Flood Like Situation In Talwandi Sabo Village: ਰਾਤ ਹੋਈ ਬਾਰਸ਼ ਕਾਰਨ ਪੰਜਾਬ ਦੇ ਇਸ ਪਿੰਡ ਆਇਆ ਹੜ੍ਹ

ਇਨ੍ਹਾਂ ਹੀ ਨਹੀਂ ਸਗੋਂ ਉਥੇ ਸਥਿਤ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਹਾਲਤ ਵੀ ਵਿਗੜਦੇ ਜਾ ਰਹੇ ਨੇ ਤੇ PTC ਰਿਪੋਰਟਰ ਦੇ ਖ਼ਬਰ ਕਰਨ ਤੱਕ ਮੌਕੇ 'ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ਕਰਕੇ ਪਿੰਡ ਦੇ ਲੋਕਾਂ 'ਚ ਵੀ ਭਾਰੀ ਰੋਸ ਵੇਖਣ ਨੂੰ ਮਿਲਿਆ

By  Jasmeet Singh March 1st 2023 12:25 PM -- Updated: March 1st 2023 12:59 PM

Flood Like Situation In Talwandi Sabo Village: ਬੀਤੀ ਰਾਤ ਪੰਜਾਬ 'ਚ ਕਈ ਥਾਵਾਂ 'ਤੇ ਬਾਰਸ਼ ਨਾਲ ਜਿੱਥੇ ਮੌਸਮ ਖੁਸ਼ਮੀਜ਼ਾਜ਼ ਹੋ ਉਠਿਆ, ਓਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਤਿਓੁਣਾ ਪੁਜਾਰੀਆ ਦੇ ਲੋਕਾਂ ਨੂੰ ਇਸਦੀ ਵੱਡੀ ਕੀਮਤ ਚੁਕਾਣੀ ਪੈ ਰਹੀ, ਕਿਉਂਕਿ ਕੋਲੋ ਲੰਘਦੇ ਕੋਟੜਾ ਰਜਵਾਹੇ ਵਿਚ ਵੱਡਾ ਪਾੜ ਪੈਣ ਕਾਰਨ ਸਾਰਾ ਪਾਣੀ ਪਿੰਡ 'ਚ ਵੜ ਗਿਆ। ਜਿਸ ਕਰਕੇ ਹੁਣ ਉਥੇ ਹੜ੍ਹ ਵਰਗੇ ਹਾਲਤ ਬਣ ਚੁੱਕੇ ਹਨ। 


ਇਨ੍ਹਾਂ ਹੀ ਨਹੀਂ ਸਗੋਂ ਉਥੇ ਸਥਿਤ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਹਾਲਤ ਵੀ ਵਿਗੜਦੇ ਜਾ ਰਹੇ ਨੇ ਤੇ PTC ਰਿਪੋਰਟਰ ਦੇ ਖ਼ਬਰ ਕਰਨ ਤੱਕ ਮੌਕੇ 'ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ਕਰਕੇ ਪਿੰਡ ਦੇ ਲੋਕਾਂ 'ਚ ਵੀ ਭਾਰੀ ਰੋਸ ਵੇਖਣ ਨੂੰ ਮਿਲਿਆ, ਕਿਉਂਕਿ ਪਿੰਡ ਵਾਸੀਆਂ ਵਲੋਂ ਅੱਪਣੇ ਪੱਧਰ 'ਤੇ ਹੀ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। 


ਦੱਸਣਯੋਗ ਹੈ ਕਿ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਦੀ ਚਾਰ ਦੀਵਾਰੀ ਡਿੱਗ ਚੁਕੀ ਹੈ, ਇਸ ਦੇ ਨਾਲ ਹੀ ਇਥੇ ਦੀ ਬਿਜਲੀ ਸੱਪਲੀ ਵੀ ਬੰਦ ਕਰਨੀ ਪਈ ਹੈ। ਇਨ੍ਹਾਂ ਹੀ ਨਹੀਂ ਸਗੋਂ ਪਿੰਡ ਵਾਸੀਆਂ ਦੇ ਘਰੇ ਪਾਣੀ ਨਾ ਵੜੇ ਇਸ ਕਰਕੇ ਲੋਕ ਆਪਣੇ ਘਰਾਂ ਦੇ ਬਾਹਰ ਵੀ ਗੱਟੇ ਡੱਕ ਪਾਣੀ ਨੂੰ ਰੋਕਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। 

