Gadar 2: ਜਾਣੋ ਕੀ ਰਹਿਣ ਵਾਲੀ ਗਦਰ 2 ਦੀ ਕਹਾਣੀ? ਫਿਲਮ ਦਾ ਟੀਜ਼ਰ ਹੋਇਆ ਰਿਲੀਜ਼
Gadar 2 Teaser Out : ਪ੍ਰਸ਼ੰਸਕ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਮੋਸਟ ਵੇਟਿਡ ਫਿਲਮ ਗਦਰ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਫਿਲਮ ਦੇ ਸੀਕਵਲ 'ਚ ਕਈ ਟਵਿਸਟ ਦੇਖਣ ਨੂੰ ਮਿਲਣਗੇ। ਸੰਨੀ ਆਪਣਾ ਪੁਰਾਣ ਤਾਰਾ ਸਿੰਘ ਵਾਲਾ ਕਿਰਦਾਰ ਨਿਭਾ ਰਹੇ ਨੇ, ਜਦਕਿ ਅਮੀਸ਼ਾ ਪਟੇਲ ਵੀ ਆਪਣੇ ਪੁਰਾਣੇ ਸਕੀਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫਿਲਮ ਸਾਲ 2001 ਵਿੱਚ ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਗਦਰ - ਏਕ ਪ੍ਰੇਮ ਕਥਾ ਦਾ ਸੀਕਵਲ ਹੈ। ਫਿਲਮ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਸੁਪਰ ਹਿੱਟ ਗਿਆ ਸੀ ਅਤੇ ਹੁਣ ਇਸਦੇ ਸੀਕਵਲ ਦਾ ਧਮਾਕੇਦਾਰ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
ਗਦਰ - 2 ਦਾ ਟੀਜ਼ਰ ਹੋਇਆ ਰਿਲੀਜ਼
'ਗਦਰ - 2' ਦਾ ਟੀਜ਼ਰ ਇੱਕ ਔਰਤ ਦੀ ਆਵਾਜ਼ ਨਾਲ ਸ਼ੁਰੂ ਹੁੰਦਾ ਹੈ, "ਦਮਾਦ ਹੈ ਯੇ ਪਾਕਿਸਤਾਨ ਕਾ, ਉਸੇ ਨਾਰੀਅਲ ਦੋ, ਟਿਕਾ ਲਗਾਓ, ਵਰਨਾ ਇਸ ਬਾਰ ਵਹ ਦਹੇਜ ਮੇਂ ਪੁਰਾ ਲਾਹੌਰ ਲੇ ਜਾਏਗਾ।" ਇਸ ਤੋਂ ਇਲਾਵਾ ਇਸ ਵਾਰ ਸੰਨੀ ਦਿਓਲ ਨੂੰ ਹੈਂਡ ਪੰਪ ਦੀ ਬਜਾਏ ਕਾਰਟ ਵ੍ਹੀਲ ਨਾਲ ਦੁਸ਼ਮਣਾਂ ਨਾਲ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਟੀਜ਼ਰ ਦੇ ਅੰਤ 'ਚ ਅਭਿਨੇਤਾ ਨੂੰ ਕਿਸੇ ਦੀ ਕਬਰ 'ਤੇ ਰੋਂਦੇ ਹੋਏ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ ਵੋ ਘਰ ਆਜਾ ਪਰਦੇਸੀ... ਦੀ 'ਤੇਰੀ ਮੇਰੀ ਇਕ ਜਿੰਦੜੀ' ਨੂੰ ਬੈਕਗ੍ਰਾਊਂਡ 'ਚ ਵਜਦਾ ਸੁਣਿਆ ਜਾ ਸਕਦਾ ਹੈ।
