Punjab Floods 2025 Highlights : PM ਨਰਿੰਦਰ ਮੋਦੀ 9 ਸਤੰਬਰ ਨੂੰ ਆਉਣਗੇ ਗੁਰਦਾਸਪੁਰ, ਸੁਲਤਾਨਪੁਰ ਲੋਧੀ ਚ ਐਡਵਾਂਸ ਬੰਨ੍ਹ ਟੁੱਟਣ ਕਿਨਾਰੇ
ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
Sep 7, 2025 08:37 PM
ਹੜ੍ਹ ਕਰਕੇ ਘਰ ਦਾ ਹੋਇਆ ਨੁਕਸਾਨ, ਰੋਂਦੇ ਪਰਿਵਾਰ ਦੀ ਮਦਦ ਲਈ ਪਹੁੰਚੇ Mankirt Aulakh
Sep 7, 2025 07:56 PM
ਰਣਜੀਤ ਸਾਗਰ ਡੈਮ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਕੁਝ ਰਾਹਤ ਮਿਲੀ
ਰਣਜੀਤ ਸਾਗਰ ਡੈਮ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਕੁਝ ਰਾਹਤ ਮਿਲੀ, ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ ਇਸ ਸਮੇਂ 524.660 ਮੀਟਰ ਦੇ ਆਸ-ਪਾਸ ਹੈ, ਖ਼ਤਰੇ ਦਾ ਨਿਸ਼ਾਨ 527 ਮੀਟਰ ਦੇ ਆਸ-ਪਾਸ ਹੈ, ਹੁਣ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਹਿਲਾਂ ਨਾਲੋਂ ਘੱਟ ਪਾਣੀ ਛੱਡਿਆ ਜਾ ਰਿਹਾ ਹੈ, ਡੈਮ ਪ੍ਰਸ਼ਾਸਨ ਵੱਲੋਂ 6 ਸਪਿਲਵੇਅ ਗੇਟ ਬੰਦ ਕਰ ਦਿੱਤੇ ਗਏ ਸਨ, ਪਰ ਇੱਕ ਸਪਿਲਵੇਅ ਗੇਟ ਅਜੇ ਵੀ ਖੁੱਲ੍ਹਾ ਹੈ, ਲਗਭਗ 32900 ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ,
Sep 7, 2025 07:56 PM
ਪਿੰਡ ਘੁੁੱਲੇਵਾਲਾ ਚ ਬੰਨ ਨੂੰ ਲੱਗੀ ਵੱਡੀ ਪੱਧਰ ’ਤੇ ਢਾਅ
7 ਸਤੰਬਰ ਦਿਨ ਐਤਵਾਰ ਪਿੰਡ ਸਭਰਾਂ ਦੇ ਨੇੜਲੇ ਪਿੰਡ ਘੁੁੱਲੇਵਾਲਾ ਚ ਬਨ ਨੂੰ ਲੱਗੀ ਵੱਡੀ ਪੱਧਰ ਤੇ ਢਾਹ ਲੋਕਾਂ ਵੱਲੋਂ ਬੰਨ ਕੰਟਰੋਲ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
Sep 7, 2025 06:57 PM
ਰਾਜਪੁਰਾ ਦੇ ਆਸ ਪਾਸ ਖੇਤਰ ਵਿੱਚ ਤੇਜ ਬਾਰਿਸ਼
ਰਾਜਪੁਰਾ ਦੇ ਆਸ ਪਾਸ ਖੇਤਰ ਵਿੱਚ ਤੇਜ ਬਾਰਿਸ਼ ਪੈ ਰਹੀ ਹੈ ਮੌਸਮ ਸੁਹਾਵਣਾ ਹੋ ਗਿਆ ਹੈ ਬੱਚੇ ਬਜ਼ੁਰਗ ਨੌਜਵਾਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਸੜਕਾਂ ਤੇ ਪਾਣੀ ਖੜ ਗਿਆ ਹੈ ਖੇਤਾਂ ਨੂੰ ਵੀ ਪਾਣੀ ਦੀ ਕਾਫੀ ਲੋੜ ਹੈ ਅਤੇ ਜੀਰੀ ਨੂੰ ਇਸ ਦਾ ਕਾਫੀ ਲਾਭ ਹੋਵੇਗਾ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਦੋ ਦਿਨ ਤੋਂ ਗਰਮੀ ਮੌਸਮ ਵਿੱਚ ਆਈ ਹੋਈ ਸੀ ਪਰ ਅੱਜ ਤੀਲ ਬਾਰਿਸ਼ ਕਾਰਨ ਥੋੜੀ ਠੰਡ ਮਹਿਸੂਸ ਲੋਕ ਕਰਨ ਲੱਗ ਪਏ ਹਨ ਸੜਕਾਂ ਤੇ ਕਿਨਾਰਿਆਂ ਦੇ ਪਾਣੀ ਖੜ ਗਿਆ ਹੈ ਤੇਜ ਬਾਹਰ ਸ਼ਿਕਾਰ ਮਨ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਸੜਕ ਆਵਾਜਾਈ ਵੀ ਕਾਫੀ ਘੱਟ ਗਈ
Sep 7, 2025 05:06 PM
Mankirt Aulakh ਨੇ ਪਿੰਡਾਂ ‘ਚ ਵੰਡੇ ਟਰੈਕਟਰ, ਹੜ੍ਹ ਵਾਲੇ ਇਲਾਕਿਆਂ ‘ਚ ਖੁਦ ਮਦਦ ਲਈ ਡਟੇ
Sep 7, 2025 04:39 PM
ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਪਿੰਡਾਂ ਦਾ ਦੌਰਾ
ਜ਼ਿਲਾ ਫਾਜ਼ਿਲਕਾ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਅਤੇ ਬੂੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧਕ ਬਾਬਾ ਕਾਕਾ ਸਿੰਘ ਨੇ ਦੌਰਾ ਕੀਤਾ ਇਸ ਮੌਕੇ ਉਹਨਾਂ ਪਾਣੀ ਵਿੱਚ ਫਸੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਵੀ ਦਿੱਤੀਆਂ, ਜਥੇਦਾਰ ਨੇ ਦੱਸਿਆ ਕਿ ਪਾਣੀ ਵਿੱਚ ਫਸੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ, ਲੋਕਾਂ ਨੂੰ ਹਰ ਸਹੂਲਤ ਦੀ ਜਰੂਰਤ ਹੈ ਜਿਨਾਂ ਦੇ ਘਰ ਢਹਿ ਚੁੱਕੇ ਹਨ ਅਤੇ ਸਿਰਫ ਹੁਣ ਛੱਤਾਂ ਦੇ ਉੱਪਰ ਰਹਿ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਅੱਜ ਹੀ ਨਹੀਂ ਸਗੋਂ ਆਉਣ ਵਾਲੇ ਸਮੇਂ ਵਿੱਚ ਵੀ ਮਦਦ ਦੀ ਜਰੂਰਤ ਵੱਧ ਹੋਵੇਗੀ।
Sep 7, 2025 03:31 PM
Punjab News : ਯੂਥ ਅਕਾਲੀ ਦਲ ਦੇ ਆਗੂ ਨੇ ਲਾ ਲਈ Sukhbir Singh Badal ਨੂੰ Video Call
Sep 7, 2025 02:59 PM
ਅਕਾਲੀ ਆਗੂ ਐਨਕੇ ਸ਼ਰਮਾ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
Punjab Floods Live Updates : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਨ ਕੇ ਸ਼ਰਮਾ ਵੱਲੋਂ ਅੱਜ ਵੱਖ-ਵੱਖ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋੜੀਂਦਾ ਸਮਾਨ ਵੰਡਿਆ ਗਿਆ ਡੇਰਾਬਸੀ ਲਾਲੜੂ ਦੇ ਅਧੀਨ ਆਉਂਦੇ ਕਈ ਪਿੰਡਾਂ ਦੇ ਵਿੱਚ NK ਸ਼ਰਮਾ ਤੇ ਉਹਨਾਂ ਦੀ ਟੀਮ ਨੇ ਪਹੁੰਚ ਕੀਤੀ ਪਿੰਡ ਸਾਦਾਪੁਰ ਡੰਗ ਡੇਰਾ ਖਜੂਰ ਮੰਡੀ ਵਰਗੇ ਇਲਾਕਿਆਂ ਦੇ ਵਿੱਚ ਆਟਾ ਦਾਲ ਚੌਲ ਤੇਲ ਸੈਨੀਟਰੀ ਪੈਡ ਡਿਟੋਲ ਅਤੇ ਕਈ ਜਗਹਾ ਕੈਸ਼ ਵੀ ਦਿੱਤਾ ਗਿਆ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ

Sep 7, 2025 02:01 PM
ਹੜ੍ਹ ਪੀੜਤਾਂ ਲਈ ਅੱਗੇ ਆਏ ਪੰਜਾਬੀ ਗਾਇਕ ਮਨਕੀਰਤ ਔਲਖ, 10 ਟ੍ਰੈਕਟਰ ਲੈ ਕੇ ਪਹੁੰਚੇ ਡੇਰਾ ਬਾਬਾ ਨਾਨਕ
Punjab Floods Live Updates : ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਪ੍ਰੀਤ ਕੰਪਨੀ ਦੇ 10 ਟਰੈਕਟਰ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮਨਕੀਰਤ ਔਲਖ ਨੇ ਕਿਹਾ ਕਿ ਮੈਂ ਪੰਜਾਬ ਦਾ ਬੱਚਾ ਹਾਂ ਤੇ ਇਹਨਾਂ ਪੰਜਾਬੀਆਂ ਲਈ ਮੇਰੀ ਜਾਨ ਵੀ ਹਾਜ਼ਰ ਹੈ। ਉਹਨਾਂ ਕਿਹਾ ਕਿ ਉਹ ਐਤਵਾਰ ਨੂੰ ਆਪਣੇ ਸਾਥੀਆਂ ਸਮੇਤ 10 ਟਰੈਕਟਰ ਲੈ ਕੇ ਆਏ ਹਨ ਤੇ ਓਹਨਾਂ ਵੱਲੋਂ ਪੰਜਾਬ ਦੇ ਹੜ ਪੀੜਤ ਕਿਸਾਨਾਂ ਨੂੰ 100 ਟਰੈਕਟਰ ਵੰਡੇ ਜਾਣਗੇ। ਇਸ ਮੌਕੇ ਉਹਨਾਂ ਵੱਲੋਂ ਇਹ ਪਹਿਲੇ 10 ਟਰੈਕਟਰ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾ ਰਹੀ ਗਲੋਬਲ ਸਿੱਖਸ ਐਨਜੀਓ ਨੂੰ ਸੌਂਪੇ ਗਏ।
