ਸਾਬਕਾ ਮੁੱਖ ਮੰਤਰੀ ਚੰਨੀ ਨੂੰ ਇਸ ਵਿਸ਼ੇ 'ਤੇ ਖੋਜ ਲਈ ਹਾਸਲ ਹੋਈ ਪੀਐਚਡੀ

By  Jasmeet Singh May 20th 2023 07:06 PM -- Updated: May 20th 2023 09:23 PM

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੀਐਚਡੀ ਦੀ ਡਿਗਰੀ ਹਾਸਲ ਕਰ ਲਈ ਹੈ। ਕਾਂਗਰਸੀ ਆਗੂ ਚੰਨੀ ਨੇ ਪੀਯੂ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਕੀਤੀ ਹੋਈ ਹੈ ਅਤੇ ਹੁਣ ਉਨ੍ਹਾਂ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਇਮੈਨੁਅਲ ਨਾਹਰ ਦੀ ਅਗਵਾਈ ਵਿੱਚ ਇਸੇ ਵਿਸ਼ੇ ਵਿੱਚ ਪੀਐਚਡੀ ਵੀ ਹਾਸਲ ਕਰ ਲਈ ਹੈ। 


ਕਾਂਗਰਸ 'ਤੇ ਪੂਰੀ ਕੀਤੀ Phd
ਸਾਬਕਾ ਮੁੱਖ ਮੰਤਰੀ ਦੇ ਪੀਐਚਡੀ ਖੋਜ ਕਾਰਜ ਦਾ ਵਿਸ਼ਾ 2004 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਸੈਂਟਰਲ ਆਰਗੇਨਾਈਜ਼ੇਸ਼ਨ ਦੀ ਚੋਣ ਰਣਨੀਤੀ ਸੀ। ਸਾਬਕਾ ਮੁੱਖ ਮੰਤਰੀ ਨੂੰ ਪੀਐਚਡੀ ਦੀ ਡਿਗਰੀ ਮੁੱਖ ਮਹਿਮਾਨ ਚਾਂਸਲਰ ਅਤੇ ਮੀਤ ਪ੍ਰਧਾਨ ਜਗਦੀਪ ਧਨਖੜ ਵਲੋਂ ਭੇਂਟ ਕੀਤੀ ਗਈ। 

ਚੰਨੀ ਦੀ ਥੀਸਿਸ ਵਿੱਚ ਚੋਣ ਲੜਾਈ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਰੌਸ਼ਨ ਕਰਨ ਲਈ ਖੋਜ ਦੇ ਨਤੀਜੇ ਅਤੇ ਸੁਝਾਅ ਸ਼ਾਮਲ ਹਨ। ਚੰਨੀ ਸ਼ੁੱਕਰਵਾਰ ਨੂੰ ਕਨਵੋਕੇਸ਼ਨ ਦੀ ਡਰੈੱਸ ਰਿਹਰਸਲ 'ਚ ਵੀ ਸ਼ਾਮਲ ਹੋਏ ਸਨ।


PhD ਹਾਸਲ ਕਰਨ ਨੂੰ ਲੱਗੇ ਪੰਜ ਸਾਲ 
ਦੱਸ ਦੇਈਏ ਕਿ ਚੰਨੀ ਨੂੰ ਡਾਕਟੋਰਲ ਥੀਸਿਸ ਲਈ ਖੋਜ ਕਰਨ ਵਿੱਚ ਪੰਜ ਸਾਲ ਲੱਗੇ। ਉਨ੍ਹਾਂ 2017 ਵਿੱਚ ਆਪਣੀ ਪੀਐਚਡੀ ਦੀ ਸ਼ੁਰੂਆਤ ਕੀਤੀ ਸੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਜਦੋਂ ਉਹ ਅਮਰੀਕਾ ਗਏ ਹੋਏ ਸਨ ਤਾਂ ਉਸ ਦਰਮਿਆਨ ਉਨ੍ਹਾਂ ਨੇ ਆਪਣੀ ਥੀਸਿਸ ਨੂੰ ਪੂਰਾ ਕੀਤਾ। 

ਅਮਰੀਕਾ ਪਹੁੰਚ PhD ਨੂੰ ਪੂਰਾ ਕਰਨ ਦੀ ਗੱਲ ਉਨ੍ਹਾਂ ਉਸ ਵੇਲੇ ਵੀ ਆਖੀ ਸੀ ਜਦੋਂ ਪਿੱਛੇ ਜੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਮਾਮਲੇ 'ਤੇ ਇਲਜ਼ਾਮ ਵੀ ਲਾਏ ਗਏ ਸਨ। ਉਸ ਵੇਲੇ ਚੰਨੀ ਨੇ ਆਪਣੇ ਬਿਆਨਾਂ 'ਚ ਕਿਹਾ ਸੀ ਕਿ ਉਹ ਅਮਰੀਕਾ ਇਸ ਲਈ ਪਹੁੰਚੇ ਹਨ ਤਾਂ ਜੋ ਉਹ ਆਪਣੀ PhD ਦੀ ਖੋਜ ਪੂਰੀ ਕਰ ਸਕਣ।  


ਰਾਸ਼ਟਰ ਨਿਰਮਾਣ ਵਿੱਚ ਕਾਂਗਰਸ ਦੀ ਸ਼ਾਨਦਾਰ ਭੂਮਿਕਾ
ਚਰਨਜੀਤ ਸਿੰਘ ਚੰਨੀ ਦਾ ਕਹਿਣਾ ਕਿ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸੁਤੰਤਰਤਾ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਇਸ ਦੀ ਪੁਨਰ ਸੁਰਜੀਤੀ ਬਹੁਤ ਮਹੱਤਵਪੂਰਨ ਹੈ। 

ਦੱਸ ਦੇਈਏ ਕਿ ਸਤੰਬਰ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਪਾਰਟੀ ਵੱਲੋਂ ਸੂਬੇ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਲੈ ਕੇ ਸੁਆਗਤ ਕੀਤਾ ਗਿਆ ਸੀ। ਡਾ. ਚਰਨਜੀਤ ਸਿੰਘ ਚੰਨੀ 2022 ਦੀਆਂ ਚੋਣਾਂ 'ਚ ਦੋ ਸੀਟਾਂ 'ਤੇ ਚੋਣ ਲੜਨ ਅਤੇ ਦੋਵਾਂ ਤੋਂ ਹਾਰ ਮਗਰੋਂ ਉਹ ਸਿਆਸੀ ਦ੍ਰਿਸ਼ ਤੋਂ ਦੂਰ ਹੋ ਗਏ ਸਨ।

2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਮਗਰੋਂ RBI ਦੀ ਵੈੱਬਸਾਈਟ ਹੋਈ ਕ੍ਰੈਸ਼, ਜਾਣੋ ਹੁਣ ਤੱਕ ਦੀ ਅਪਡੇਟ

Related Post