ਅੰਮ੍ਰਿਤਸਰ ਹਵਾਈ ਅੱਡੇ 'ਤੇ ਐਨਆਰਆਈ ਨੂੰ ਪੈਕ ਕੀਤੇ ਫੰਗਸ ਵਾਲੇ ਲੱਡੂ, ਤਸਵੀਰਾਂ ਲੈ ਅਥਾਰਟੀ ਨੂੰ ਭੇਜੀ ਸ਼ਿਕਾਇਤ

ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਏ ਇੱਕ ਐਨਆਰਆਈ ਨੂੰ ਫੰਗਸ ਲੱਗੇ ਲੱਡੂਆਂ ਨੂੰ ਪੈਕ ਕਰ ਦਿੱਤਾ। ਫਲਾਈਟ ਦੇ ਦਿੱਲੀ ਲੈਂਡ ਹੋਣ ਤੋਂ ਬਾਅਦ ਜਦੋਂ ਐਨਆਰਆਈ ਨੇ ਡੱਬਾ ਖੋਲ੍ਹਿਆ ਤਾਂ ਉਸ 'ਚ ਫੰਗਸ ਲੱਗੀ ਹੋਈ ਸੀ ਜਿਸ ਤੋਂ ਬਾਅਦ ਹੁਣ ਐਨਆਰਆਈ ਨੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਸ਼ਿਕਾਇਤ ਭੇਜੀ ਹੈ।

By  Aarti February 20th 2023 02:15 PM -- Updated: February 20th 2023 02:30 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 20 ਫਰਵਰੀ): ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਏ ਇੱਕ ਐਨਆਰਆਈ ਨੂੰ ਫੰਗਸ ਲੱਗੇ ਲੱਡੂਆਂ ਨੂੰ ਪੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਲਾਈਟ ਦੇ ਦਿੱਲੀ ਲੈਂਡ ਹੋਣ ਤੋਂ ਬਾਅਦ ਜਦੋਂ ਐਨਆਰਆਈ ਨੇ ਡੱਬਾ ਖੋਲ੍ਹਿਆ ਤਾਂ ਉਸ 'ਚ ਫੰਗਸ ਲੱਗੀ ਹੋਈ ਸੀ ਜਿਸ ਤੋਂ ਬਾਅਦ ਹੁਣ ਐਨਆਰਆਈ ਨੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੂੰ ਸ਼ਿਕਾਇਤ ਭੇਜੀ ਹੈ।


ਦਰਅਸਲ ਬੀਤੇ ਦਿਨੀਂ ਅਮਰੀਕਾ ਦੇ ਸੈਨ ਜੋਸ ਦੀ ਰਹਿਣ ਵਾਲੀ ਐੱਨਆਰਆਈ ਵਿਜੀ ਅੰਮ੍ਰਿਤਸਰ ਦੌਰੇ 'ਤੇ ਆਏ ਹੋਏ ਸੀ। ਅੰਮ੍ਰਿਤਸਰ ਤੋਂ ਵਾਪਸ ਆਉਂਦੇ ਸਮੇਂ ਵਿਜੀ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਮਸ਼ਹੂਰ ਮਿਠਾਈ ਦੀ ਦੁਕਾਨ ਬਾਬਾ ਟੀ ਸਟਾਲ ਤੋਂ ਲੱਡੂਆਂ ਦਾ ਡੱਬਾ ਖਰੀਦਿਆ। ਇਸ ਤੋਂ ਬਾਅਦ ਉਹ ਦਿੱਲੀ ਆ ਗਈ। ਜਿੱਥੇ ਉਹ ਕੁਝ ਸਮਾਂ ਲਈ ਰੁਕੇ। ਜਿਵੇ ਹੀ ਵਿਜੀ ਨੇ ਖਾਣ ਲਈ ਮਠਿਆਈਆਂ ਦਾ ਡੱਬਾ ਖੋਲ੍ਹਿਆ, ਪਰ ਉਹ ਹੈਰਾਨ ਹੋ ਗਏ, ਕਿਉਂਕਿ ਮਠਿਆਈ ਦਾ ਡੱਬੇ ਨੂੰ ਫੰਗਸ ਲੱਗੀ ਹੋਈ ਸੀ।  

ਡੱਬੇ ਦੀ ਤਸਵੀਰਾਂ ਦੇ ਨਾਲ ਭੇਜੀ ਸ਼ਿਕਾਇਤ 

ਵਿਜੀ ਨੇ ਉਸੀ ਸਮੇਂ ਫੰਗਸ ਲੱਗੇ ਲੱਡੂ ਦੇ ਡੱਬੇ ਦੀ ਤਸਵੀਰ ਖਿੱਚ ਲਈ। ਇਸਦੀ ਸ਼ਿਕਾਇਤ ਉਨ੍ਹਾਂ ਨੇ ਅੰਮ੍ਰਿਤਸਰ ਏਅਰਪੋਰਟ ਅਤੇ ਐਫਐਸਐਸਏਆਈ ਨੂੰ ਭੇਜ ਦਿੱਤਾ। ਵਿਜੀ ਦਾ ਕਹਿਣਾ ਸੀ ਕਿ ਤਕਰੀਬਨ 6 ਘੰਟੇ ਪਹਿਲਾਂ ਹੀ ਉਨ੍ਹਾਂ ਨੇ ਇਹ ਡੱਬਾ ਲਿਆ ਸੀ। 

ਏਅਰਪੋਰਟ ਅਥਾਰਿਟੀ ਨੇ ਸ਼ੁਰੂ ਕੀਤੀ ਜਾਂਚ 

ਏਅਰਪੋਰਟ ਡਾਇਰੈਕਟਰ ਵੀਕੇ ਸੇਠ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਵੀ ਧਿਆਨ ’ਚ ਆਇਆ ਹੈ। ਇਹ ਨਿੱਜੀ ਸਟਾਲ ਹੈ। ਸ਼ਿਕਾਇਤ ਮਿਲਦੇ ਹੀ ਬਾਬਾ ਟੀ ਸਟਾਲ ਨੂੰ ਸ਼ੋਅ ਕਾਜ ਨੋਟਿਸ ਭੇਜ ਦਿੱਤਾ ਗਿਆ ਹੈ। ਹੁਣ ਉਸਦਾ ਜਵਾਬ ਆਉਣਾ ਬਾਕੀ ਹੈ। ਜਾਂਚ ’ਚ ਜੋ ਵੀ ਗਲਤ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਰੱਦ, ਗੈਂਗਸਟਰਾਂ ਦਾ ਦੱਸਿਆ ਜਾ ਰਿਹਾ ਹੱਥ !

Related Post