Sep 7, 2025 01:33 PM
Amritsar News : ਤਰਨਤਾਰਨ ਰੋਡ 'ਤੇ ਭਿਆਨਕ ਹਾਦਸਾ, ਹੜ੍ਹ ਪੀੜਤਾਂ ਦੀ ਸੇਵਾ ਤੋਂ ਪਰਤ ਰਹੇ ਕਿਸਾਨ ਆਗੂ ਦੀ ਮੌਤ
Punjab Floods Live Updates : ਪਿੰਡ ਸੋਹੀਆਂ ਕਲਾਂ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿਸ 'ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂ ਮੰਗਲ ਸਿੰਘ (50 ਸਾਲ) ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਗੂ ਹੜ੍ਹ ਪੀੜਤਾਂ ਦੀ ਸੇਵਾ ਕਰਕੇ ਪਰਤ ਰਿਹਾ ਸੀ।
Sep 7, 2025 12:40 PM
ਪਠਾਨਕੋਟ ਬੇਦੀ ਬਜਰੀ ਕੰਪਨੀ ਵਿਖੇ ਚੱਕੀ ਦਾ ਵੇਖਣ ਨੂੰ ਮਿਲ ਰਿਹਾ ਪ੍ਰਕੋਪ
Punjab Floods Live Updates : ਚੱਕੀ ਦਰਿਆ ਨੇ ਰਿਹਾਇਸ਼ੀ ਇਲਾਕੇ ਵਲ ਮੋੜਿਆ ਰੁੱਖ, ਆਪਣੀ ਜਗ੍ਹਾ ਤੋਂ ਕਈ ਮੀਟਰ ਰਿਹਾਇਸ਼ੀ ਇਲਾਕੇ ਵੱਲ ਆਇਆ ਚੱਕੀ ਦਰਿਆ
ਰਿਹਾਇਸ਼ੀ ਇਲਾਕੇ ਤੋਂ ਮਹਿਜ 20 ਮੀਟਰ ਦੂਰ 700 ਤੋਂ 800 ਘਰਾਂ 'ਤੇ ਮੰਡਰਾ ਰਿਹਾ ਖਤਰਾ
ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਠਹਿਰਾਇਆ ਜਿੰਮੇਵਾਰ
ਚੱਕੀ ਦਰਿਆ ਹਰ ਸਾਲ ਕਰਦਾ ਤਬਾਹੀ
ਸਰਕਾਰ ਅਤੇ ਪ੍ਰਸ਼ਾਸਨ ਵਲੋਂ ਨਹੀਂ ਕੀਤਾ ਜਾ ਰਿਹਾ ਪੱਕਾ ਹੱਲ, ਰਾਤ ਅਤੇ ਦਿਨ ਦਹਿਸ਼ਤ ਦੇ ਸਾਏ ਹੇਠ ਰਹਿ ਰਹੇ ਲੋਕ
Sep 7, 2025 12:38 PM
ਪੰਜਾਬ 'ਚ ਹੜ੍ਹਾਂ ਦੀ ਮਾਰ : ਪੀੜਤਾਂ ਦੀ ਮਦਦ ਲਈ ਅੱਗੇ ਆਈ ਸਿੱਖ ਫੈਡਰੇਸ਼ਨ (USA)
Punjab Floods Live Updates : ਪੀੜਤਾਂ ਦੀ ਮਦਦ ਲਈ ਅੱਗੇ ਆਈ ਸਿੱਖ ਫੈਡਰੇਸ਼ਨ (USA) ਵੱਲੋਂ ਤੁਰੰਤ ਸਹਾਇਤਾ ਵੱਜੋਂ 1 ਕਰੋੜ ਰੁਪਏ ਰਾਹਤ ਫੰਡ ਦਾ ਕੀਤਾ ਐਲਾਨ
ਸਿੱਖ ਹੋਣ ਦੇ ਨਾਤੇ ਹੜ੍ਹ ਪੀੜਤ ਪੰਜਾਬੀ ਭੈਣ-ਭਰਾਵਾਂ ਨਾਲ ਖੜਨਾ, ਸਾਡਾ ਨੈਤਿਕ ਤੇ ਅਧਿਆਪਕ ਫਰਜ਼ : ਭਾਈ ਗੁਰਿੰਦਰਜੀਤ ਸਿੰਘ
ਦੁਨੀਆ ਭਰ ਦੇ ਸਿੱਖ ਭਾਈਚਾਰੇ ਤੇ ਸਮਾਜ ਸੇਵੀਆਂ ਨੂੰ ਯੋਗਦਾਨ ਪਾਉਣ ਦੀ ਕੀਤੀ ਅਪੀਲ

Sep 7, 2025 12:30 PM
8 ਸਤੰਬਰ ਤੋਂ ਆਮ ਦੀ ਤਰ੍ਹਾਂ ਖੁੱਲ੍ਹਣਗੇ ਸਾਰੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ, ਹਦਾਇਤਾਂ ਜਾਰੀ
Punjab School re-open News : ਅਧਿਆਪਕ ਹੋਣਗੇ ਹਾਜ਼ਰ, ਵਿਦਿਆਰਥੀਆਂ ਲਈ ਸਕੂਲ ਰਹਿਣਗੇ ਬੰਦ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ
ਕਿਹਾ - ਅਧਿਆਪਕ ਇਮਾਰਤਾਂ ਦੀ ਜਾਂਚ ਕਰਕੇ ਡੀਸੀ ਤੇ ਇੰਜ. ਵਿਭਾਗ ਨੂੰ ਦੇਣਗੇ ਜਾਣਕਾਰੀ
ਹੜ੍ਹ ਤੋਂ ਪ੍ਰਭਾਵਤ ਸਕੂਲ ਜਾਂ ਕਾਲਜ ਨੂੰ ਬੰਦ ਰੱਖਣ ਬਾਰੇ ਡੀਸੀ ਲੈਣਗੇ ਫੈਸਲਾ
ਉਪਰੰਤ 9 ਸਤੰਬਰ ਤੋਂ ਆਮ ਦੀ ਤਰ੍ਹਾਂ ਲੱਗਣਗੇ ਸਾਰੇ ਸਰਕਾਰੀ ਸਕੂਲ
Sep 7, 2025 12:28 PM
ਹੜ ਪੀੜਤਾਂ ਦੀ ਮਦਦ ਲਈ ਮਤਾ ਪਾਸ
Punjab Floods Live Updates : ਜ਼ਿਲ੍ਹਾ ਪਟਿਆਲਾ ਦੇ ਪਿੰਡ ਫਤਹਿਗੜ੍ਹ ਛੰਨਾ 'ਚ ਸਰਬਸੰਮਤੀ ਨਾਲ ਹੜ ਪੀੜਤਾਂ ਦੀ ਮਦਦ ਲਈ ਮਤਾ ਪਾਸ l DSP ਦੀਪਇੰਦਰ ਪਾਲ ਸਿੰਘ ਜੇਜੀ ਪੜ੍ਹ ਕੇ ਸੁਣਾਇਆ ਆਪਣੇ ਪਿੰਡ ਦਾ ਫੈਂਸਲਾ l

Sep 7, 2025 11:20 AM
PM ਨਰਿੰਦਰ ਮੋਦੀ 9 ਸਤੰਬਰ ਨੂੰ ਆਉਣਗੇ ਗੁਰਦਾਸਪੁਰ
ਹੜ੍ਹਾਂ ਦੀ ਮਾਰ ਹੇਠ ਪੰਜਾਬ
PM ਨਰਿੰਦਰ ਮੋਦੀ 9 ਸਤੰਬਰ ਨੂੰ ਆਉਣਗੇ ਗੁਰਦਾਸਪੁਰ
ਪੰਜਾਬ BJP ਨੇ ਐਕਸ 'ਤੇ ਸਾਂਝੀ ਕੀਤੀ ਪ੍ਰਧਾਨ ਮੰਤਰੀ ਦੇ ਦੌਰੇ ਦੀ ਜਾਣਕਾਰੀ
Sep 7, 2025 11:20 AM
Punjab Floods News : Shiromani Akali Dal ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜਿਆ ਗਿਆ 9 ਹਜ਼ਾਰ ਲੀਟਰ ਡੀਜ਼ਲ
Punjab Floods Live Updates :
Sep 7, 2025 10:38 AM
Amritsar : ਵਰ੍ਹਦੇ ਮੀਂਹ 'ਚ Sri Darbar Sahib ਵਿਖੇ ਬਣਿਆ ਅਲੌਕਿਕ ਨਜ਼ਾਰਾ
Sep 7, 2025 10:38 AM
Punjab Floods Live Updates : ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ !
Sep 7, 2025 10:37 AM
ਗੁਰਦਾਸਪੁਰ 'ਚ ਸਵੇਰ ਤੋਂ ਹੀ ਪੈ ਰਿਹਾ ਹੈ ਮੀਂਹ
ਮੀਹ ਦੇ ਕਾਰਨ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕਾਰਜ ਪ੍ਰਭਾਵਿਤ
ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਵਿੱਚ ਵਧੀ ਚਿੰਤਾ
ਵਰਦੇ ਮੀਂਹ ਚ ਵੀ ਪੰਜਾਬੀ ਡਟੇ ਨੇ ਰਾਹਤ ਕਾਰਜਾਂ ਚ
ਵੱਡੀ ਗਿਣਤੀ ਚ ਟਰਾਲੀਆਂ ਤੇ ਰੇਤਾ ਭਰ ਕੇ ਧੱਸੀ ਬੰਨ ਬਣਨ ਲਈ ਪਹੁੰਚ ਰਹੇ ਨੇ
Sep 7, 2025 10:32 AM
ਹੜ੍ਹ ਪੀੜਤਾਂ ਦੀ ਵੱਧ ਚੜ੍ਹ ਕੇ ਮਦਦ ਕਰੇ ਸੰਗਤ : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
Punjab Floods Live Updates : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਸਤਿਸੰਗ ਦੌਰਾਨ ਲੱਖਾਂ ਸੰਗਤਾਂ ਨੂੰ ਹੜ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਅਪੀਲ।
ਬਾਬਾ ਜੀ ਨੇ ਆਪਣੇ ਪ੍ਰਵਚਨਾਂ ਦੇ ਦੌਰਾਨ ਕਿਹਾ ਕਿ ਹਰ ਨਾਗਰਿਕ ਹੜ ਪੀੜਤਾਂ ਦੀ ਬਣਦੀ ਮਦਦ ਕਰੇ।
ਬਾਬਾ ਜੀ ਨੇ ਇਹ ਵੀ ਕਿਹਾ ਕਿ ਸੇਵਾ ਕੋਈ ਵੱਡੀ ਜਾਂ ਛੋਟੀ ਨਹੀਂ ਹੁੰਦੀ, ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ।
