ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਆਪਣੇ ਹਮਵਤਨ ਸ਼ਾਹਿਦ ਅਫ਼ਰੀਦੀ ਦਾ ਚਿਹਰਾ ਕੀਤਾ ਬੇਨਕਾਬ..
ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ ਹਨ।
Shahid Afridi News: ਆਪਣੇ ਬੇਬਾਕ ਅੰਦਾਜ਼ ਅਤੇ ਤਿੱਖੇ ਬਿਆਨਾਂ ਕਾਰਨ ਲਗਾਤਾਰ ਸੁਰਖੀਆਂ 'ਚ ਰਹਿਣ ਵਾਲੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਪ੍ਰਤੀ ਉਸ ਦਾ ਸਖ਼ਤ ਰੁਖ਼ ਹਰ ਕਿਸੇ ਨੇ ਦੇਖਿਆ ਹੈ। ਉਹ ਪੀ.ਸੀ.ਬੀ ਦਾ ਅਸਲੀ ਚਿਹਰਾ ਪ੍ਰਸ਼ੰਸਕਾਂ ਦੇ ਸਾਹਮਣੇ ਲਿਆਉਂਦੇ ਰਹਿੰਦੇ ਹਨ ਪਰ ਹੁਣ ਉਸ ਨੇ ਸਾਬਕਾ ਪਾਕਿਸਤਾਨੀ ਕਪਤਾਨ ਅਤੇ ਆਪਣੇ ਹਮਵਤਨ ਸ਼ਾਹਿਦ ਅਫਰੀਦੀ ਨੂੰ ਬੇਨਕਾਬ ਕਰ ਦਿੱਤਾ ਹੈ।

ਕ੍ਰਿਕੇਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਵਿਸ਼ਵ ਕੱਪ 'ਚ ਪਾਕਿਸਤਾਨ ਦਾ ਬੁਰਾ ਹਾਲ ਹੈ। ਪਾਕਿਸਤਾਨ ਨੰਬਰ 2 ਵਨਡੇ ਟੀਮ ਟੂਰਨਾਮੈਂਟ ਵਿੱਚ ਲਗਾਤਾਰ 3 ਮੈਚ ਹਾਰ ਚੁੱਕੀ ਹੈ। ਗੱਲ ਸਿਰਫ਼ ਹਾਰ ਤੱਕ ਹੀ ਸੀਮਤ ਨਹੀਂ ਹੈ। ਪਾਕਿਸਤਾਨ ਨੇ ਟੂਰਨਾਮੈਂਟ ਵਿੱਚ ਕਈ ਵਿਵਾਦ ਛੇੜ ਦਿੱਤੇ ਹਨ। ਪੀ.ਸੀ.ਬੀ ਨੇ ਆਈ.ਸੀ.ਸੀ ਕੋਲ ਸ਼ਿਕਾਇਤ ਵੀ ਕੀਤੀ ਸੀ। ਪੀ.ਸੀ.ਬੀ ਨੇ ਅਹਿਮਦਾਬਾਦ 'ਚ ਭਾਰਤ ਦੇ ਖਿਲਾਫ਼ ਮੈਚ 'ਚ ਪਾਕਿਸਤਾਨ ਟੀਮ 'ਤੇ ਸਹੀ ਵਿਵਹਾਰ ਨਾ ਕਰਨ ਦਾ ਆਰੋਪ ਲਗਾਇਆ ਸੀ। ਹਾਲਾਂਕਿ ਦਾਨਿਸ਼ ਕਨੇਰੀਆ ਨੇ ਇਸ 'ਤੇ ਪੀ.ਸੀ.ਬੀ ਨੂੰ ਫਟਕਾਰ ਲਗਾਈ ਸੀ। 
ਪਾਕਿਸਤਾਨ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸ਼ਾਹਿਦ ਅਫਰੀਦੀ ਦੀ ਇਕ ਵੀਡੀਓ ਸ਼ੇਅਰ ਕੀਤੀ। ਜਿਸ 'ਚ ਉਹ ਇਕ ਇੰਟਰਵਿਊ ਦੌਰਾਨ ਟੀਵੀ ਨੂੰ ਤੋੜਨ ਦੀ ਗੱਲ ਕਰ ਰਹੇ ਹਨ। ਸ਼ਾਹਿਦ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦੀ ਬੇਟੀ ਨੇ ਪੂਜਾ ਕੀਤੀ ਸੀ ਅਤੇ ਉਸ ਨੇ ਟੀਵੀ ਤੋੜ ਦਿੱਤਾ ਸੀ। ਇਸ 'ਤੇ ਪੋਸਟ ਕਰਦੇ ਹੋਏ ਦਾਨਿਸ਼ ਨੇ ਲਿਖਿਆ-
ਦਰਅਸਲ, ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਇੱਕ ਹਿੰਦੂ ਹਨ ਅਤੇ ਪਾਕਿਸਤਾਨ ਵਿੱਚ ਰਹਿੰਦਿਆਂ ਉਹ ਹਿੰਦੂ ਧਰਮ ਨੂੰ ਪੂਰੀ ਤਰ੍ਹਾਂ ਨਾਲ ਪਾਲਦੇ ਹਨ। ਹਾਲ ਹੀ 'ਚ ਨਵਰਾਤਰੀ ਦੇ ਮੌਕੇ 'ਤੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਪੂਜਾ ਕੀਤੀ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।
ਦਾਨਿਸ਼ ਨੇ ਇਸ ਮਾਮਲੇ ਸ਼ਾਹਿਦ ਅਫ਼ਰੀਦੀ ਨੂੰ ਲੈ ਕੇ ਇਹ ਵੀ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਦਾਨਿਸ਼ ਕਨੇਰੀਆ ਨੇ ਸ਼ਾਹਿਦ 'ਤੇ ਕਈ ਦੋਸ਼ ਲਗਾਏ ਸਨ। ਦਾਨਿਸ਼ ਕਨੇਰੀਆ ਵੀ ਪਾਕਿਸਤਾਨ 'ਚ ਰਹਿੰਦਿਆਂ ਪੀ.ਸੀ.ਬੀ ਨੂੰ ਲਗਾਤਾਰ ਜਾਂਚ ਦੇ ਘੇਰੇ 'ਚ ਰੱਖਣ ਅਤੇ ਭਾਰਤ ਦੇ ਹੱਕ 'ਚ ਬੋਲਣ ਕਾਰਨ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹਨ।