Mansa Road Accident : ਫਾਰਚੂਨਰ ਗੱਡੀ ਪਲਟਣ ਕਾਰਨ 2 ਨੌਜਵਾਨਾਂ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਿਕ ਤੇ ਵਿਆਹ ਲਈ ਅਮਰੀਕਾ ਤੋਂ ਆਇਆ ਸੀ ਪੰਜਾਬ

Mansa Road Accident : ਪੰਜਾਬ ਦੇ ਵਿੱਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਇਸੀ ਵਿਚਕਾਰ ਹੁਣ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ। ਜਿੱਥੇ ਕਿ ਸੜਕ ਹਾਦਸੇ ਦੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਚਕੇਰੀਆ ਨੇੜੇ ਫਾਰਚੂਨਰ ਕਾਰ ਦੇ ਪਲਟਣ ਕਾਰਨ ਵਾਪਰਿਆ ਹੈ

By  Shanker Badra April 18th 2025 05:51 PM

Mansa Road Accident : ਪੰਜਾਬ ਦੇ ਵਿੱਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਇਸੀ ਵਿਚਕਾਰ ਹੁਣ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ। ਜਿੱਥੇ ਕਿ ਸੜਕ ਹਾਦਸੇ ਦੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਚਕੇਰੀਆ ਨੇੜੇ ਫਾਰਚੂਨਰ ਕਾਰ ਦੇ ਪਲਟਣ ਕਾਰਨ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮ੍ਰਿਤਕਾਂ ਵਿੱਚੋਂ ਇੱਕ ਗਗਨ ਸਿੰਘ ਹੈ, ਜੋ ਆਪਣੇ ਵਿਆਹ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ। ਉਸਦਾ ਵਿਆਹ ਲਗਭਗ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੂਜਾ ਮ੍ਰਿਤਕ ਅਮਨ ਸਿੰਘ ਹੈ, ਜੋ ਗਗਨ ਦਾ ਚਚੇਰਾ ਭਰਾ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।

ਕੁੱਤੇ ਦੇ ਸਾਹਮਣੇ ਆਉਣ ਕਾਰਨ ਵਾਪਰਿਆ ਹਾਦਸਾ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਰੇ ਨੌਜਵਾਨ ਦੇਰ ਰਾਤ ਮਾਨਸਾ ਤੋਂ ਆਪਣੇ ਪਿੰਡ ਵਾਪਸ ਆ ਰਹੇ ਸਨ। ਅਚਾਨਕ ਕਾਰ ਦੇ ਸਾਹਮਣੇ ਇੱਕ ਕੁੱਤਾ ਆਉਣ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪਲਟ ਗਈ। ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਾਨਸਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਜ਼ਖਮੀ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

Related Post