Gurdeep Singh Randhawa : ਜਰਮਨ ਰਾਜਨੀਤੀ ਵਿੱਚ ਭਾਰਤੀਆਂ ਦੀਆਂ ਜੜ੍ਹਾਂ ਸਥਾਪਤ ਕਰਨ ਵਿੱਚ ਰੁੱਝੇ ਗੁਰਦੀਪ ਸਿੰਘ ਰੰਧਾਵਾ

ਭਾਰਤੀ ਮੂਲ ਦੇ ਗੁਰਦੀਪ ਸਿੰਘ ਰੰਧਾਵਾ ਨੂੰ ਇੱਕ ਵੱਡੀ ਜਰਮਨ ਪਾਰਟੀ ਨੇ ਸੰਸਦ ਮੈਂਬਰ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਉਹ ਇਸਨੂੰ ਜਰਮਨੀ ਵਿੱਚ ਭਾਰਤੀਆਂ ਦੀ ਵੱਧ ਰਹੀ ਭਰੋਸੇਯੋਗਤਾ ਵਜੋਂ ਦੇਖਦੇ ਹਨ ਅਤੇ ਭਾਰਤ-ਜਰਮਨੀ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਚਾਹੁੰਦੇ ਹਨ।

By  Aarti February 22nd 2025 08:54 PM

Gurdeep Singh Randhawa :  ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ, ਜਰਮਨੀ ਵਿੱਚ 23 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਚੋਣ ਵਿੱਚ ਦੁਨੀਆ ਭਰ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਪਹੁੰਚ ਸਾਫ਼ ਦਿਖਾਈ ਦੇ ਰਹੀ ਹੈ ਕਿਉਂਕਿ ਭਾਰਤੀ ਮੂਲ ਦੇ ਗੁਰਦੀਪ ਸਿੰਘ ਰੰਧਾਵਾ ਵੀ ਚੋਣ ਮੈਦਾਨ ਵਿੱਚ ਹਨ। ਗੁਰਦੀਪ ਨੂੰ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ (CDU) ਨੇ ਜਰਮਨ ਸੰਸਦ, ਬੁੰਡੇਸਟੈਗ ਲਈ ਨਾਮਜ਼ਦ ਕੀਤਾ ਹੈ।

ਦੱਸ ਦਈਏ ਕਿ ਸੀਡੀਯੂ ਜਰਮਨੀ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਪ੍ਰਮੁੱਖ ਪਾਰਟੀਆਂ ਵਿੱਚੋਂ ਇੱਕ ਹੈ। ਓਪੀਨੀਅਨ ਪੋਲ ਵਿੱਚ, ਸੀਡੀਯੂ ਅਤੇ ਇਸਦੀ ਸਹਿਯੋਗੀ ਪਾਰਟੀ ਕ੍ਰਿਸ਼ਚੀਅਨ ਸੋਸ਼ਲ ਯੂਨੀਅਨ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਨੂੰ ਦੇਸ਼ ਭਰ ਵਿੱਚ 30 ਤੋਂ 35 ਫੀਸਦ ਵੋਟਾਂ ਮਿਲਣ ਦੀ ਉਮੀਦ ਹੈ। ਹਾਲਾਂਕਿ ਗੁਰਦੀਪ ਦੇ ਰਾਜ ਥੁਰਿੰਗੀਆ ਵਿੱਚ, ਸੀਡੀਯੂ ਨੂੰ ਸੱਜੇ-ਪੱਖੀ ਪਾਰਟੀ ਏਐਫਡੀ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

64 ਸਾਲਾ ਗੁਰਦੀਪ ਰੰਧਾਵਾ ਪਿਛਲੇ 40 ਸਾਲਾਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ। ਉਹ 1984 ਵਿੱਚ ਜਰਮਨੀ ਆਏ ਸੀ ਅਤੇ ਫਿਰ ਇੱਥੇ ਹੀ ਵਸ ਗਏ। ਗੁਰਦੀਪ ਦੇ ਪਿਤਾ ਭਾਰਤੀ ਫੌਜ ਵਿੱਚ ਇੱਕ ਅਧਿਕਾਰੀ ਸਨ, ਇਸ ਲਈ ਉਨ੍ਹਾਂ ਦੀ ਮੁੱਢਲੀ ਸਿੱਖਿਆ ਆਰਮੀ ਸਕੂਲਾਂ ਵਿੱਚ ਹੋਈ। ਉਹ ਕਹਿੰਦੇ ਹਨ ਕਿ ਇਸ ਕਰਕੇ ਉਨ੍ਹਾਂ ਦੀ ਸੋਚ ਬਹੁਤ ਉਦਾਰ ਹੈ ਅਤੇ ਉਹ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਸੰਦ ਕਰਦੇ ਹੈ। ਉਹ ਆਪਣੇ ਆਪ ਨੂੰ ਸਿੱਖ ਆਗੂ ਨਹੀਂ ਸਗੋਂ ਸਮੁੱਚੇ ਭਾਰਤੀ ਭਾਈਚਾਰੇ ਦਾ ਪ੍ਰਤੀਨਿਧੀ ਸਮਝਦੇ ਹਨ।  

Related Post