ਬਾਬਾ ਜੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੀ, ਸਗੋਂ ਬਾਹਰਲੇ ਦੇਸ਼ਾਂ ਵਿੱਚ ਵੀ ਜਦੋਂ ਵੀ ਕੋਈ ਕੁਦਰਤੀ ਮਾਰ ਪਈ ਹੈ ਤਾਂ ਡੇਰਾ ਬਿਆਸ ਅੱਗੇ ਵੱਧ ਚੜ ਕੇ ਸੇਵਾ ਦੇ ਵਿੱਚ ਹਾਜ਼ਰ ਹੋਇਆ ਹੈ ਤੇ ਹੁਣ ਵੀ ਇਸ ਸੇਵਾ ਦੇ ਵਿੱਚ ਵੀ ਡੇਰਾ ਬਿਆਸ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
Sep 7, 2025 10:30 AM
Punjab Floods Live Updates : ਸੁਲਤਾਨਪੁਰ ਲੋਧੀ ਦਾ ਇਹ ਪਿੰਡ ਜਿਸ ਨੂੰ ਹਰ ਸਾਲ ਪੈਂਦੀ ਹੈ ਹੜ੍ਹਾਂ ਦੀ ਮਾਰ
Sep 7, 2025 09:48 AM
ਬੀਐਸਐਫ 148 ਬਟਾਲੀਅਨ ਵੱਲੋਂ ਹੜ ਪ੍ਰਭਾਵਿਤ ਸਰਹੱਦੀ ਪਿੰਡ ਮਹਿੰਦੀਪੁਰ ਵਿਖੇ ਫਰੀ ਮੈਡੀਕਲ ਕੈਂਪ
Punjab Floods Live Updates : ਸਰਹੱਦੀ ਕਸਬਾ ਖੇਮਕਰਨ ਅਧੀਨ ਪੈਂਦੇ ਸਰਹੱਦ ਤੇ ਵੱਸੇ ਪਿੰਡ ਮਹਿੰਦੀਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬੀਐਸਐਫ 148 ਬਟਾਲੀਅਨ ਅਤੇ ਨੋਵਾ ਮੈਡੀ ਸਿਟੀ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਦੀ ਟੀਮ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੀਐਸਐਫ 148 ਬਟਾਲੀਅਨ ਕਮਾਡੈਂਟ ਸ੍ਰੀ ਸੰਦੀਪ ਦਈਆ ਅਤੇ ਨੋਵਾ ਮੈਡੀ ਸਿਟੀ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਸ੍ਰੀ ਸੰਦੀਪ ਦਹੀਆ ਵੱਲੋਂ ਇਸ ਕੈਂਪ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ ਅਤੇ ਇਸ ਕੈਂਪ ਵਿੱਚ ਪਿੰਡ ਦੇ 300 ਕਰੀਬ ਵਿਅਕਤੀਆਂ ਨੇ ਭਾਗ ਲਿਆ ਅਤੇ ਇਸ ਕੈਂਪ ਦਾ ਲਾਭ ਉਠਾਇਆ ਅਤੇ ਇਸ ਮੌਕੇ ਤੇ ਬੀਐਸਐਫ ਵੱਲੋਂ ਦਵਾਈਆਂ ਫਰੀ ਮੁਹਈਆ ਕਰਵਾਈਆਂ ਗਈਆਂ।
ਅਤੇ ਇਸ ਮੌਕੇ ਤੇ ਸੰਦੀਪ ਦਈਆ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਿੱਥੇ ਬੀਐਸਐਫ ਬਾਰਡਰ ਦੀ ਰਾਖੀ ਕਰਕੇ ਦੇਸ਼ ਵਾਸੀਆਂ ਦੀ ਰਾਖੀ ਕਰਦੀ ਹੈ ਉਹਦੇ ਨਾਲ ਨਾਲ ਬੀਐਸਐਫ ਬਾਰਡਰ ਤੇ ਵੱਸੇ ਲੋਕਾਂ ਦੀ ਸਿਹਤ ਸੰਭਾਲ ਦਾ ਵੀ ਧਿਆਨ ਰੱਖਦੀ ਹੈ ਅਤੇ ਇਸ ਮੌਕੇ ਤੇ ਵੈਟਰਨਰੀ ਅਫਸਰ ਡਾਕਟਰ ਗੁਰਮੁੱਖ ਸਿੰਘ ਵੈਟਰਨਰੀ ਇੰਸਪੈਕਟਰ ਰੁਕੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਵੀ ਪਸ਼ੂਆਂ ਨੂੰ ਚੈਕ ਅਪ ਕੀਤਾ ਤੇ ਦਵਾਈਆਂ ਮੁਹਈਆ ਕਰਵਾਈਆਂ ਗਈਆਂ ਅਤੇ ਇਸ ਕੈਂਪ ਵਿੱਚ ਪਹੁੰਚੇ ਹੋਏ ਸਾਰੇ ਡਾਕਟਰਾਂ ਨੂੰ ਬੀਐਸਐਫ ਕਮਾਂਡਰ ਸ੍ਰੀ ਸੰਦੀਪ ਦਈਆ ਵੱਲੋਂ ਸਨਮਾਨ ਚਿੰਨ ਦੇ ਕੇ ਸਵਾਗਤ ਕੀਤਾ ਗਿਆ।
Sep 7, 2025 09:38 AM
ਕਪੂਰਥਲਾ 'ਚ ਪਾਣੀ ਨੇ ਮੁੜ ਲੋਕ ਕੀਤੇ ਪ੍ਰੇਸ਼ਾਨ
Kapurthala Updates : ਕਪੂਰਥਲਾ ਦੇ ਮੰਡ ਏਰੀਏ 'ਚ ਬੀਤੇ ਦਿਨੀ ਪਾਣੀ ਦਾ ਪੱਧਰ ਬਿਲਕੁਲ ਘੱਟ ਗਿਆ ਸੀ, ਜਿਸ ਦੇ ਨਾਲ ਲੋਕ ਆਪਣੇ ਕਈ ਦਿਨਾਂ ਤੋਂ ਪਾਣੀ 'ਚ ਡੁੱਬੇ ਹੋਏ ਘਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਬੀਤੇ ਕੱਲ ਸ਼ਾਮ ਤੋਂ ਮੁੜ ਪਾਣੀ ਥੋੜਾ ਵੱਧਣ ਕਰਕੇ ਲੋਕ ਮੁੜ ਆਪਣੇ ਘਰਾਂ ਦਾ ਸਮਾਨ ਲੈ ਕੇ ਧੁੱਸੀ ਬੰਨ ਤੇ ਬੈਠੇ ਨੇ ਹਾਲਾਤ ਦਿਨੋ ਦਿਨ ਹੜ ਪੀੜਤਾਂ ਦੇ ਖਰਾਬ।
Sep 7, 2025 09:29 AM
ਪੰਜਾਬ 'ਚ ਹੁਣ ਤੱਕ 46 ਲੋਕਾਂ ਦੀ ਮੌਤ
Punjab Floods Death Updates : ਹੁਣ ਤੱਕ 46 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ (7), ਬਰਨਾਲਾ (5), ਬਠਿੰਡਾ (4), ਹੁਸ਼ਿਆਰਪੁਰ (7), ਲੁਧਿਆਣਾ (4), ਮਾਨਸਾ (3), ਪਠਾਨਕੋਟ (6), ਗੁਰਦਾਸਪੁਰ (2), ਐਸਏਐਸ ਨਗਰ (2), ਫਿਰੋਜ਼ਪੁਰ (1), ਫਾਜ਼ਿਲਕਾ (1), ਰੂਪਨਗਰ (1), ਪਟਿਆਲਾ (1) ਅਤੇ ਸੰਗਰੂਰ (1) ਸ਼ਾਮਲ ਹਨ। ਪਠਾਨਕੋਟ ਜ਼ਿਲ੍ਹੇ ਤੋਂ 3 ਲੋਕ ਲਾਪਤਾ ਹਨ। ਇਸ ਦੇ ਨਾਲ ਹੀ, ਪਸ਼ੂਆਂ ਦੇ ਨੁਕਸਾਨ ਦਾ ਸਹੀ ਅੰਕੜਾ ਅਜੇ ਪਤਾ ਨਹੀਂ ਹੈ, ਪਰ ਹੜ੍ਹਾਂ ਨਾਲ ਵੱਡੀ ਗਿਣਤੀ ਵਿੱਚ ਜਾਨਵਰ ਪ੍ਰਭਾਵਿਤ ਹੋਏ ਹਨ।
Sep 7, 2025 09:16 AM
ਜਲੰਧਰ 'ਚ ਪੈ ਰਹੀ ਤੜਕਸਾਰ ਤੋਂ ਭਾਰੀ ਬਾਰਿਸ਼ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧੀਆਂ
Punjab Floods Live Updates : ਜਿੱਥੇ ਪੰਜਾਬ ਹੜਾਂ ਦੀ ਮਾਰ ਹੇਠ ਚੱਲ ਰਿਹਾ ਹੈ ਅਤੇ ਹੜਾਂ ਦੀ ਮਾਰ ਹੇਠ ਆ ਕੇ ਕਈ ਏਕੜ ਫਸਲ ਝੋਨੇ ਦੀ ਤਬਾਹ ਹੋ ਚੁੱਕੀ ਹੈ ਅਤੇ ਹੁਣ ਜਿਹੜੀ ਫਸਲ ਝੋਨੇ ਦੀ ਬਚੀ ਹੈ ਜਿਹੜੀ ਹੜਾਂ ਤੋਂ ਰਾਹਤ ਸੀ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨੇ ਉਹਨਾਂ ਦੀਆਂ ਵੀ ਚਿੰਤਾ ਵਧਾ ਕੇ ਰੱਖ ਦਿੱਤੀਆਂ।
16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਅਤੇ ਬਾਰਿਸ਼ ਨਾਲ ਹੁਣ ਬੱਚੀਆਂ ਫਸਲਾਂ ਦੇ ਖਰਾਬ ਹੋਣ ਦਾ ਖਦਸਾ ਵੀ ਵੱਧ ਚੁੱਕਾ ਹੈ।
ਕਿਸਾਨਾਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਵਾਰ ਨਮੀ ਤੇ ਰਾਹਤ ਦਿੱਤੀ ਜਾਵੇ ਅਤੇ ਅੱਜ ਪੈਰ ਹੀ ਬਾਰਿਸ਼ ਨੇ ਝੋਨੇ ਦੇ ਖੇਤਾਂ ਚ ਪਾਣੀ ਮੁੜ ਤੋਂ ਨੱਕੋ ਨੱਕ ਇਕੱਠਾ ਕਰ ਦਿੱਤਾ।
Sep 7, 2025 08:42 AM
ਦਸੂਹਾ ਤੇ ਮੁਕੇਰੀਆਂ 'ਚ ਫਿਰ ਬਦਲਿਆ ਮੌਸਮ
Punjab Weather Update : ਦੋ ਦਿਨਾਂ ਦੀ ਧੁੱਪ ਤੋਂ ਬਾਅਦ, ਤੇਜ਼ ਹਵਾਵਾਂ ਦੇ ਨਾਲ ਫਿਰ ਤੋਂ ਭਾਰੀ ਮੀਂਹ ਪਿਆ। ਹੁਸ਼ਿਆਰਪੁਰ ਦੇ ਦਸੂਹਾ ਅਤੇ ਮੁਕੇਰੀਆ ਵਿੱਚ ਅੱਜ ਸਵੇਰੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਪਿਛਲੇ 2 ਦਿਨਾਂ ਤੋਂ ਮੌਸਮ ਪੂਰੀ ਤਰ੍ਹਾਂ ਸਾਫ਼ ਸੀ, ਪਰ ਅੱਜ ਇੱਕ ਵਾਰ ਫਿਰ ਭਾਰੀ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਸ ਇਲਾਕੇ ਵਿੱਚ ਪਹਿਲਾਂ ਹੀ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਹੈ।
Sep 7, 2025 08:41 AM
