Gangster ਵੱਲੋਂ ਫਿਰੌਤੀ ਨਾ ਦੇਣ ’ਤੇ ਕਾਰਾਂ ਦੇ ਸ਼ੋਅਰੂਮ ਨੂੰ ਲਗਾਈ ਅੱਗ, ਚੌਂਕੀਦਾਰ ਨੂੰ ਵੀ ਮਾਰਨ ਦੀ ਵੀ ਕੀਤੀ ਕੋਸ਼ਿਸ਼

ਦੱਸ ਦਈਏ ਕਿ ਗੋਲੀਆਂ ਚਲਾ ਕੇ ਰਾਤ ਨੂੰ ਡਿਊਟੀ ਦੇ ਰਹੇ ਚੌਕੀਦਾਰ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਗੋਲੀਆਂ ਤੋਂ ਬਜ਼ੁਰਗ ਚੌਕੀਦਾਰ ਨੇ ਭੱਜ ਕੇ ਆਪਣੀ ਜਾਨ ਬਚਾਈ।

By  Aarti December 15th 2025 11:41 AM

ਪੰਜਾਬ ’ਚ ਲਗਾਤਾਰ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ’ਚ ਗੁੰਡਾਗਰਦੀ ਦੀ ਤਸਵੀਰਾਂ ਸਾਹਮਣੇ ਆਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਵੱਲੋਂ ਫਿਰੌਤੀ ਮੰਗੀ ਜਾ ਰਹੀ ਸੀ ਜਿਸ ਨੂੰ ਨਾ ਦੇਣ ’ਤੇ ਇੱਕ ਨੌਜਵਾਨ ਦੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ।  

ਦੱਸ ਦਈਏ ਕਿ ਗੋਲੀਆਂ ਚਲਾ ਕੇ ਰਾਤ ਨੂੰ ਡਿਊਟੀ ਦੇ ਰਹੇ ਚੌਕੀਦਾਰ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਗੋਲੀਆਂ ਤੋਂ ਬਜ਼ੁਰਗ ਚੌਕੀਦਾਰ ਨੇ ਭੱਜ ਕੇ ਆਪਣੀ ਜਾਨ ਬਚਾਈ।

ਦੱਸਣਯੋਗ ਹੈ ਕਿ ਅਮਨ ਗੋਤਾ ਨਾਂ ਦੇ ਗੈਂਗਸਟਰ ਵੱਲੋਂ ਪੋਨ ਕਰਕੇ ਕਈ ਦਿਨਾਂ ਤੋਂ ਫਿਰੌਤੀ ਮੰਗੀ ਜਾ ਰਹੀ ਸੀ। ਪੀੜਤ ਵਿਅਕਤੀ ਕੰਵਲਜੀਤ ਸਿੰਘ ਵੱਲੋਂ ਅਨੇਕਾਂ ਵਾਰ ਪੁਲਿਸ ਨੂੰ ਦਰਖਾਸਤ ਦਿੱਤੀ ਜਾ ਚੁੱਕੀ ਸੀ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਮੁੜ ਤੋਂ ਗੈਂਗਸਟਰ ਨੇ ਧਮਕੀ ਦੇ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। 

ਇਹ ਵੀ ਪੜ੍ਹੋ : Sydney Shooting Update : ਪਿਓ-ਪੁੱਤਰ ਨਿਕਲੇ ਅੱਤਵਾਦੀ, ਪਾਕਿਸਤਾਨ ਨਾਲ ਕਨੈਕਸ਼ਨ ਵੀ... ਸਿਡਨੀ ਗੋਲੀਬਾਰੀ ਬਾਰੇ ਹੁਣ ਤੱਕ ਕੀ-ਕੀ ਹੋਇਆ ਖੁਲਾਸਾ

Related Post