਕਿ ਹਸਪਤਾਲ ਪਹੁੰਚਣ 'ਤੇ ਤਿੰਨ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: NDRF Jawan Dies: ਪਟਨਾ 'ਚ NDRF ਜਵਾਨ ਦੀ ਡੁੱਬਣ ਨਾਲ ਮੌਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ

Related Post