ਅੱਜ 07-09-25 ਤਾਰੀਖ ਨੂੰ ਭਾਖੜਾ ਡੈਮ ਦਾ ਪਾਣੀ ਪੱਧਰ
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਪਰ ਇਸ ਵੇਲੇ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਘੱਟ ਹੈ।
ਉਧਰ, ਭਾਖੜਾ ਡੈਮ ਦੇ ਚਾਰ ਫਲੱਡ ਗੇਟ ਸੱਤ-ਸੱਤ ਫੁੱਟ ਤੱਕ ਖੋਲ੍ਹੇ ਗਏ ਹਨ।
ਭਾਖੜਾ ਡੈਮ ਦਾ ਪਾਣੀ ਪੱਧਰ ਅੱਜ 1677.98 ਫੁੱਟ ਹੈ।
ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 66,891 ਕਿਊਸੈਕ ਹੈ।
ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 70,000 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਹਾਈਡਲ ਨਹਿਰ ਦਾ ਪਾਣੀ ਪੱਧਰ 9,000 ਕਿਊਸੈਕ ਹੈ।
ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਪੱਧਰ 9,000 ਕਿਊਸੈਕ ਹੈ।
ਸਤਲੁਜ ਦਰਿਆ ਵਿੱਚ 52,000 ਕਿਊਸੈਕ ਪਾਣੀ ਵਗ ਰਿਹਾ ਹੈ।
Sep 7, 2025 08:19 AM
ਖਿਜਰਪੁਰ ਨੇੜੇ ਐਡਵਾਂਸ ਬੰਨ੍ਹ ਟੁੱਟਣ ਕਿਨਾਰੇ
ਸੁਲਤਾਨਪੁਰ ਲੋਧੀ ਖਿਜਰਪੁਰ ਨੇੜੇ ਐਡਵਾਂਸ ਬੰਨ੍ਹ ਟੁੱਟਣ ਕਿਨਾਰੇ
5000 ਏਕੜ ਫਸਲ ਨੂੰ ਬਣਿਆ ਖ਼ਤਰਾ ਖ਼ਤਰਾ
33 ਦਿਨਾਂ ਤੋਂ 15 ਪਿੰਡਾਂ ਦੇ ਲੋਕ ਬੰਨ੍ਹ ਬਚਾਉਣ ਲਈ ਕਰ ਰਹੇ ਸੰਘਰਸ਼
Sep 7, 2025 08:16 AM
ਰਣਜੀਤ ਸਾਗਰ ਡੈਮ ਤੋਂ ਰਾਹਤ ਦੀ ਖਬਰ
Punjab Floods Live Updates : ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਦਾ ਪੱਧਰ ਇਸ ਵੇਲੇ 524.800 ਦੇ ਆਸ-ਪਾਸ ਹੈ, ਖ਼ਤਰੇ ਦਾ ਨਿਸ਼ਾਨ 527 ਮੀਟਰ ਦੇ ਆਸ-ਪਾਸ ਹੈ। ਹੁਣ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਹਿਲਾਂ ਨਾਲੋਂ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਪ੍ਰਸ਼ਾਸਨ ਵੱਲੋਂ 4 ਸਪਿਲਵੇਅ ਗੇਟ ਬੰਦ ਕਰ ਦਿੱਤੇ ਗਏ ਸਨ, ਪਰ ਤਿੰਨ ਸਪਿਲਵੇਅ ਗੇਟ ਅਜੇ ਵੀ ਖੁੱਲ੍ਹੇ ਹਨ, ਰਾਵੀ ਦਰਿਆ ਵਿੱਚ ਲਗਭਗ 38000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
Sep 7, 2025 08:14 AM
ਮੂਨਕ ਇਲਾਕੇ ਨੂੰ ਮਿਲੀ ਰਾਹਤ
Punjab Floods Live Updates : (ਮਕਰੋੜ ਸਾਹਿਬ ਸੰਗਰੂਰ) : ਘਗਾ ਦੇ ਪਾਣੀ ਵਿੱਚ ਆਇਆ ਠਹਿਰਾ
ਰਾਤ ਭਰ ਚ ਨਹੀਂ ਵਧੀਆ ਪਾਣੀ ਦਾ ਪੱਧਰ
ਆਲੇ ਦੁਆਲੇ ਦੇ 25 ਪਿੰਡਾਂ ਨੇ ਲਿਆ ਰਾਹਤ ਦਾ ਸਾਹ
ਕੱਲ ਸ਼ਾਮ ਤੱਕ ਘੱਗਰ ਦਾ ਪਾਣੀ ਵਧ ਕੇ ਹੋਇਆ ਸੀ 751
ਕੱਲ ਸ਼ਾਮ ਤੋਂ ਇੱਕੋ ਲੇਵਲ ਤੇ ਚੱਲ ਰਿਹਾ ਘੱਗਰ ਦਾ ਪਾਣੀ
ਖਤਰੇ ਦੀ ਨਿਸਾਨ ਤੋਂ ਤਿੰਨ ਫੁੱਟ ਚੱਲ ਰਿਹਾ ਸੀ ਉੱਪਰ
Sep 6, 2025 08:06 PM
Punjab Flood Live Updates : ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜਤ ਪਿੰਡਾਂ ’ਚ ਸੈਨੇਟਰੀਪੈਡ, ਡਾਈਪਰ ਅਤੇ ਦਵਾਈਆਂ ਵੰਡੀਆਂ ਗਈਆਂ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸਹਿਯੋਗ ਨਾਲ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਦੀ ਪ੍ਰਧਾਨ ਹਰਗੋਬਿੰਦ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਹੜ੍ਹ ਪੀੜਤ ਹਲਕਾ ਖਡੂਰ ਸਾਹਿਬ ਦੇ ਏਰੀਆ ਮੰਡ ਦੇ ਪਿੰਡਾਂ ’ਚ ਔਰਤਾਂ ਲਈ ਸੈਨੇਟਰੀਪੈਡ ,ਬੱਚਿਆਂ ਲਈ ਡੈਪਰ ਅਤੇ ਦਵਾਈਆਂ ਵੰਡੀਆਂ ਗਈਆਂ। ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਇਸ ਸਮੇਂ ਔਰਤਾਂ ਤੇ ਬੱਚਿਆਂ ਨੂੰ ਇਨ੍ਹਾਂ ਚੀਜਾਂ ਦੀ ਬੇਹੱਦ ਜ਼ਰੂਰਤ ਹੈ। ਪਿੰਡਾਂ ਦੇ ਲੋਕ ਹੜ੍ਹਾਂ ਦੇ ਪਾਣੀ ’ਚ ਘਿਰੇ ਹੋਏ ਹਨ। ਇਸਦੇ ਮੱਦੇਨਜ਼ਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਇਹ ਸੇਵਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸਹਿਯੋਗ ਨਾਲ ਕੀਤੀ ਗਈ। ਨਾਲ ਹੀ ਪਿੰਡਾਂ ਦੇ ਵਿੱਚ ਫੰਗਸ਼ ਵਰਗੀਆਂ ਬਿਮਾਰੀਆਂ ਜਿਸ ਨਾਲ ਲੋਕਾਂ ਦੇ ਪੈਰ ਖਰਾਬ ਹੋ ਚੁੱਕੇ ਹਨ ਦੇ ਬਚਾਅ ਲਈ ਦਵਾਈਆਂ ਤੇ ਲੋਸ਼ਨ ਵੰਡੇ ਗਏ।
Sep 6, 2025 08:04 PM
Punjab Flood Live Updates : ਪੰਜਾਬ ਦੇ ਹੜ੍ਹ ਪੀੜਤਾਂ ਲਈ ਇੱਕ ਕਰੋੜ ਰੁਪਏ ਦੀ ਰਾਹਤ ਸਮੱਗਰੀ ਭੇਜੀ
ਹਰਿਆਣਾ ਦੇ ਵਿਕਾਸ, ਪੰਚਾਇਤ ਅਤੇ ਖਣਨ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਸ਼ਨੀਵਾਰ ਨੂੰ ਪਾਣੀਪਤ ਦੇ ਜ਼ਿਲ੍ਹਾ ਸਕੱਤਰੇਤ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਨਾਲ ਭਰੇ 6 ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਾਣੀਪਤ ਜ਼ਿਲ੍ਹੇ ਵੱਲੋਂ ਲਗਭਗ ਇੱਕ ਕਰੋੜ ਰੁਪਏ ਦੀ ਰਾਹਤ ਸਮੱਗਰੀ ਭੇਜੀ ਗਈ।
Sep 6, 2025 08:03 PM
Punjab Flood Live Updates : ਹੜ੍ਹ ਪ੍ਰਭਾਵਿਤ ਪਿੰਡ ਵਿੱਚ ਸੱਪ ਦੇ ਡੰਗਣ ਕਾਰਨ ਮੌਤ
ਫਾਜ਼ਿਲਕਾ ਵਿੱਚ ਸ਼ਨੀਵਾਰ ਨੂੰ ਸੱਪ ਦੇ ਡੰਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਸਤਲੁਜ ਦੇ ਪਾਣੀ ਨਾਲ ਘਿਰੇ ਪਿੰਡ ਰੇਤੇ ਵਾਲੀ ਭੈਣੀ ਵਿੱਚ ਕਿਸਾਨਾਂ ਦੀ ਮਦਦ ਕਰਦੇ ਸਮੇਂ ਇੱਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ। ਉਸਨੂੰ ਕਿਸ਼ਤੀ ਰਾਹੀਂ ਬੰਨ੍ਹ 'ਤੇ ਲਿਆਂਦਾ ਗਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਜਦੋਂ ਸਰਕਾਰੀ ਹਸਪਤਾਲ ਦਾ ਵੈਂਟੀਲੇਟਰ ਫੇਲ੍ਹ ਹੋ ਗਿਆ ਤਾਂ ਉਸਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
Sep 6, 2025 07:30 PM
Punjab Floods : ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਗੈਂਗਸਟਰ ਦਾ ਪਰਿਵਾਰ