ਜਵਾਹਰ ਨਵੋਦਿਆ ਵਿਦਿਆਲਿਆ ਵਿਖ਼ੇ ਛੇਵੀਂ ਤੋਂ ਨੌਂਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਇਸ ਆਪਦਾ ਦੀ ਘੜੀ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਕਿ ਮਾਪੇ ਬੱਚੇ ਲੈਣ ਲਈ ਇੱਥੇ ਪਹੁੰਚ ਰਹੇ ਹਨ ਅਤੇ ਕੁਝ ਮਾਪੇ ਬੱਚਿਆਂ ਨੂੰ ਲੈ ਕੇ ਜਾ ਚੁਕੇ ਹਨ। 

ਹੋਸਟਲ ਵਿਚ ਵੀ ਪਾਣੀ ਭਰਨ ਦੇ ਬਾਵਜੂਦ ਵੀ ਜਵਾਹਰ ਨਵੋਦਿਆ ਵਿਦਿਆਲਿਆ ਪ੍ਰਬੰਧਕਾਂ ਨੇ ਫ਼ੈਸਲਾ ਲਿਆ ਕਿ ਬੋਰਡ ਦੀ ਕਲਾਸ ਦੇ ਬੱਚਿਆਂ ਨੂੰ ਛੁੱਟੀਆਂ ਨਹੀਂ ਕੀਤੀਆਂ ਜਾਣਗੀਆਂ।

ਦੱਸਿਆ ਜਾ ਰਿਹਾ ਕਿ ਅੱਜ ਸਵੇਰੇ 4 ਵਜੇ ਦਾ ਇਸ ਰਜਵਾਹੇ 'ਚ ਪਾੜ ਪਿਆ ਪਰ ਨਹਿਰੀ ਵਿਭਾਗ ਵਲੋਂ ਇਸ ਪਾੜ ਨੂੰ ਪੂਰਨ ਦੇ ਕੋਈ ਯਤਨ ਨਹੀਂ ਕੀਤੇ ਗਏ।  PTC ਰਿਪੋਰਟਰ ਨੇ ਜਦੋਂ ਨਹਿਰੀ ਵਿਭਾਗ ਦੇ SDO ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਫੰਡਾਂ ਦੀ ਘਾਟ ਕਾਰਨ ਉਹ ਕੋਈ ਵੀ ਉਪਰਾਲਾ ਕਰਨ ਤੋਂ ਅਸਮਰੱਥ ਹਨ।

ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨੇ ਤੇ ਇਸ ਗੱਲ ਤੋਂ ਵੀ ਸੁਚੇਤ ਕਰਦੇ ਨੇ ਕਿ ਜੇਕਰ ਕਿਤੇ ਖੁਦਾ ਨਾ ਖ਼ਸਤਾ ਕੋਈ ਵੱਡੀ ਕੁਦਰਤੀ ਆਪਦਾ ਪੰਜਾਬ ਦੇ ਕਿਸੇ ਇਲਾਕੇ 'ਚ ਵਾਪਰ ਦੀ ਹੈ ਤਾਂ ਪ੍ਰਸ਼ਾਸਨ ਇਸ ਨਾਲ ਨਜਿੱਠਣ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ, ਜਿਸਦੇ ਨਤੀਜੇ ਵਜੋਂ ਇਸਦਾ ਖਮਿਆਜ਼ਾ ਆਮ ਲੋਕਾਂ ਨੂੰ ਜਾਨ-ਮਾਲ ਦੇ ਨੁਕਸਾਨ ਨਾਲ ਚੁਕਾਉਣਾ ਪੈ ਸਕਦਾ ਹੈ।  

Related Post