Ludhiana ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਚੱਲੀਆਂ ਗੋਲੀਆਂ, ਜਾਣੋ ਕੀ ਹੈ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਘਰੇਲੂ ਵਿਵਾਦ ਦੱਸਿਆਜਾ ਰਿਹਾ ਹੈ। ਪੀਏ ਦਾ ਕਹਿਣਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਭਰਾ ਅਤੇ ਭਤੀਜੇ ਨਾਲ ਝੜਪ ਹੋਈ।
Ludhiana News : ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮਤਾਬਿਕ ਸਾਬਕਾ ਵਿਧਾਇਕ ਦੀ ਗੱਡੀ ਦੇ ਟਾਇਰਾਂ ’ਤੇ ਗੋਲੀਆਂ ਲੱਗੀਆਂ ਹਨ। ਗਣੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਬਕਾ ਵਿਧਾਇਕ ਦੇ ਪੀਏ ਨੇ ਫੋਨ ’ਤੇ ਘਟਨਾ ਦੀ ਤਸਦੀਕ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਘਰੇਲੂ ਵਿਵਾਦ ਦੱਸਿਆਜਾ ਰਿਹਾ ਹੈ। ਪੀਏ ਦਾ ਕਹਿਣਾ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਭਰਾ ਅਤੇ ਭਤੀਜੇ ਨਾਲ ਝੜਪ ਹੋਈ। ਸ਼ੁਰੂਆਤੀ ਜਾਣਕਾਰੀ ਮੁਤਾਬਿਕ ਦੋਹਾਂ ਧਿਰਾਂ ਵਿਚਾਲੇ ਇੱਕ ਦੂਜੇ ’ਤੇ ਗੋਲੀਆਂ ਚਲਾਈਆਂ ਗਈਆਂ ਹਨ।
ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਅਤੇ ਉਸਦੇ ਭਰਾ ਦਾ ਆਪਸੀ ਰੌਲਾ ਚੱਲ ਰਿਹਾ ਸੀ ਅਤੇ ਦੋਵੇਂ ਅਲੱਗ ਅਲੱਗ ਰਹਿਣ ਲੱਗ ਪਏ | ਇਸੇ ਦੇ ਚੱਲਦੇ ਕਿਸੇ ਗੱਲ ਨੂੰ ਲੈਕੇ ਦੋਵੇਂ ਭਰਾਵਾਂ ਵਿੱਚ ਰੌਲਾ ਪੈ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਹੁਣ ਕੁਝ ਪਰਿਵਾਰਿਕ ਮੇਬਰਾਂ ਨੇ ਵਿੱਚ ਆਕੇ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab BJP President Sunil Jakhar ਨੇ SDRF ’ਤੇ ਕੈੱਗ ਰਿਪੋਰਟ ਕੀਤੀ ਸਾਂਝਾ; ਕੁੱਲ ਰਾਸ਼ੀ 12 ਹਜ਼ਾਰ ਕਰੋੜ ਤੋਂ ਜਿਆਦਾ ਹੋਣ ਦਾ ਦਾਅਵਾ