RSS 100 Years Journey : ਸਲਮਾਨ, ਅਕਸ਼ੈ ਤੋਂ ਲੈ ਕੇ ਵਿੱਕੀ ਕੌਸ਼ਲ ਤੱਕ ਬਾਲੀਵੁੱਡ ਸ਼ਖਸੀਅਤਾਂ ਨੇ ਸਮਾਗਮ 'ਚ ਭਰੀ ਹਾਜ਼ਰੀ, ਵੇਖੋ ਤਸਵੀਰਾਂ
Bollywood Celebrities RSSs 100 Year Journey : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਐਤਵਾਰ ਨੂੰ ਮੁੰਬਈ ਵਿਖੇ ਇੱਕ ਸਮਾਗਮ ਵਿੱਚ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ, ਅਕਸ਼ੈ ਕੁਮਾਰ ਤੋਂ ਲੈ ਕੇ ਵਿੱਕੀ ਕੌਸ਼ਲ ਤੱਕ ਕਈ ਵੱਡੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ, ਜਿਥੇ ਜਸ਼ਨਾਂ ਵਿੱਚ ਹਿੱਸਾ ਲਿਆ, ਉਥੇ RSS ਦੀ ਵਿਚਾਰਧਾਰਾ ਤੋਂ ਪ੍ਰੇਰਨਾ ਵੀ ਲਈ।

ਜਸ਼ਨ ਦੇ ਪਹਿਲੇ ਦਿਨ ਸਲਮਾਨ ਖਾਨ ਅਤੇ ਰਣਬੀਰ ਕਪੂਰ ਦੇ ਨਾਲ-ਨਾਲ ਫਿਲਮ ਨਿਰਮਾਤਾ ਮੋਹਿਤ ਸੂਰੀ, ਸੁਭਾਸ਼ ਘਈ, ਨਿਤੇਸ਼ ਤਿਵਾਰੀ, ਮਹਾਵੀਰ ਜੈਨ, ਓਮ ਰਾਉਤ, ਵਿਕਰਮ ਮਲਹੋਤਰਾ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਨੇ ਸ਼ਿਰਕਤ ਕੀਤੀ। ਦੂਜੇ ਦਿਨ, ਅਕਸ਼ੈ ਕੁਮਾਰ, ਵਿੱਕੀ ਕੌਸ਼ਲ, ਫਿਲਮ ਨਿਰਮਾਤਾ ਕਰਨ ਜੌਹਰ ਅਤੇ ਅਦਾਕਾਰਾ ਅਨੰਨਿਆ ਪਾਂਡੇ ਨੂੰ ਦੇਖਿਆ ਗਿਆ।
#WATCH | Mumbai, Maharashtra: On RSS' Two-Day Lecture Series on '100 Years of Sangh Journey', Actor Vicky Kaushal says, "... My best wishes on the occasion of 100 years of the RSS. Today, I heard Mohan Bhagwat for the first time, and I am deeply inspired by his speech. It was… pic.twitter.com/v66T1YUOb0 — ANI (@ANI) February 8, 2026