ਇਨ੍ਹਾਂ ਥਾਵਾਂ 'ਤੇ ਕੀਤੀ ਗਈ ਗਦਰ - 2 ਦੀ ਸ਼ੂਟਿੰਗ
ਗੌਰਤਲਬ ਹੈ ਕਿ ਗਦਰ - 2 ਦੀ ਸ਼ੂਟਿੰਗ ਪਾਲਮਪੁਰ, ਅਹਿਮਦਨਗਰ, ਲਖਨਊ ਵਰਗੇ ਸ਼ਹਿਰਾਂ 'ਚ ਕੀਤੀ ਗਈ ਹੈ। ਗਦਰ - 2 ਦੀ ਸ਼ੂਟਿੰਗ ਸਭ ਤੋਂ ਪਹਿਲਾਂ ਪਾਲਮਪੁਰ ਦੇ ਭਲੇਦ ਪਿੰਡ ਵਿੱਚ ਹੋਈ ਸੀ। ਪਾਕਿਸਤਾਨ ਦੇ ਸੀਨ ਨੂੰ ਫਿਲਮਾਉਣ ਲਈ ਲਖਨਊ ਦੇ ਲਾ ਮਾਰਟੀਨੀਅਰ ਕਾਲਜ ਨੂੰ ਪਾਕਿਸਤਾਨ ਦਾ ਚਿਹਰਾ ਦਿੱਤਾ ਗਿਆ ਸੀ। ਫਿਲਮ ਦਾ ਕਲਾਈਮੈਕਸ ਸੀਨ ਇਸੇ ਕਾਲਜ ਵਿੱਚ ਸ਼ੂਟ ਕੀਤਾ ਗਿਆ ਸੀ। ਕੁਝ ਸੀਨ ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਮੰਡੂ 'ਚ ਵੀ ਸ਼ੂਟ ਕੀਤੇ ਗਏ ਹਨ।
ਕੀ ਹੋਵੇਗੀ ਗਦਰ - 2 ਦੀ ਕਹਾਣੀ?
ਗਦਰ - 2 ਮੁੱਖ ਤੌਰ 'ਤੇ ਤਾਰਾ ਸਿੰਘ ਅਤੇ ਉਸ ਦੇ ਪੁੱਤਰ ਚਰਨਜੀਤ ਵਿਚਕਾਰ ਅਟੁੱਟ ਪਿਓ-ਪੁੱਤ ਦੇ ਰਿਸ਼ਤੇ 'ਤੇ ਕੇਂਦਰਿਤ ਹੋਵੇਗੀ, ਜਿਸ ਨੂੰ ਉਸ ਦੇ ਮਾਪੇ ਪਿਆਰ ਨਾਲ 'ਜੀਤੇ' ਕਹਿੰਦੇ ਹਨ। ਇਸ ਰੋਲ ਨੂੰ ਇੱਕ ਵਾਰ ਫਿਰ ਅਦਾਕਾਰ ਉਤਕਰਸ਼ ਸ਼ਰਮਾ ਦੁਆਰਾ ਪੇਸ਼ ਕੀਤਾ ਜਾਵੇਗਾ, ਜੋ ਇਸ ਵਾਰ ਵੱਡਾ ਹੋ ਚੁੱਕਿਆ ਅਤੇ ਇੱਕ ਭਾਰਤੀ ਸਿਪਾਹੀ ਦਾ ਰੋਲ ਅਦਾ ਕਰੇਗਾ। ਖਬਰਾਂ ਦੀ ਮੰਨੀਏ ਤਾਂ 1970 'ਚ ਭਾਰਤ-ਪਾਕਿਸਤਾਨ ਜੰਗ ਦੇ ਆਲੇ-ਦੁਆਲੇ ਘੁੰਮਦੀ ਕਹਾਣੀ 'ਚ 20 ਸਾਲ ਦਾ ਵਾਧਾ ਹੋਵੇਗਾ। ਇਸ ਵਾਰ ਤਾਰਾ ਸਿੰਘ ਆਪਣੀ ਪਿਆਰੀ ਪਤਨੀ ਸਕੀਨਾ ਲਈ ਨਹੀਂ ਸਗੋਂ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਸਰਹੱਦ ਪਾਰ ਕਰੇਗਾ।
ਇਹ ਵੀ ਪੜ੍ਹੋ: