ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬਹਾਲ

By  Pardeep Singh November 20th 2022 08:42 AM

ਵਾਸ਼ਿੰਗਟਨ :  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਬਹਾਲ ਕਰ ਦਿੱਤਾ ਗਿਆ ਹੈ। ਐਲਨ ਮਸਕ ਨੇ ਟਰੰਪ ਦੇ ਖਾਤੇ ਨੂੰ ਬਹਾਲ ਕਰਨ ਦਾ ਐਲਾਨ ਕੀਤਾ।  ਉਨ੍ਹਾਂ ਨੇ ਟਵਿੱਟਰ 'ਤੇ ਇਕ ਪੋਲ ਵੀ ਪਾਈ ਸੀ ਕਿ ਕੀ ਟਰੰਪ ਦਾ ਅਕਾਊਂਟ ਬਹਾਲ ਹੋਣਾ ਚਾਹੀਦਾ ਹੈ ਜਾਂ ਨਹੀਂ। ਜਿਨ੍ਹਾਂ 'ਚੋਂ ਜ਼ਿਆਦਾਤਰ ਨੇ 'ਹਾਂ' 'ਤੇ ਕਲਿੱਕ ਕੀਤਾ।

ਅਕਾਊਂਟ ਮਈ 'ਚ ਹੋਇਆ ਸੀ ਸਸਪੈਂਡ 

ਟਵਿੱਟਰ ਦੇ ਮਾਲਕ ਐਲਨ ਮਸਕ ਨੇ ਕਿਹਾ ਸੀ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਜਲਦ ਹੀ ਬਹਾਲ ਕਰ ਦਿੱਤਾ ਜਾਵੇਗਾ।  ਉਨ੍ਹਾਂ ਨੇ ਮਈ 'ਚ ਕਿਹਾ ਸੀ ਕਿ ਉਹ ਟਰੰਪ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪਾਬੰਦੀ ਹਟਾ ਸਕਦੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਅਮਰੀਕੀ ਸੰਸਦ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ।

135 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਪੋਲ

ਐਲਨ ਮਸਕ ਨੇ 19 ਨਵੰਬਰ ਨੂੰ ਇਕ ਪੋਲ ਰੱਖਿਆ ਸੀ, ਜਿਸ 'ਚ ਯੂਜ਼ਰਜ਼ ਤੋਂ ਪੁੱਛਿਆ ਗਿਆ ਸੀ ਕਿ ਟਰੰਪ ਦੇ ਅਕਾਊਂਟ ਨੂੰ ਰੀਸਟੋਰ ਕਰਨਾ ਚਾਹੀਦਾ ਹੈ ਜਾਂ ਨਹੀਂ। ਇਸ 'ਤੇ 51.8 ਫੀਸਦੀ ਯੂਜ਼ਰਜ਼ ਨੇ ਅਕਾਊਂਟ ਰੀਸਟੋਰ ਕਰਨ ਦੇ ਪੱਖ 'ਚ ਵੋਟ ਕੀਤਾ, ਜਦਕਿ 48.2 ਫੀਸਦੀ ਯੂਜ਼ਰਜ਼ ਨੇ ਅਕਾਊਂਟ ਰੀਸਟੋਰ ਨਾ ਕਰਨ ਦੇ ਪੱਖ 'ਚ ਵੋਟ ਕੀਤਾ। ਇਸ ਪੋਲ ਵਿੱਚ ਕੁੱਲ 1,50,85,458 ਲੋਕਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ 135 ਮਿਲੀਅਨ ਤੋਂ ਵੱਧ ਲੋਕਾਂ ਨੇ ਪੋਲ ਦੇਖਿਆ।

Related Post