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵੱਲੋਂ 1 ਕਰੋੜ ਰੁਪਏ ਦਾ ਡੀਜ਼ਲ ਦਾਨ ਦੇਣ ਦਾ ਐਲਾਨ
ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਦੀ ਯਾਦ 'ਚ ਕੀਤੀ ਜਾਵੇਗੀ ਇਹ ਮਦਦ
ਪਰਿਵਾਰ ਨੇ ਕਿਹਾ ਕਿ ਡੀਜ਼ਲ ਦੀ ਵਰਤੋਂ ਖੇਤਾਂ ਨੂੰ ਪੱਧਰਾ ਕਰਨ ਅਤੇ ਉਨ੍ਹਾਂ ਨੂੰ ਦੁਬਾਰਾ ਖੇਤੀ ਯੋਗ ਬਣਾਉਣ ਲਈ ਕੀਤੀ ਜਾਵੇਗੀ
Sep 6, 2025 07:26 PM
Punjab Floods ਦਿੱਲੀ ਸਰਕਾਰ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ 5 ਕਰੋੜ ਰੁਪਏ ਦੇਣ ਦਾ ਐਲਾਨ
ਦਿੱਲੀ ਦੀ CM ਰੇਖਾ ਗੁਪਤਾ ਨੇ ਪੰਜਾਬ ਲਈ ਵਧਾਇਆ ਮਦਦ ਦਾ ਹੱਥ
ਪੰਜਾਬ CM ਰਾਹਤ ਫੰਡ 'ਚ 5 ਕਰੋੜ ਰੁਪਏ ਦੇਵੇਗੀ ਦਿੱਲੀ ਸਰਕਾਰ
CM ਰੇਖਾ ਗੁਪਤਾ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਕਿਹਾ -ਦਿੱਲੀ ਸਰਕਾਰ ਇਸ ਮੁਸ਼ਕਲ ਸਮੇਂ 'ਚ ਪੰਜਾਬ ਨਾਲ ਖੜ੍ਹੀ ਹੈ
Sep 6, 2025 07:05 PM
Punjab Flood Live Updates : ਸੰਗਰੂਰ ਜ਼ਿਲ੍ਹੇ ਦੇ ਹਲਕਾ ਖਨੌਰੀ ਦੇ 25-30 ਪਿੰਡਾਂ ਦੀ ਘੱਗਰ ਨੇ ਉਡਾਈ ਨੀਂਦ
ਸੰਗਰੂਰ ਜਿਲੇ ਦੇ ਖਨੌਰੀ ਹਲਕੇ ਦੀ ਅੱਜ ਦੀ ਰਾਤ ਸੰਕਟ ਭਰੀ
ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਤਿੰਨ ਫੁੱਟ ਉੱਪਰ
ਘੱਗਰ ਦੇ ਪਾਣੀ ਦਾ ਵਹਾ ਕੰਡਿਆਂ ਤੋਂ ਸਿਰਫ ਅੱਧਾ ਫੁੱਟ ਨੀਚੇ
ਬੰਨ੍ਹ ਨੂੰ ਮਜਬੂਤ ਕਰਨ ਲਈ ਰੱਖੇ ਮਿੱਟੀ ਦੇ ਭਰੇ ਥੈਲਿਆਂ ਵਿੱਚ ਹੀ ਰਸਣ ਲੱਗਿਆ ਸੀ ਪਾਣੀ
ਘੱਗਰ ਦੇ ਕਿਨਾਰਿਆਂ ਤੇ ਲਗਾਤਾਰ ਕਈ ਦਿਨਾਂ ਤੋਂ ਪਹਿਰਾ ਦੇ ਰਹੇ ਪਿੰਡ ਵਾਸੀਆਂ ਚ ਸਹਿਮ
ਕਿਸੇ ਵੀ ਟਾਈਮ ਘੱਗਰ ਮਚਾ ਸਕਦਾ ਹੈ ਤਬਾਹੀ
ਕੰਡਿਆਂ ਨੂੰ ਮਜਬੂਤ ਕਰਨ ਲਈ ਨਹੀਂ ਪਹੁੰਚ ਸਕੇਗੀ ਕਿਨਾਰਿਆਂ ਤੇ ਮਿੱਟੀ
ਪਿੰਡ ਵਾਸੀ ਨੇ ਕਿਹਾ ਅੱਜ ਦੀ ਰਾਤ ਸਾਡੇ ਲਈ ਬਹੁਤ ਸੰਕਟ ਭਰੀ ਹੈ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿ ਅੱਜ ਦੀ ਰਾਤ ਸੁਖਾਲੀ ਨਿਕਲ ਜਾਵੇ
Sep 6, 2025 06:43 PM
Punjab Flood Live Updates : ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਜੱਜ ਸਾਹਿਬਾਨ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਲੈ ਕੇ ਪੁੱਜੇ
ਮਾਛੀਵਾੜਾ ਸਾਹਿਬ ਦੇ ਪਿੰਡ ਧੁੱਲੇਵਾਲ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਖੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਅਤੇ ਹੜ੍ਹ ਪੀੜਤਾਂ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਮਰਾਲਾ ਅਦਾਲਤ ਦੇ ਜੱਜ ਸਾਹਿਬਾਨ ਰਾਹਤ ਸਮੱਗਰੀ ਲੈ ਕੇ ਪੁੱਜੇ। ਉਨ੍ਹਾਂ ਨਾਲ ਸਮਰਾਲਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਹੋਰ ਵਕੀਲ ਆਪਣੇ ਤੌਰ ’ਤੇ ਜ਼ਰੂਰਤਮੰਦਾਂ ਨੂੰ ਸਮਾਨ ਸੌਂਪਿਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਰਾਲਾ ਅਦਾਲਤ ਦੇ ਜੱਜ ਰਜਿੰਦਰ ਸਿੰਘ ਅਤੇ ਦੇਵਨੂਰ ਸਿੰਘ ਨੇ ਦੱਸਿਆ ਕਿ ਜ਼ਿਲਾ ਸੈਸ਼ਨ ਜੱਜ ਲੁਧਿਆਣਾ ਹਰਪ੍ਰੀਤ ਕੌਰ ਰੰਧਾਵਾ ਦੇ ਨਿਰਦੇਸ਼ਾਂ ’ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਅੱਜ ਧੁੱਸੀ ਬੰਨ੍ਹ ’ਤੇ ਰਾਹਤ ਕਾਰਜਾਂ ਵਿਚ ਜੁਟੇ ਮਜ਼ਦੂਰਾਂ ਨੂੰ ਤਰਪਾਲਾਂ, ਬਰਸਾਤੀ ਕੱਪੜੇ, ਔਰਤਾਂ ਨੂੰ ਲੋੜੀਂਦੇ ਸਮਾਨ ਤੋਂ ਇਲਾਵਾ ਦਵਾਈਆਂ ਤੇ ਖਾਣ-ਪੀਣ ਵਾਲਾ ਸਮਾਨ ਦਿੱਤਾ ਗਿਆ।
Sep 6, 2025 06:13 PM
ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਉੜੀ ਨੂੰ ਬਚਾਉਣ ਲਈ ਲੱਗੇ ਸੈਂਕੜੇ ਨੌਜਵਾਨ
ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਊਟੀ ਦੇ ਨਾਲ ਵਾਲੀ ਪਹਾੜੀ ਬੈਠ ਜਾਣ ਕਾਰਨ ਜਿੱਥੇ ਡਿਊਟੀ ਦਾ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਦਾ ਪਤਾ ਲੱਗਣ ਤੇ ਇਲਾਕੇ ਦੇ ਸੈਂਕੜਿਆਂ ਦੀ ਗਿਣਤੀ ਚੋਂ ਨੌਜਵਾਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪਹੁੰਚ ਕੇ ਸੇਵਾ ਕਰ ਰਹੇ ਹਨ ਇੱਕ ਪਾਸੇ ਨੂਰਪੁਰ ਬੇਦੀ ਇਲਾਕੇ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਭਰ ਕੇ ਟਰੈਲੀਆਂ ਰਾਹੀਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਲਿਆਂਦਾ ਜਾ ਰਿਹਾ ਹੈ ਉੱਥੇ ਹੀ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ , ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਮਿੱਟੀ ਦੀਆਂ ਭਰ ਕੇ ਆ ਰਹੀਆਂ ਬੋਰੀਆਂ ਨੂੰ ਪਹਾੜੀ ਦੇ ਨਾਲ ਡੰਗੇ ਦੇ ਰੂਪ ਵਿੱਚ ਲਗਾਇਆ ਜਾ ਰਿਹਾ ਹੈ ਤਾਂ ਜੋ ਪੁਰਾਤਨ ਡਿਓੜੀ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ

Sep 6, 2025 05:56 PM
Punjab Floods News : ਹੜ੍ਹ ਪੀੜਤਾਂ ਲਈ ‘ਮਸੀਹਾ’ ਬਣਿਆ Akali Dal, ਲੋਕਾਂ ਨੂੰ ਵੰਡੀ ਜਾ ਰਹੀ ਰਾਸ਼ਨ ਸਮੱਗਰੀ
Punjab Floods Live Updates :
Sep 6, 2025 05:55 PM
ਲੁਧਿਆਣਾ ਦਾ ਪਿੰਡ ਸਸਰਾਲੀ ਦਾ ਦੇਖੋ ਹਾਲ, ਲੋਕ ਬੰਨ੍ਹ ਨੂੰ ਪੱਕਾ ਕਰਨ 'ਚ ਲੱਗੇ
Punjab Floods Live Updates : ਲੁਧਿਆਣਾ ਦਾ ਪਿੰਡ ਸਸਰਾਲੀ ਦਾ ਦੇਖੋ ਹਾਲ, ਲੋਕ ਬੰਨ੍ਹ ਨੂੰ ਪੱਕਾ ਕਰਨ 'ਚ ਲੱਗੇ
Sep 6, 2025 05:54 PM
Punjab Floods News : Punjab 'ਚ ਉਫ਼ਾਨ 'ਤੇ Ghaggar, ਨਹੀਂ ਟਲਿਆ ਅਜੇ ਖ਼ਤਰਾ!