ਅੱਜ ਕੁਝ ਹੋਰ ਹਾਜ਼ਰੀਨਾਂ ਵਿੱਚ ਰਵੀਨਾ ਟੰਡਨ, ਸ਼ਿਲਪਾ ਸ਼ੈੱਟੀ, ਜੈਕੀ ਸ਼ਰਾਫ, ਰੂਪਾਲੀ ਗਾਂਗੁਲੀ ਅਤੇ ਵਿਨੀਤ ਕੁਮਾਰ ਸਿੰਘ ਵੀ ਸਨ। ਫਿਲਮ ਨਿਰਮਾਤਾ ਨਿਤੇਸ਼ ਤਿਵਾਰੀ, ਮਧੁਰ ਭੰਡਾਰਕਰ, ਮਹੇਸ਼ ਮੰਜਰੇਕਰ, ਆਨੰਦ, ਐਲ ਰਾਏ, ਅਮਰ ਕੌਸ਼ਿਕ, ਅਮਿਤ ਸ਼ਰਮਾ, ਰਮੇਸ਼ ਤੌਰਾਨੀ ਅਤੇ ਆਨੰਦ ਪੰਡਿਤ ਵੀ ਮੌਜੂਦ ਰਹੇ। ਸਮਾਗਮ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਕਈ ਸਿਤਾਰੇ ਦਰਸ਼ਕਾਂ ਵਿਚਕਾਰ ਬੈਠੇ ਦਿਖਾਈ ਦੇ ਰਹੇ ਹਨ।
ਬਾਲੀਵੁੱਡ ਸਿਤਾਰਿਆਂ ਨੇ ਮੋਹਨ ਭਾਗਵਤ ਦੀ ਕੀਤੀ ਤਾਰੀਫ਼
ਮੀਡੀਆ ਨਾਲ ਗੱਲਬਾਤ ਕਰਦਿਆਂ ਬਾਲੀਵੁੱਡ ਸਿਤਾਰਿਆਂ ਨੇ ਕਿਹਾ ਕਿ ਅੱਜ ਆਰਐੱਸਐੱਸ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਨ। ਮੋਹਨ ਭਾਗਵਤ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਸੁਣਨਾ ਪ੍ਰੇਰਣਾਦਾਇਕ ਸੀ। ਮੋਹਨ ਭਾਗਵਤ ਦੇ ਵਿਚਾਰਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ।
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਿਹਾ, "ਸਭ ਤੋਂ ਪਹਿਲਾਂ, ਇਸ ਸ਼ਤਾਬਦੀ ਸਾਲ 'ਤੇ ਹਾਰਦਿਕ ਵਧਾਈਆਂ। ਮੈਂ ਮੋਹਨ ਭਾਗਵਤ ਦਾ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੈਂ ਰਾਸ਼ਟਰ ਲਈ ਕੰਮ ਕਰਨ ਦੇ ਉਨ੍ਹਾਂ ਦੇ ਸੰਕਲਪ ਅਤੇ ਸਮਰਪਣ ਦੀ ਬਹੁਤ ਪ੍ਰਸ਼ੰਸਾ ਕਰਦੀ ਹਾਂ ਅਤੇ ਉਨ੍ਹਾਂ ਦੇ ਵਿਚਾਰ ਮੈਨੂੰ ਪ੍ਰੇਰਿਤ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਉਨ੍ਹਾਂ ਵਾਂਗ ਸੋਚਣਾ ਚਾਹੀਦਾ ਹੈ। '#WATCH | Mumbai, Maharashtra: On RSS' Two-Day Lecture Series on '100 Years of Sangh Journey', Producer Karan Johar says, "... I came here on the occasion of 100 years of the RSS and heard Mohan Bhagwat’s insightful lecture. I extend my best wishes to the RSS on its 100th… pic.twitter.com/3qKFif5DU2 — ANI (@ANI) February 8, 2026
ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਨੇ ਭਾਸ਼ਣ ਦੌਰਾਨ ਕੀ ਕਿਹਾ ?
