ਵਿਵਾਦਾਂ ਚ ਘਿਰੇ ਸਾਬਕਾ ਕ੍ਰਿਕਟਰ ਤੇ MP Harbhajan Singh, ਪਾਕਿਸਤਾਨੀ ਕ੍ਰਿਕਟਰ ਨਾਲ ਮਿਲਾਇਆ ਹੱਥ, ਕਦੇ ਖੁਦ ਦਿੰਦੇ ਸੀ ਨਸੀਹਤ

MP Harbhajan Singh Handshake : ਸਾਬਕਾ ਕ੍ਰਿਕਟਰ ਤੇ ਸਾਂਸਦ ਹਰਭਜਨ ਸਿੰਘ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਭੱਜੀ, ਜੋ ਪਹਿਲਾਂ ਦੇਸ਼ ਭਗਤੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ, ਹੁਣ ਇੱਕ ਪਾਕਿਸਤਾਨੀ ਕ੍ਰਿਕਟਰ ਨਾਲ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ।

By  KRISHAN KUMAR SHARMA November 20th 2025 11:34 AM -- Updated: November 20th 2025 12:51 PM

MP Harbhajan Singh Handshake : ਸਾਬਕਾ ਕ੍ਰਿਕਟਰ ਤੇ ਸਾਂਸਦ ਹਰਭਜਨ ਸਿੰਘ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹਰਭਜਨ ਸਿੰਘ ਨੇ ਪਾਕਿਸਤਾਨ ਵਿਰੁੱਧ ਕ੍ਰਿਕਟ ਬਾਈਕਾਟ ਦੀ ਵਕਾਲਤ ਕੀਤੀ ਸੀ ਅਤੇ ਉਹ ਬੀਸੀਸੀਆਈ ਨੂੰ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਮੈਚਾਂ ਦਾ ਬਾਈਕਾਟ ਕਰਨ ਦੀ ਸਲਾਹ ਦੇ ਰਹੇ ਸਨ। ਭੱਜੀ, ਜੋ ਪਹਿਲਾਂ ਦੇਸ਼ ਭਗਤੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ, ਹੁਣ ਇੱਕ ਪਾਕਿਸਤਾਨੀ ਕ੍ਰਿਕਟਰ ਨਾਲ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ।

ਮੌਕਾ ਅਬੂ ਧਾਬੀ ਟੀ-10 ਲੀਗ ਦੇ ਇੱਕ ਮੈਚ ਦਾ ਸੀ, ਜਿੱਥੇ ਐਸਪਨ ਸਟਾਲੀਅਨਜ਼ ਦੀ ਕਪਤਾਨੀ ਕਰ ਰਹੇ ਹਰਭਜਨ ਸਿੰਘ ਨੇ ਪਾਕਿਸਤਾਨੀ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਨਾਲ ਹੱਥ ਮਿਲਾਇਆ। ਭੱਜੀ ਨੇ 19 ਨਵੰਬਰ ਨੂੰ ਜ਼ਾਇਦ ਕ੍ਰਿਕਟ ਸਟੇਡੀਅਮ ਵਿੱਚ ਨੌਰਦਰਨ ਵਾਰੀਅਰਜ਼ ਵਿਰੁੱਧ ਆਪਣੀ ਟੀਮ ਦੇ ਮੈਚ ਤੋਂ ਬਾਅਦ ਦਹਾਨੀ ਨਾਲ ਹੱਥ ਮਿਲਾਇਆ।

ਅਪ੍ਰੈਲ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਤਣਾਅਪੂਰਨ ਰਹੀ ਹੈ। ਉਦੋਂ ਤੋਂ, ਭਾਰਤੀ ਕ੍ਰਿਕਟ ਟੀਮ (ਪੁਰਸ਼ ਅਤੇ ਮਹਿਲਾ ਦੋਵੇਂ) ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰਦੀ ਰਹੀ ਹੈ।

ਭੱਜੀ ਨੇ ਵਿਸ਼ਵ ਚੈਂਪੀਅਨਸ਼ਿਪ ਦਾ ਕੀਤਾ ਸੀ ਬਾਈਕਾਟ

ਦੱਸ ਦੀਏ ਕਿ ਇਸ ਤੋਂ ਪਹਿਲਾਂ 2025 ਵਿੱਚ ਹਰਭਜਨ ਸਿੰਘ ਨੇ ਸ਼ਿਖਰ ਧਵਨ, ਯੂਸਫ਼ ਪਠਾਨ, ਇਰਫਾਨ ਪਠਾਨ ਅਤੇ ਸੁਰੇਸ਼ ਰੈਨਾ ਦੇ ਨਾਲ, ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਰਾਸ਼ਟਰੀ ਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ, ਉਸਨੇ ਕਿਹਾ ਕਿ ਤਣਾਅਪੂਰਨ ਰਾਜਨੀਤਿਕ ਹਾਲਾਤਾਂ ਵਿੱਚ "ਖੂਨ ਅਤੇ ਪਸੀਨਾ ਇਕੱਠੇ ਨਹੀਂ ਰਹਿ ਸਕਦੇ"। ਭਾਰਤ ਦੇ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਪਾਕਿਸਤਾਨ ਫਾਈਨਲ ਵਿੱਚ ਪਹੁੰਚਿਆ ਸੀ।

Related Post