Punjab Floods Live Update :
Sep 6, 2025 05:53 PM
ਪਿੰਡ ਬੁਰਜ ਟਹਿਲ ਦਾਸ ਵਿਖੇ ਬੰਨ੍ਹ ਨੂੰ ਲੱਗੀ ਢਾਅ, ਲੋਕਾਂ ਵਿੱਚ ਹੜਕੰਪ
Punjab Floods Live Updates : ਨਵਾਂਸ਼ਹਿਰ ਦੇ ਸਤਲੁੱਜ ਦਰਿਆ ਨਾਲ ਪਿੰਡ ਬੁਰਜ ਟਹਿਲ ਦਾਸ ਵਿਖੇ ਬੰਨ੍ਹ ਨੂੰ ਢਾਅ ਲੱਗਣ ਨੂੰ ਲੈ ਕੇ ਲੋਕਾਂ ਵਿੱਚ ਹੜਕੰਪ ਮਚ ਗਿਆ ਤੇ ਬੰਨ੍ਹ ਨੂੰ ਢਾਹ ਲੱਗਣ ਦੇ ਖਦਸ਼ੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਤੁਰੰਤ ਬੁਰਜ ਟਹਿਲ ਦਾਸ ਵਿਖੇ ਬੰਨ੍ਹ ਦਾ ਜਾਇਜਾ ਲਿਆ ਉਹਨਾਂ ਕਿਹਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਬੰਨ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਖਦੀਪ ਸਿੰਘ ਸ਼ਕਾਰ ਨੇ ਮੌਕੇ ਤੇ ਆਪਣੀ ਟੀਮ ਸਮੇਤ ਪੁੱਜ ਕੇ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਆਪਣੀ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਹਾਲਾਤ ਦੇਖਣ ਨੂੰ ਨਾ ਮਿਲਦੇ। ਜਥੇਦਾਰ ਨੇ ਕਿਹਾ ਕਿ ਸਰਕਾਰ ਨੇ ਬੰਨ ਦੀ ਮਜਬੂਤੀ ਕਰਨ ਵਿੱਚ ਕੁਤਾਹੀ ਵਰਤੀ ਹੈ ਅਤੇ ਜਾਰੀ ਕੀਤੇ ਗਏ ਕਰੋੜਾਂ ਦੇ ਫੰਡ ਨੂੰ ਅਜੇ ਤੱਕ ਨਹੀਂ ਵਰਤਿਆ। ਉਨ੍ਹਾਂ ਬੰਨ੍ਹਾਂ ਦੀ ਮਜਬੂਤੀ ਲਈ ਹੁਣ ਤੱਕ ਜਾਰੀ ਕੀਤੇ ਗਏ ਫੰਡਾਂ ਦੀ ਜਾਂਚ ਦੀ ਵੀ ਮੰਗ ਕੀਤੀ।
ਜਥੇਦਾਰ ਸੁਖਦੀਪ ਸਿੰਘ ਸੁਕਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਲੋਕਾਂ ਦੀ ਬਾਂਹ ਫੜ ਰਿਹਾ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾ ਰਿਹਾ ਹੈ।
Sep 6, 2025 05:51 PM
ਸੁਖਬੀਰ ਸਿੰਘ ਬਾਦਲ ਪਹੁੰਚੇ ਵਿਧਾਨ ਸਭਾ ਹਲਕਾ ਭੋਆ ਦੇ ਕਥਲੌਰ ਵਿਖੇ ਜਿੱਥੇ ਉਹਨਾਂ ਵੱਲੋਂ ਹੜ ਪੀੜਤਾਂ ਦੇ ਨਾਲ ਕੀਤੀ ਮੁਲਾਕਾਤ।
ਸੁਖਬੀਰ ਸਿੰਘ ਬਾਦਲ ਪਹੁੰਚੇ ਵਿਧਾਨ ਸਭਾ ਹਲਕਾ ਭੋਆ ਦੇ ਕਥਲੌਰ ਵਿਖੇ ਜਿੱਥੇ ਉਹਨਾਂ ਵੱਲੋਂ ਹੜ ਪੀੜਤਾਂ ਦੇ ਨਾਲ ਕੀਤੀ ਮੁਲਾਕਾਤ।
Sep 6, 2025 05:51 PM
ਹੁਸ਼ਿਆਰਪੁਰ 'ਚ ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ
Punjab Floods Live Updates : ਹੁਸ਼ਿਆਰਪੁਰ 'ਚ ਪੈ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਹੈ। ਇਸ ਘਟਨਾ ਦੇ ਵਿਚ ਜਾਨੀ ਨੁਕਸਾਨ ਤੋ ਬਚਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦਸਿਆ ਕਿ ਉਹ ਰਾਤੀ ਸੋ ਰਹੇ ਵੀ ਤਾਂ ਸਵੇਰੇ 4 ਵਜੇ ਦੇ ਕਰੀਬ ਜਦ ਉਹ ਉੱਠਦੀ ਹੈ ਤਾਂ ਛਤ ਉਪਰੋਂ ਮਿੱਟੀ ਡਿੱਗਦੀ ਦੇਖੀ ਜਾਂਦੀ ਹੈ, ਜਿਸ ਤੋਂ ਬਾਅਦ ਅਚਾਨਕ ਛੱਤ ਹੇਠਾਂ ਡਿੱਗ ਪੈਂਦੀ ਹੈ, ਜਿਸਦੇ ਕਰਕੇ ਉਨ੍ਹਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਬੋਹੁਤ ਗਰੀਬ ਹੈ ਤੇ ਮਹਿਲਾ ਇਕ ਵਿਧਵਾ ਔਰਤ ਹੈ ਤੇ ਦਿਹਾੜੀ ਟੱਪਾ ਕਰਕੇ ਘਰ ਦਾ ਗੁਜ਼ਾਰਾ ਉਨ੍ਹਾਂ ਵਲੋ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਸਰਕਾਰ ਤੇ ਰਾਜਨੀਤਿਕ ਨੁਮਾਇੰਦਿਆਂ ਅੱਗੇ ਮੰਗ ਰੱਖੀ ਹੈ ਕਿ ਉਨ੍ਹਾਂ ਦੀ ਬਣਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਤੇ ਪਰਿਵਾਰ ਦੇ ਹਾਲਾਤ ਸੁਖਾਲੇ ਹੋ ਸਕਣ।
Sep 6, 2025 05:48 PM
ਹੜਾਂ ਦੌਰਾਨ ਅੰਮ੍ਰਿਤਸਰ ਦੇ ਕੁੱਲ 195 ਪਿੰਡ ਹੋਏ ਪ੍ਰਭਾਵਿਤ
ਹੜਾਂ ਦੌਰਾਨ ਜਿਲਾ ਅੰਮ੍ਰਿਤਸਰ ਦੇ ਕੁੱਲ 195 ਪਿੰਡ ਹੋਏ ਪ੍ਰਭਾਵਿਤ
3400 ਲੋਕਾਂ ਨੂੰ ਸੁਰੱਖਿਤ ਕੱਢਿਆ ਗਿਆ ਤੇ ਕੁੱਲ ਸੱਤ ਲੋਕਾਂ ਦੀ ਹੋਈ ਦੁੱਖਦਾਈ ਮੌਤ
16 ਰਾਹਤ ਕੈਂਪਾਂ ਦੇ ਰਾਹੀਂ ਲੋਕਾਂ ਨੂੰ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਕਰਵਾਈ ਜਾ ਰਹੀ ਮੁਹਈਆ
ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਰਿਹਾ ਵੱਡਾ ਯੋਗਦਾਨ
ਪਾਣੀ ਦਾ ਪੱਧਰ ਘਟਣ ਦੇ ਨਾਲ ਮਿਲੀ ਰਾਹਤ ਪਰ ਉਸ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਦੇ ਮੱਦੇ ਨਜ਼ਰ ਵਿਸ਼ੇਸ਼ ਮੈਡੀਕਲ ਟੀਮਾਂ ਕੀਤੀਆਂ ਗਈਆਂ ਤਾਇਨਾਤ
ਉਪਰੰਤ ਹੜ ਪੀੜਿਤ ਲੋਕਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਉਪਰਾਲੇ ਕਰਨਾ ਰਹੇਗੀ ਪ੍ਰਸ਼ਾਸਨ ਦੀ ਪ੍ਰਮੁਖਤਾ
ਅੰਮ੍ਰਿਤਸਰ ਦੀ ਏਡੀਸੀ ਅਮਨਦੀਪ ਕੌਰ ਨੇ ਦਿੱਤੀ ਖਾਸ ਜਾਣਕਾਰੀ
Sep 6, 2025 04:39 PM
ਫਾਜ਼ਿਲਕਾ ਤੋਂ ਰੈਸਕਿਊ ਦਾ ਕੰਮ ਲਗਾਤਾਰ ਜਾਰੀ
- ਫੌਜ ਵੱਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੀ ਵੰਡੀ ਜਾ ਰਹੀ
- ਸਤਲੁਦ ਦਰਿਆ ਦੇ ਪਾਣੀ ਦੀ ਮਾਰ ਹੇਠ ਫਾਜ਼ਿਲਕਾ ਦੇ ਕਈ ਪਿੰਡ
Sep 6, 2025 04:15 PM
ਘੱਗਰ ਦਾ ਪਾਣੀ ਉਫਾਨ ’ਤੇ
- ਪਿੰਡ ਫੁੱਲਦ ਨੇੜੇ ਘੱਗਰ ਦਾ ਬੰਨ੍ਹ ਹੋਇਆ ਕਮਜ਼ੋਰ
- ਬੰਨ੍ਹ ਨੂੰ ਮਜ਼ਬੂਤ ਕਰਨ ਲਈ ਰੱਖੇ ਥੈਲਿਆਂ ਰਾਹੀਂ ਚੱਲਣ ਲੱਗਿਆ ਪਾਣੀ
- ਆਉਣ ਵਾਲੇ ਕੁਝ ਘੰਟੇ ਹਨ ਨੇੜਲੇ ਪਿੰਡਾਂ ਲਈ ਖਤਰਨਾਕ
Sep 6, 2025 03:52 PM
Punjab Floods News : Punjab 'ਚ ਉਫ਼ਾਨ 'ਤੇ Ghaggar, ਨਹੀਂ ਟਲਿਆ ਅਜੇ ਖ਼ਤਰਾ !
Sep 6, 2025 03:42 PM
ਪਿੰਡ ਰਾਮ ਸਿੰਘ ਵਾਲਾ ਦੇ ਕਿਸਾਨਾਂ ਦੀ ਸੁਖਬੀਰ ਸਿੰਘ ਬਾਦਲ ਨੂੰ ਪੁਰਜ਼ੋਰ ਅਪੀਲ
- ਕਿਹਾ- ਸੁਖਬੀਰ ਸਿੰਘ ਬਾਦਲ ਇੱਥੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਕਰਨ ਦੌਰਾ
- ਸਾਨੂੰ ਸੂਬਾ ਤੇ ਕੇਂਦਰ ਸਰਕਾਰ ਤੋਂ ਨਹੀਂ ਕੋਈ ਉਮੀਦ- ਪਿੰਡ ਵਾਸੀ
- 'ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਲਈ ਸਾਡੀ ਸਾਰ'
Sep 6, 2025 03:40 PM
ਬੀਬੀ ਕੋਲਾ ਭਲਾਈ ਕੇਂਦਰ ਵੱਲੋਂ ਹੜ ਪੀੜਿਤਾਂ ਲਈ ਛੇਵੀਂ ਵਾਰੀ ਰਾਹਤ ਸਮੱਗਰੀ ਭੇਜੀ ਗਈ
ਅੰਮ੍ਰਿਤਸਰ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਜਿੱਥੇ ਲੋਕ ਨਦੀਆਂ ਦੇ ਪਾਣੀਆਂ ਅਤੇ ਭਾਰੀ ਮੀਂਹ ਕਾਰਨ ਹੋਈ ਤਬਾਹੀ ਨਾਲ ਜੂਝ ਰਹੇ ਹਨ, ਉੱਥੇ ਹੀ ਰਾਤ ਨੂੰ ਬਿਜਲੀ ਨਾ ਹੋਣ ਕਰਕੇ ਹੋਰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਬੀਬੀ ਕੋਲਾ ਭਲਾਈ ਕੇਂਦਰ ਟਰਸਟ ਵੱਲੋਂ ਭਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਛੇਵੀਂ ਵਾਰੀ ਵੱਡੀ ਰਾਹਤ ਖੇਪ ਹੜ੍ਹ ਪੀੜਤ ਇਲਾਕਿਆਂ ਵੱਲ ਭੇਜੀ ਗਈ ਹੈ।
Sep 6, 2025 02:19 PM
ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਮੁਹਾਲੀ ਦੇ ਸਨਅਤਕਾਰ
- 5 ਟਰੱਕ ਰਾਸ਼ਨ ਅਤੇ ਹੋਰ ਲੋੜੀਂਦੀ ਸਮੱਗਰੀ ਕੀਤੀ ਰਵਾਨਾ
- ਸੁਖਬੀਰ ਸਿੰਘ ਬਾਦਲ ਦੀ ਅਪੀਲ ਲਿਆਈ ਰੰਗ
Sep 6, 2025 02:10 PM