ਉਨ੍ਹਾਂ ਕਿਹਾ, “ਸਰਕਾਰ ਨੂੰ ਘੁਸਪੈਠ ਦੇ ਮੁੱਦੇ 'ਤੇ ਬਹੁਤ ਕੁਝ ਕਰਨਾ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਪਛਾਣ ਕਰਕੇ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ। ਇਹ ਕੰਮ ਹੁਣ ਤੱਕ ਨਹੀਂ ਹੋ ਰਿਹਾ ਸੀ, ਪਰ ਇਹ ਹੁਣ ਹੌਲੀ-ਹੌਲੀ ਸ਼ੁਰੂ ਹੋ ਗਿਆ ਹੈ ਅਤੇ ਭਵਿੱਖ ਵਿੱਚ ਵਧੇਗਾ। ਜਦੋਂ ਜਨਗਣਨਾ ਜਾਂ SIR ਪ੍ਰਕਿਰਿਆ ਕੀਤੀ ਜਾਂਦੀ ਹੈ, ਤਾਂ ਬਹੁਤ ਸਾਰੇ ਲੋਕ ਜੋ ਇਸ ਦੇਸ਼ ਦੇ ਨਾਗਰਿਕ ਨਹੀਂ ਹਨ, ਦੀ ਪਛਾਣ ਕੀਤੀ ਜਾਂਦੀ ਹੈ; ਉਹ ਆਪਣੇ ਆਪ ਹੀ ਇਸ ਪ੍ਰਕਿਰਿਆ ਤੋਂ ਬਾਹਰ ਹੋ ਜਾਂਦੇ ਹਨ।”
ਉਨ੍ਹਾਂ ਅੱਗੇ ਕਿਹਾ, “ਪਰ ਅਸੀਂ ਇੱਕ ਕੰਮ ਕਰ ਸਕਦੇ ਹਾਂ—ਅਸੀਂ ਉਨ੍ਹਾਂ ਦੀ ਪਛਾਣ ਕਰ ਸਕਦੇ ਹਾਂ। ਉਨ੍ਹਾਂ ਦੀ ਭਾਸ਼ਾ ਉਨ੍ਹਾਂ ਦੀ ਪਛਾਣ ਕਰਦੀ ਹੈ। ਸਾਨੂੰ ਉਨ੍ਹਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਾਨੂੰ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਸਾਨੂੰ ਸ਼ੱਕ ਹੈ ਕਿ ਇਹ ਲੋਕ ਵਿਦੇਸ਼ੀ ਹਨ ਤਾਂ ਜੋ ਉਹ ਜਾਂਚ ਕਰ ਸਕਣ ਅਤੇ ਉਨ੍ਹਾਂ 'ਤੇ ਨਜ਼ਰ ਰੱਖ ਸਕਣ, ਅਤੇ ਅਸੀਂ ਉਨ੍ਹਾਂ 'ਤੇ ਵੀ ਨਜ਼ਰ ਰੱਖਾਂਗੇ। ਅਸੀਂ ਕਿਸੇ ਵੀ ਵਿਦੇਸ਼ੀ ਨੂੰ ਨੌਕਰੀ ਨਹੀਂ ਦੇਵਾਂਗੇ। ਜੇਕਰ ਕੋਈ ਸਾਡੇ ਦੇਸ਼ ਦਾ ਹੈ, ਤਾਂ ਅਸੀਂ ਉਨ੍ਹਾਂ ਨੂੰ ਨੌਕਰੀ ਦੇਵਾਂਗੇ, ਪਰ ਵਿਦੇਸ਼ੀ ਨਹੀਂ। ਤੁਹਾਨੂੰ ਥੋੜ੍ਹਾ ਹੋਰ ਚੌਕਸ ਅਤੇ ਜਾਗਰੂਕ ਰਹਿਣ ਦੀ ਲੋੜ ਹੈ।”
#WATCH | Mumbai, Maharashtra: On RSS' Two-Day Lecture Series on '100 Years of Sangh Journey', Actor Shilpa Shetty Kundra says, "... My best wishes to all on the occasion of 100 years of the Sangh. I am a great fan of Mohan Bhagwat. His journey has been truly inspiring for us, and… pic.twitter.com/oFS5h3Dqp9 — ANI (@ANI) February 8, 2026
ਦੱਸ ਦਈਏ ਕਿ ਆਰਐਸਐਸ ਦਾ ਇਹ ਦੋ-ਰੋਜ਼ਾ ਸਮਾਗਮ, ਜੋ ਕਿ 7 ਫਰਵਰੀ ਨੂੰ ਸ਼ੁਰੂ ਹੋਇਆ ਸੀ, 8 ਫਰਵਰੀ 2026 ਨੂੰ ਮੁੰਬਈ ਦੇ ਨਹਿਰੂ ਸੈਂਟਰ ਆਡੀਟੋਰੀਅਮ ਵਿੱਚ ਸਮਾਪਤ ਹੋਇਆ।
- PTC NEWS