Top 10 Safest Airlines 2025 : ਦੇਖੋ ਦੁਨੀਆ ਦੀਆਂ 10 ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਸੂਚੀ
Top 10 Safest Airlines 2025 : ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ 'ਤੇ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ (Ahmedabad Plane Crash Death) ਨੇ ਇੱਕ ਵਾਰ ਫਿਰ ਉਡਾਣ ਰਾਹੀਂ ਯਾਤਰਾ ਕਰਨ ਵਾਲਿਆਂ ਦੇ ਮਨਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕਿਹੜੀਆਂ ਏਅਰਲਾਈਨਾਂ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ।
2025 ਦੀਆਂ ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਸੂਚੀ ਸਾਹਮਣੇ ਆਈ ਹੈ ਅਤੇ ਇਸ ਵਿੱਚ ਕੁਝ ਪੁਰਾਣੇ ਨਾਵਾਂ ਨੇ ਫਿਰ ਤੋਂ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ, ਜਦੋਂ ਕਿ ਕੁਝ ਨਵੇਂ ਨਾਵਾਂ ਨੇ ਵੀ ਜਗ੍ਹਾ ਬਣਾਈ ਹੈ।
AirlineRatings.com ਹਰ ਸਾਲ ਦੁਨੀਆ ਦੀਆਂ ਸੈਂਕੜੇ ਫੁੱਲ ਸਰਵਿਸ ਏਅਰਲਾਈਨਾਂ ਦਾ ਮੁਲਾਂਕਣ ਕਰਦਾ ਹੈ ਅਤੇ ਵੱਖ-ਵੱਖ ਸੁਰੱਖਿਆ ਮਾਪਦੰਡਾਂ ਦੇ ਆਧਾਰ 'ਤੇ ਚੋਟੀ ਦੀਆਂ ਏਅਰਲਾਈਨਾਂ ਦੀ ਸੂਚੀ ਜਾਰੀ ਕਰਦਾ ਹੈ। ਇਸ ਸਾਲ ਯਾਨੀ 2025 ਲਈ 385 ਏਅਰਲਾਈਨਾਂ ਵਿੱਚੋਂ ਚੋਟੀ ਦੀਆਂ 25 ਸਭ ਤੋਂ ਸੁਰੱਖਿਅਤ ਏਅਰਲਾਈਨਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਚੋਟੀ ਦੀਆਂ 10 ਦੀ ਲਿਸਟ ਖ਼ਾਸ ਚਰਚਾ ਵਿੱਚ ਹੈ।
ਇਹ ਹਨ 2025 ਦੀਆਂ ਦੁਨੀਆ ਦੀਆਂ 10 ਸਭ ਤੋਂ ਸੁਰੱਖਿਅਤ ਫੁੱਲ ਸਰਵਿਸ ਏਅਰਲਾਈਨਾਂ
Air New Zealand : ਇਸ ਸਾਲ ਵੀ ਏਅਰ ਨਿਊਜ਼ੀਲੈਂਡ ਨੇ ਬਾਜੀ ਮਾਰੀ ਹੈ। ਨੌਜਵਾਨ ਅਤੇ ਅਤਿ-ਆਧੁਨਿਕ ਫਲੀਟ, ਸ਼ਾਨਦਾਰ ਪਾਇਲਟ ਟ੍ਰੇਨਿੰਗ ਅਤੇ ਘੱਟ ਘਟਨਾ ਦਰ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।
Qantas : ਆਸਟ੍ਰੇਲੀਆ ਦੀ ਇਹ ਇਤਿਹਾਸਕ ਏਅਰਲਾਈਨ ਹਮੇਸ਼ਾ ਸੁਰੱਖਿਆ ਦੇ ਮਾਮਲੇ ਵਿੱਚ ਸਿਖਰ 'ਤੇ ਰਹੀ ਹੈ। ਹਾਲਾਂਕਿ ਇਸ ਵਾਰ ਇਹ ਏਅਰ ਨਿਊਜ਼ੀਲੈਂਡ ਤੋਂ ਥੋੜ੍ਹਾ ਪਿੱਛੇ ਰਹਿ ਗਈ ਪਰ ਇਸਨੂੰ ਅਜੇ ਵੀ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ।
Cathay Pacific, Qatar Airways ਅਤੇ Emirates (ਤਿੰਨੋਂ ਸਾਂਝੇ ਸਥਾਨ 'ਤੇ) : ਇਨ੍ਹਾਂ ਤਿੰਨਾਂ ਏਅਰਲਾਈਨਾਂ ਨੇ ਸੁਰੱਖਿਆ, ਪਾਇਲਟ ਸਕਿੱਲ ਅਤੇ ਆਧੁਨਿਕ ਜਹਾਜ਼ਾਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਬਰਾਬਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਇਕੱਠੇ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ।
Virgin Australia : ਆਸਟ੍ਰੇਲੀਆ ਦੀ ਇੱਕ ਹੋਰ ਪ੍ਰਮੁੱਖ ਏਅਰਲਾਈਨ, ਜਿਸਨੇ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੋਟੀ ਦੇ 10 ਵਿੱਚ ਜਗ੍ਹਾ ਬਣਾਈ ਹੈ।
Etihad Airways : ਅਬੂ ਧਾਬੀ ਦੀ ਇਹ ਪ੍ਰੀਮੀਅਮ ਏਅਰਲਾਈਨ ਲਗਾਤਾਰ ਸੁਰੱਖਿਆ ਮਾਪਦੰਡਾਂ 'ਤੇ ਖਰਾ ਉਤਰਦੀ ਹੈ।
ANA (All Nippon Airways) : ਜਾਪਾਨ ਦੀ ਇਹ ਏਅਰਲਾਈਨ ਨੇ ਆਪਣੀਆਂ ਉੱਚ-ਤਕਨੀਕੀ ਸਹੂਲਤਾਂ ਅਤੇ ਮਜ਼ਬੂਤ ਸੁਰੱਖਿਆ ਰਿਕਾਰਡ ਦੇ ਕਾਰਨ ਸੂਚੀ ਵਿੱਚ ਸ਼ਾਮਿਲ ਹੋਈ ਹੈ।
EVA Air : ਤਾਈਵਾਨ ਦੀ ਇਹ ਏਅਰਲਾਈਨ ਲੰਬੇ ਸਮੇਂ ਤੋਂ ਘੱਟ ਘਟਨਾ ਦਰ ਅਤੇ ਸਖ਼ਤ ਸੁਰੱਖਿਆ ਪ੍ਰਕਿਰਿਆਵਾਂ ਲਈ ਜਾਣੀ ਜਾਂਦੀ ਹੈ।
Korean Air ਅਤੇ Alaska Airlines : ਕੋਰੀਅਨ ਏਅਰ ਨੇ ਇਸ ਵਾਰ ਇੱਕ ਖਾਸ ਛਾਲ ਮਾਰੀ ਹੈ ਅਤੇ ਪਹਿਲੀ ਵਾਰ ਟੌਪ 10 ਵਿੱਚ ਜਗ੍ਹਾ ਬਣਾਈ ਹੈ। ਅਲਾਸਕਾ ਏਅਰਲਾਈਨਜ਼ ਵੀ ਸੁਰੱਖਿਆ ਅਤੇ ਭਰੋਸੇਯੋਗਤਾ ਵਿੱਚ ਪਿੱਛੇ ਨਹੀਂ ਰਹੀ ਹੈ।
- PTC NEWS