ਸਤਲੁਜ ਦਰਿਆ ਦੇ ਪਾਣੀ ਨੂੰ ਰੋਕਣ ਲਈ ਜੱਦੋਜਹਿਦ ਜਾਰੀ
- ਲੁਧਿਆਣਾ ਦੇ ਪਿੰਡ ਸਸਰਾਲੀ ’ਚ ਸਤਲੁਜ ’ਤੇ ਬੰਨ੍ਹ ਨੂੰ ਪੱਕਾ ਕਰਨ ’ਚ ਜੁਟੇ ਲੋਕ
- ਫਿਲਹਾਲ ਬੰਨ੍ਹ ਨੂੰ ਲੈ ਕੇ ਹਾਲਾਤ ਕੰਟਰੋਲ ਹੇਠ
- ਪਿੰਡ ਵਾਸੀਆਂ ਤੇ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਕੀਤਾ ਜਾ ਰਿਹਾ ਪੱਕਾ
- ਪਾਣੀ ਦੇ ਵਹਾਅ ਨੂੰ ਰੋਕਣ ਲਈ ਇੱਕ ਹੋਰ ਬੰਨ੍ਹ ਨੂੰ ਕੀਤਾ ਜਾ ਰਿਹਾ ਤਿਆਰ
Sep 6, 2025 02:06 PM
ਪੰਜਾਬ ’ਚ ਹੜ੍ਹਾਂ ’ਤੇ ਗਰਮਾਈ ਸਿਆਸਤ
- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ’ਤੇ ਬਿਆਨ ’ਤੇ ਭੜਕੇ ਅਮਨ ਅਰੋੜਾ
- ਕਿਹਾ- ਜੰਮੂ-ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ’ਚ ਆਏ ਹੜ੍ਹ ਲਈ ਭਾਜਪਾ ਕਿਸਨੂੰ ਦੋਸ਼ ਦੇਵੇਗੀ
- ਸ਼ਿਵਰਾਜ ਚੌਹਾਨ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਹੜ੍ਹਾਂ ਦਾ ਕਾਰਨ ਦੱਸਣ ’ਤੇ ਕੀਤਾ ਪਲਟਵਾਰ
- ਕਿਹਾ- ਹੇਠਲੇ ਪੱਧਰ ਦੀ ਸਿਆਸਤ ਕਰਨਾ ਠੀਕ ਨਹੀਂ
- ਸ਼ਿਵਰਾਜ ਚੌਹਾਨ ਸਿਰਫ ਫੋਟੋਆਂ ਖਿੱਚਵਾ ਕੇ ਚੱਲਦੇ ਬਣੇ- ਅਮਨ ਅਰੋੜਾ
- 'ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਪੈਸੇ ਦਾ ਐਲਾਨ ਨਹੀਂ ਕੀਤਾ'
- ਪੰਜਾਬ ’ਚ ਆਏ ਹੜ੍ਹਾਂ ’ਤੇ PM ਨੇ ਇੱਕ ਸ਼ਬਦ ਵੀ ਨਹੀਂ ਬੋਲਿਆ- ਹਰਪਾਲ ਚੀਮਾ
- ਪੰਜਾਬ ਨਾਲ ਵਿਤਕਰਾ ਕਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ- ਹਰਪਾਲ ਚੀਮਾ
Sep 6, 2025 01:29 PM
ਭਾਖੜਾ ਡੈਮ ਤੋਂ ਆਈ ਇਕ ਰਾਹਤ ਭਰੀ ਖ਼ਬਰ
ਬੀਬੀਐਮਬੀ ਵੱਲੋਂ ਪਿਛਲੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ 10 ਫੁੱਟ ਤੱਕ ਖੋਲ੍ਹੇ ਗਏ ਸਨ ਅਤੇ ਭਾਖੜਾ ਡੈਮ ਤੋ 85 ਹਜ਼ਾਰ ਕਿਊਸੈਕ ਪਾਣੀ ਛੱਡਿਆ ਜਾ ਰਿਹਾ ਸੀ। ਪਰ ਹੁਣ ਰਾਹਤ ਭਰੀ ਖ਼ਬਰ ਇਹ ਹੈ ਕਿ ਭਾਖੜਾ ਡੈਮ ਦੇ ਫਲੱਡ ਗੇਟ 10 ਫੁੱਟ ਤੋਂ ਘਟਾ ਕੇ 7–7 ਫੁੱਟ ਤੱਕ ਖੋਲੇ ਗਏ ਹਨ ਅਤੇ ਹੁਣ ਡੈਮ ਵਿੱਚੋਂ 70 ਹਜ਼ਾਰ ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ।
Sep 6, 2025 12:51 PM
ਮੁਕਤਸਰ ਵਿੱਚ ਰਜਬਾਹਾ ਟੁੱਟਣ ਨਾਲ ਫੈਲਿਆ ਖ਼ਤਰਾ
ਸ੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਨਜ਼ਦੀਕ ਕਾਲੂ ਕੀ ਵਾੜੀ ਕੋਲੋਂ ਲੰਘਦੇ ਰਜਬਾਹੇ ਵਿੱਚ ਅੱਜ ਸਵੇਰੇ ਪਿਆ ਪਾੜ ਲੋਕਾਂ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਰਜਬਾਹਾ ਟੁੱਟ ਗਿਆ ਤੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੀ ਬਸਤੀ ਵੱਲ ਪਾਣੀ ਵਗਣ ਲੱਗਾ। ਪ੍ਰਸ਼ਾਸਨ ਦੇ ਨਾ ਪਹੁੰਚਣ ਕਾਰਨ ਬਸਤੀ ਵਾਸੀਆਂ ਨੇ ਆਪਣੇ ਪੱਧਰ ਉੱਪਰ ਛੋਟੇ ਬੱਚਿਆਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਨਾਲ ਮਿਲ ਕੇ ਮਿੱਟੀ ਦੇ ਬੋਰੇ ਭਰਕੇ ਰੋਕਿਆ ਪਾਣੀ। ਲੋਕਾਂ ਦਾ ਕਹਿਣਾ ਹੈ ਕਿ ਇਹ ਰਜਬਾਹਾ ਹਰ ਸਾਲ ਟੁੱਟਦਾ ਹੈ ਪਰ ਨਹਿਰ ਵਿਭਾਗ ਵੱਲੋਂ ਕਦੇ ਵੀ ਸੁਰੱਖਿਆ ਦੇ ਪੱਕੇ ਪ੍ਰਬੰਧ ਨਹੀਂ ਕੀਤੇ ਗਏ।
Sep 6, 2025 12:44 PM
Flood News : ਸਤਲੁਜ ਦਰਿਆ ਫਿਰ ਕਹਿਰ ਮਚਾਉਣ ਨੂੰ ਤਿਆਰ, ਲੋਕ ਭਗਵੰਤ ਮਾਨ ਸਰਕਾਰ ਨੂੰ ਪਾ ਰਹੇ ਲਾਹਨਤਾਂ !
Sep 6, 2025 12:43 PM
ਪਿੰਡ ਹਰਚੰਦਪੁਰਾ ਦੇ ਲੋਕ ਸਹਿਮ ’ਚ
ਸਮਾਣਾ ਦੇ ਪਿੰਡ ਹਰਚੰਦਪੁਰਾ ਵਿੱਚ ਜਦੋਂ ਘੱਗਰ ਦਰਿਆ ਵਿੱਚ ਪਾਣੀ ਭਰਦਾ ਹੈ, ਤਾਂ ਕਿਸਾਨ ਖੁਦ ਮਿੱਟੀ ਦੇ ਛੇਕ ਭਰ ਕੇ ਬੰਨ੍ਹ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਪਾਣੀ ਨੂੰ ਖੇਤਾਂ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਕਿਉਂਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ। ਜੇਕਰ ਘੱਗਰ ਦਾ ਪਾਣੀ ਅੰਦਰ ਵੜ ਗਿਆ ਤਾਂ ਫ਼ਸਲ ਤਬਾਹ ਹੋ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਘੱਗਰ ਦੇ ਪੁਲ 'ਤੇ ਨਹੀਂ ਆ ਰਿਹਾ ਅਤੇ ਪਿੱਛੇ ਤੋਂ ਮੁੜ ਰਿਹਾ ਹੈ।
Sep 6, 2025 12:33 PM
ਰਾਜ ਬੱਬਰ ਨੇ ਹੜ੍ਹਾਂ ਦੇ ਬਦਤਰ ਹਾਲਾਤਾਂ ’ਤੇ ਕੀਤੀ ਚਿੰਤਾ ਜਾਹਿਰ
ਰਾਜ ਬੱਬਰ ਨੇ ਪੰਜਾਬੀਆਂ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਆਜਾਦੀ ਅਤੇ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਕਦੇ ਹਾਰ ਨਹੀਂ ਮੰਨਦੇ।
Sep 6, 2025 12:31 PM
ਪ੍ਰਧਾਨ ਮੰਤਰੀ ਮੋਦੀ ਪੰਜਾਬ ਸਮੇਤ ਕਈ ਹੜ੍ਹ ਪ੍ਰਭਾਵਿਤ ਰਾਜਾਂ ਦਾ ਸਕਦੇ ਹਨ ਦੌਰਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਮੇਤ ਕਈ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨਗੇ। ਇਹ ਦੌਰਾ ਕੇਂਦਰੀ ਸਹਾਇਤਾ ਤੋਂ ਪਹਿਲਾਂ ਕੀਤਾ ਜਾਵੇਗਾ ਤਾਂ ਜੋ ਪ੍ਰਧਾਨ ਮੰਤਰੀ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰ ਸਕਣ ਅਤੇ ਸਥਿਤੀ ਦਾ ਜਾਇਜ਼ਾ ਲੈ ਸਕਣ। ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਘਰ ਵੀ ਗੁਆ ਚੁੱਕੇ ਹਨ। ਇਸ ਦੌਰੇ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਪੁਨਰਵਾਸ ਦੇ ਕੰਮ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੇ ਦੌਰੇ ਨਾਲ ਪ੍ਰਭਾਵਿਤ ਲੋਕਾਂ ਦਾ ਸਰਕਾਰ ਤੋਂ ਤੁਰੰਤ ਸਹਾਇਤਾ ਮਿਲਣ ਬਾਰੇ ਵਿਸ਼ਵਾਸ ਵੀ ਵਧੇਗਾ।
Sep 6, 2025 12:30 PM
ਡਵੀਜ਼ਨਲ ਕਮਿਸ਼ਨਰ ਨੇ ਪਿੰਡ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ
ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਨੇ ਅੱਜ ਸਵੇਰੇ ਪਿੰਡ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਾਲ, ਜੰਗਲਾਤ ਅਤੇ ਡਰੇਨੇਜ ਵਿਭਾਗਾਂ ਦੇ ਅਧਿਕਾਰੀਆਂ ਤੋਂ ਨੁਕਸਾਨ ਦੇ ਮੁਲਾਂਕਣ ਦੀ ਰਿਪੋਰਟ ਵੀ ਲਈ। ਐਸਡੀਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਦੇ ਨਾਲ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀ ਵੀ ਮੌਜੂਦ ਸਨ।
Sep 6, 2025 12:15 PM
ਫਾਜ਼ਿਲਕਾ 'ਚ ਹੜ੍ਹਾਂ ਵਿਚਾਲੇ ਫੌਜ ਨੇ ਸੰਭਾਲਿਆ ਮੋਰਚਾ
Sep 6, 2025 12:14 PM
ਸਸਰਾਲੀ ਪਿੰਡ ਦੇ ਦੇਖੋ ਮੌਜੂਦਾ ਹਾਲਾਤ, ਸਤਲੁਜ ਦਰਿਆ ‘ਤੇ ਆਰਜ਼ੀ ਬੰਨ੍ਹ ਸਹਾਰਾ
Sep 6, 2025 11:57 AM
ਪੌਂਗ ਡੈਮ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ ਘਟ ਕੇ 1394.63 ਹੋਇਆ
