Rana Balachauria : ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ..., ਇਸ ਗੈਂਗਸਟਰ ਨੇ ਲਈ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ
Kabbadi Player Rana Balachauria : ਗੈਂਗਸਟਰ ਡੋਨੀ ਬੱਲ ਨੇ ਇੱਕ ਕਥਿਤ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਰਾਹੀਂ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਪੀਟੀਸੀ ਨਿਊਜ਼ ਇਸ ਪੋਸਟ ਦੇ ਪੁਖਤਾ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ।
Kabbadi Player Rana Balachauria : ਮੋਹਾਲੀ ਦੇ ਸੋਹਾਣਾ (Sohana Kabbadi Cup Murder) 'ਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਵੱਡਾ ਮੋੜ ਸਾਹਮਣੇ ਆਇਆ ਹੈ। ਗੈਂਗਸਟਰ ਡੋਨੀ ਬੱਲ (Gangster Doni Bal) ਨੇ ਇੱਕ ਕਥਿਤ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਿਸ ਰਾਹੀਂ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala Murder Case) ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਪੀਟੀਸੀ ਨਿਊਜ਼ ਇਸ ਪੋਸਟ ਦੇ ਪੁਖਤਾ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ।
ਪਿਛਲੇ ਮਹੀਨੇ ਹੀ ਵਿਆਹਿਆ ਸੀ ਰਾਣਾ ਬਲਾਚੌਰੀਆ
ਰਾਣਾ ਬਲਾਚੌਰੀਆ ਦਾ ਪੂਰਾ ਨਾਮ ਕੰਵਰ ਦਿਗਵਿਜੈ ਸਿੰਘ ਹੈ। ਰਾਣਾ ਬਲਾਚੌਰੀਆ ਦਾ ਵਿਆਹ ਲਗਭਗ 10 ਦਿਨ ਪਹਿਲਾਂ ਹੋਇਆ ਸੀ। ਉਸਨੇ 20 ਅਗਸਤ, 2025 ਨੂੰ ਆਪਣੇ ਸੋਸ਼ਲ ਮੀਡੀਆ 'ਤੇ ਇਹ ਮੰਗਣੀ ਦੀ ਫੋਟੋ ਪੋਸਟ ਕੀਤੀ ਸੀ। ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਉਸਨੂੰ ਅਦਾਕਾਰੀ ਦਾ ਵੀ ਜਨੂੰਨ ਸੀ। ਉਹ ਇੱਕ ਸਾਲ ਤੋਂ ਕਬੱਡੀ ਟੀਮ ਪ੍ਰਮੋਟਰ ਰਿਹਾ ਸੀ। ਉਹ ਸੋਹਾਣਾ ਕਬੱਡੀ ਕੱਪ ਵਿੱਚ ਦੋ ਟੀਮਾਂ ਲੈ ਕੇ ਆਇਆ ਸੀ। ਮੂਲ ਰੂਪ ਵਿੱਚ ਬਲਾਚੌਰ ਦਾ ਰਹਿਣ ਵਾਲਾ, ਉਹ ਕੁਝ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਿਹਾ ਸੀ।
ਪੋਸਟ 'ਚ ਗੈਂਗਸਟਰਾਂ ਨੇ ਕੀ ਲਿਖਿਆ ?