ਪੌਂਗ ਡੈਮ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ ਘਟ ਕੇ 1394.63 ਹੋ ਗਿਆ ਹੈ ਜੋ ਕਿ ਸਿਰਫ਼ 9 ਸੈਂਟੀਮੀਟਰ ਦੀ ਕਮੀ ਹੈ, ਜਦੋਂ ਕਿ ਵੱਡੀ ਰਾਹਤ ਇਹ ਹੈ ਕਿ ਇਸ ਸਮੇਂ ਡੈਮ ਵਿੱਚ ਪਾਣੀ ਦਾ ਪ੍ਰਵਾਹ 69543 ਕਿਊਸਿਕ ਹੈ ਅਤੇ ਡੈਮ ਤੋਂ ਬਿਆਸ ਨਦੀ ਵਿੱਚ 99673 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹਿਮਾਚਲ ਵਿੱਚ, ਮੀਂਹ ਕਾਰਨ ਕੁਝ ਜ਼ਿਲ੍ਹਿਆਂ ਵਿੱਚ ਰਾਹਤ ਮਹਿਸੂਸ ਕੀਤੀ ਗਈ ਹੈ, ਜਦੋਂ ਕਿ ਬਿਆਸ ਨਦੀ ਵਿੱਚ ਸ਼ਾਮਲ ਹੋਣ ਵਾਲੀਆਂ ਛੋਟੀਆਂ ਅਤੇ ਵੱਡੀਆਂ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪ੍ਰਵਾਹ ਵੀ ਘੱਟ ਦਰਜ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਲਈ ਖੁਸ਼ਖਬਰੀ ਹੈ ਜੇਕਰ ਹਿਮਾਚਲ ਵਿੱਚ ਮੀਂਹ ਰੁਕਦਾ ਹੈ, ਤਾਂ ਬੀਬੀਐਮਬੀ ਬੋਰਡ ਡੈਮ ਤੋਂ ਛੱਡੇ ਜਾ ਰਹੇ ਪਾਣੀ ਨੂੰ ਘਟਾਉਣ ਦਾ ਫੈਸਲਾ ਲੈ ਸਕਦਾ ਹੈ।
Sep 6, 2025 11:15 AM
ਮੁਕਤਸਰ ਦੇ ਕੋਟਲੀ ਰੋਡ ਤੇ ਓਵਰਫਲੋ ਹੋਣ ਕਾਰਨ ਰਾਜਬਾਹੇ ਦੇ ਵਿੱਚ ਪਿਆ ਪਾੜ
- ਘਰਾਂ ਦੇ ਵਿੱਚ ਪਾਣੀ ਹੋਣ ਲੱਗਾ ਦਾਖਲ
- ਨਹੀਂ ਪਹੁੰਚਿਆ ਵਿਭਾਗ ਲੋਕਾਂ ਨੇ ਆਪਣੇ ਪੱਧਰ ਤੇ ਮਿੱਟੀ ਨਾਲ ਗੱਟੇ ਭਰ ਕੇ ਪਾੜ ਨੂੰ ਪੂਰਿਆ
- ਲੋਕਾਂ ਨੇ ਕਿਹਾ ਹਰ ਸਾਲ ਪੈਂਦਾ ਹੈ ਰਾਜਬਾਹੇ ਦੇ ਵਿੱਚ ਪਾੜ ਨਹੀਂ ਦਿੰਦਾ ਪ੍ਰਸ਼ਾਸਨ ਧਿਆਨ
Sep 6, 2025 11:09 AM
ਪੂਰੇ ਉਫਾਨ ’ਤੇ ਹੁਸ਼ਿਆਰਪੁਰ ਵਿਚਲੀ ਕਾਲੀ ਵੇਈਂ
- ਕਾਲੀ ਵੇਈਂ ਕਾਰਨ ਕਈ ਪਿੰਡਾਂ ’ਚ ਫਸਲ ਬਰਬਾਦ
- ਫਸਲ ਤਬਾਹ ਹੋਣ ਕਾਰਨ ਕਿਸਾਨ ਪ੍ਰੇਸ਼ਾਨ
- ਪਾਣੀ ਕਾਰਨ ਲੋਕਾਂ ਦੇ ਘਰਾਂ ’ਚ ਆਈਆਂ ਤਰੇੜਾਂ
Sep 6, 2025 10:54 AM
ਹੁਣ ਘੱਗਰ ਦੇ ਪਾਣੀ ਦਾ ਪ੍ਰਧਰ ਵਧ ਕੇ 750 ਫੁੱਟ 6 ਇੰਚ ਹੋਇਆ
- ਖਤਰੇ ਦੇ ਨਿਸ਼ਾਨ ਤੋਂ ਕਰੀਬ ਢਾਈ ਫੁੱਟ ਉੱਪਰ ਵੱਗ ਰਿਹਾ ਘੱਗਰ ਦਾ ਪਾਣੀ
- 748 ਫੁੱਟ ’ਤੇ ਹੈ ਖਤਰੇ ਦਾ ਨਿਸ਼ਾਨ
- ਘੱਗਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਘੱਰ ਹਰ ਘੰਟੇ ਵਧਾ ਰਿਹਾ ਚਿੰਤਾ
Sep 6, 2025 10:39 AM
ਸੁਲਤਾਨਪੁਰ ਲੋਧੀ 'ਚ ਸਤਲੁਜ ਕੰਢੇ ਰੇਲਵੇ ਪੁਲ ਹੇਠਾਂ ਹੜ੍ਹ ਦਾ ਖ਼ਤਰਾ
Sep 6, 2025 10:39 AM
ਪੰਜਾਬ ‘ਚ ਫਿਰ ਬਰਸਾਤ ਹੋਈ ਸ਼ੁਰੂ, ਸਵੇਰ ਤੋਂ ਹੀ ਛਾਏ ਨੇ ਕਾਲੇ ਬੱਦਲ !
Sep 6, 2025 10:38 AM
ਲੁਧਿਆਣਾ ’ਤੇ ਮੰਡਰਾਇਆ ਹੜ੍ਹ ਦਾ ਖਤਰਾ
- ਪਿੰਡ ਸਸਰਾਲੀ ’ਚ ਟੁੱਟਿਆ ਆਰਜ਼ੀ ਬੰਨ੍ਹ
- ਸਤਲੁਜ ਦਰਿਆ ’ਤੇ ਪ੍ਰਸ਼ਾਸਨ ਵੱਲੋਂ ਬਣਾਇਆ ਬੰਨ੍ਹ ਟੁੱਟਿਆ
- ਪ੍ਰਸ਼ਾਸਨ ਵੱਲੋਂ ਬਣਾਏ ਗਏ ਦੂਜੇ ਬੰਨ੍ਹ ਤੱਕ ਵੀ ਪਹੁੰਚਿਆ ਪਾਣੀ
- ਲੋਕਾਂ ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ
Sep 6, 2025 10:06 AM
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ 1680 ਫੁੱਟ
ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਇਸ ਵੇਲੇ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਘੱਟ ਹੈ। ਭਾਖੜਾ ਡੈਮ ਦੇ ਚਾਰ ਫਲੱਡ ਗੇਟ ਸੱਤ-ਸੱਤ ਫੁੱਟ ਤੱਕ ਖੋਲ੍ਹੇ ਗਏ ਹਨ। ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678.14 ਫੁੱਟ ਦਰਜ ਕੀਤਾ ਗਿਆ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 62,483 ਕਿਊਸਿਕ ਹੈ। ਭਾਖੜਾ ਡੈਮ ਵਿੱਚੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 74,151 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।
- ਨੰਗਲ ਹਾਈਡਲ ਨਹਿਰ ਦਾ ਪਾਣੀ ਪੱਧਰ: 9,000 ਕਿਊਸਿਕ
- ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਪੱਧਰ: 9,000 ਕਿਊਸਿਕ
- ਸਤਲੁਜ ਦਰਿਆ ਵਿੱਚ ਪਾਣੀ ਦਾ ਬਹਾਵ: 52,000 ਕਿਊਸਿਕ
Sep 6, 2025 09:20 AM
ਸਤਲੁਜ ਦਰਿਆ ਦੀ ਤਬਾਹੀ ਕਾਰਨ ਲੋਕ ਡਰੇ ਸਹਿਮੇ
ਸਤਲੁਜ ਦਰਿਆ ਦੀ ਤਬਾਹੀ ਕਾਰਨ ਲੋਕ ਡਰੇ ਸਹਿਮੇ ਨੇ। ਹਲਕਾ ਸ਼ਾਹਕੋਟ ਦੇ ਪਿੰਡ ਗਿੱਦੜ ਪਿੰਡੀ ਨੇੜੇ ਆਰਜੀ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ, ਪਰ ਸਰਕਾਰ ਦੇ ਵਾਅਦੇ ਤੇ ਸਹੂਲਤਾਂ ਹਵਾ ਹੋ ਗਈਆਂ। ਕਿਸਾਨ ਆਪਣੇ ਬਲਬੁੱਤੇ ਬੰਨ ਬਚਾਉਣ ਲਈ ਮੈਦਾਨ ਵਿੱਚ ਡਟੇ ਹੋਏ ਹਨ।
Flood Punjab Crisis 2025 Live Updates : ਇਸ ਸਾਲ ਮਾਨਸੂਨ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਭਾਰੀ ਬਾਰਿਸ਼ ਹੋਈ ਹੈ। ਲਗਾਤਾਰ ਹੋ ਰਹੀ ਮਾਨਸੂਨ ਬਾਰਿਸ਼ ਕਾਰਨ ਦੇਸ਼ ਭਰ ਵਿੱਚ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ। ਭਾਰੀ ਬਾਰਿਸ਼ ਕਾਰਨ ਡੈਮ, ਤਲਾਅ, ਨਦੀਆਂ ਅਤੇ ਝੀਲਾਂ ਭਰ ਗਈਆਂ ਹਨ। ਪਹਾੜੀ ਰਾਜਾਂ ਵਿੱਚ ਮੀਂਹ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇੱਥੇ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ।
ਦੂਜੇ ਪਾਸੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਹੜ੍ਹਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।
ਆਈਐਮਡੀ ਨੇ ਕਿਹਾ ਕਿ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਅੱਜ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦਿੱਲੀ ਵਿੱਚ ਬੱਦਲਵਾਈ ਰਹੇਗੀ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਇਸ ਦੇ ਨਾਲ ਹੀ ਮੀਂਹ ਦੇ ਵਿਚਕਾਰ ਦਿੱਲੀ ਵਿੱਚ ਨਮੀ ਵਧ ਗਈ ਹੈ।
ਹੜ੍ਹਾਂ ਕਾਰਨ ਪੰਜਾਬ ਵਿੱਚ ਹਾਲਾਤ ਬਹੁਤ ਮਾੜੇ ਹਨ। ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। 1900 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਲਗਭਗ 4 ਲੱਖ ਲੋਕ ਹੜ੍ਹਾਂ ਦੀ ਆਫ਼ਤ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਵਿੱਚ ਡੇਢ ਲੱਖ ਹੈਕਟੇਅਰ ਫ਼ਸਲਾਂ ਤਬਾਹ ਹੋ ਗਈਆਂ ਹਨ। ਐਨਆਈਏ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।
ਦੂਜੇ ਪਾਸੇ, ਹਰਿਆਣਾ ਵਿੱਚ ਲਗਾਤਾਰ ਮੀਂਹ ਅਤੇ ਨਦੀਆਂ ਅਤੇ ਨਾਲਿਆਂ ਦੇ ਓਵਰਫਲੋਅ ਹੋਣ ਕਾਰਨ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਇਸ ਸੰਕਟ ਨਾਲ ਨਜਿੱਠਣ ਲਈ ਪਹਿਲੀ ਵਾਰ ਫੌਜ ਦੀ ਮਦਦ ਲਈ ਗਈ ਹੈ।
ਇਹ ਵੀ ਪੜ੍ਹੋ : Punjab Floods : AAP ਸੁਪਰੀਮੋ ਦੇ ਦੌਰੇ ਨੇ ਕਈ ਘੰਟੇ ਸੁੱਕਣੇ ਪਾਏ ਸਮਾਜ ਸੇਵੀ, VIP ਕਲਚਰ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਲਈ ਹੋਏ ਖੱਜਲ