ਪੋਸਟ 'ਚ ਲਿਖਿਆ ਗਿਆ ਹੈ, "ਮੈਂ, ਡੋਨੀਬਲ, ਸਗਨਪ੍ਰੀਤ, ਮੁਹੱਬਤ ਰੰਧਾਵਾ, ਅਮਰ ਖਾਬੇ, ਪ੍ਰਭਦਾਸਵਾਲ ਅਤੇ ਕੌਸ਼ਲ ਚੌਧਰੀ, ਅੱਜ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਆਦਮੀ (ਰਾਣਾ) ਸਾਡੇ ਲੋਕ ਵਿਰੋਧੀ ਜੱਗੂ ਅਤੇ ਲਾਰੈਂਸ ਦੇ ਸੰਪਰਕ ਵਿੱਚ ਸੀ।"
ਪੋਸਟ ਵਿੱਚ ਅੱਗੇ ਲਿਖਿਆ ਹੈ, "ਉਸਨੇ ਸਿੱਧੂ ਮੂਸੇਵਾਲਾ ਦੇ ਕਾਤਲ ਲਈ ਰਿਹਾਇਸ਼ ਪ੍ਰਦਾਨ ਕੀਤੀ ਅਤੇ ਨਿੱਜੀ ਤੌਰ 'ਤੇ ਉਸਦੀ ਦੇਖਭਾਲ ਕੀਤੀ। ਅੱਜ ਰਾਣਾ ਨੂੰ ਮਾਰ ਕੇ, ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ। ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਸੀ।"

ਗੈਂਗਸਟਰਾਂ ਨੇ ਲਿਖਿਆ, "ਅੱਜ ਤੋਂ, ਅਸੀਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ: ਕਿਸੇ ਨੂੰ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਹੀਂ ਖੇਡਣਾ ਚਾਹੀਦਾ। ਨਹੀਂ ਤਾਂ, ਨਤੀਜਾ ਇੱਕੋ ਜਿਹਾ ਹੋਵੇਗਾ। ਸਾਨੂੰ ਕਬੱਡੀ ਤੋਂ ਕੋਈ ਐਲਰਜੀ ਨਹੀਂ ਹੈ। ਅਸੀਂ ਸਿਰਫ਼ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੁੰਦੇ। ਉਡੀਕ ਕਰੋ ਅਤੇ ਦੇਖੋ।" ਪੋਸਟ ਦੇ ਅੰਤ ਵਿੱਚ ਗੋਪੀ ਘਨਸ਼ਿਆਮਪੁਰੀਆ ਗਰੁੱਪ, ਮੰਗਨਸ਼ਿਆਮਪੁਰ, ਦਵਿੰਦਰ ਬੰਬੀਹਾ ਗਰੁੱਪ, ਪਵਨ ਸ਼ਕੀਲ, ਰਾਣਾ ਬਾਈ, ਅਫਰੀਦੀ ਤੂਤ, ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਦੋਵਾਲ ਦੇ ਨਾਂ ਲਿਖੇ ਗਏ ਹਨ।
ਰਾਣਾ ਦੇ ਕਬੱਡੀ ਟੂਰਨਾਮੈਂਟ 'ਚ ਸਿਰ 'ਚ ਮਾਰੀਆਂ ਸਨ ਗੋਲੀਆਂ
ਦੱਸ ਦਈਏ ਕਿ ਰਾਣਾ ਬਲਾਚੌਰੀਆ ਦਾ ਅੱਜ ਉਸ ਸਮੇਂ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਕਬੱਡੀ ਟੂਰਨਾਮੈਂਟ ਦੌਰਾਨ ਦਰਸ਼ਕਾਂ 'ਚ ਸੀ। ਇਸ ਦੌਰਾਨ ਬਲੈਰੋ ਸਵਾਰ ਹਮਲਾਵਰਾਂ ਨੇ ਫੋਟੋ ਖਿਚਵਾਉਣ ਦੇ ਬਹਾਨੇ ਉਸ ਕੋਲ ਪਹੁੰਚ ਕੀਤੀ ਅਤੇ ਗੋਲੀਆਂ ਨਾਲ ਉਸ ਦੇ ਸਿਰ ਵੱਲ ਚਲਾ ਦਿੱਤੀਆਂ। ਉਪਰੰਤ, ਫ਼ਰਾਰ ਹੋ ਗਏ। ਰਾਣਾ ਨੂੰ ਜ਼ਖ਼ਮੀ ਹਾਲਤ 'ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਉਸ ਦੀ ਮੌਤ ਹੋ ਗਈ।