Ghaggar River Water Level : ਸੰਗਰੂਰ ਵਾਲਿਆਂ ਲਈ ਖਤਰੇ ਦੇ ਘੰਟੀ...! ਭਾਰੀ ਮੀਂਹ ਕਾਰਨ ਲਗਾਤਾਰ ਵੱਧ ਰਿਹਾ ਘੱਗਰ ਦਰਿਆ ਦਾ ਪਾਣੀ
Ghaggar River water level : ਜਾਣਕਾਰੀ ਅਨਸਾਰ ਇਸਤੋਂ ਪਹਿਲਾਂ ਘੱਗਰ ਦਰਿਆ ਦੇ ਪਾਣੀ ਦਾ ਪੱਧਰ 730 ਫੁੱਟ 'ਤੇ ਸੀ, ਜੋ ਕਿ ਹੁਣ 12 ਘੰਟਿਆਂ ਬਾਅਦ ਵੱਧ ਕੇ 735 ਫੁੱਟ 'ਤੇ ਆ ਗਿਆ ਹੈ। ਦੱਸ ਦਈਏ ਕਿ ਘੱਗਰ ਦਰਿਆ 'ਤੇ ਖਤਰੇ ਦਾ ਨਿਸ਼ਾਨ 748 ਫੁੱਟ 'ਤੇ ਹੈ।
Ghaggar River water level : ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਲਗਾਤਾਰ ਭਾਰੀ ਮੀਂਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਭਾਰੀ ਮੀਂਹ ਕਾਰਨ ਡੈਮਾਂ 'ਚ ਪਾਣੀ ਦਾ ਪੱਧਰ ਵੀ ਲਗਾਤਾਰ ਖਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਸੰਗਰੂਰ (Sangrur News) ਇਲਾਕੇ ਲਈ ਵੀ ਖਤਰੇ ਦੇ ਘੰਟੀ ਵੱਜਦੀ ਨਜ਼ਰੀਂ ਪੈ ਰਹੀ ਹੈ ਕਿਉਂਕਿ ਖਨੌਰੀ ਤੋਂ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਪਿਛਲੇ 12 ਘੰਟਿਆਂ ਦੇ ਵਿੱਚ 5 ਫੁੱਟ ਦੇ ਕਰੀਬ ਵਧਿਆ ਹੈ।
ਜਾਣਕਾਰੀ ਅਨਸਾਰ ਇਸਤੋਂ ਪਹਿਲਾਂ ਘੱਗਰ ਦਰਿਆ ਦੇ ਪਾਣੀ ਦਾ ਪੱਧਰ 730 ਫੁੱਟ 'ਤੇ ਸੀ, ਜੋ ਕਿ ਹੁਣ 12 ਘੰਟਿਆਂ ਬਾਅਦ ਵੱਧ ਕੇ 735 ਫੁੱਟ 'ਤੇ ਆ ਗਿਆ ਹੈ। ਦੱਸ ਦਈਏ ਕਿ ਘੱਗਰ ਦਰਿਆ 'ਤੇ ਖਤਰੇ ਦਾ ਨਿਸ਼ਾਨ 748 ਫੁੱਟ 'ਤੇ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਾਣੀ ਤੇਜ਼ੀ ਨਾਲ ਪੰਜਾਬ ਦੇ ਦਰਿਆਵਾਂ ਵੱਲ ਵੱਧ ਰਿਹਾ ਹੈ। ਪਾਣੀ ਦੇ ਤੇਜ਼ੀ ਨਾਲ ਦਰਿਆਵਾਂ ਵਿੱਚ ਰਲੇਵੇਂ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੱਧ ਦੇ ਆਸਾਰ ਹਨ।
ਦੱਸ ਦਈਏ ਕਿ ਲੰਘੇ ਕੱਲ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਪੂਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਘੱਗਰ ਦਰਿਆ ਦਾ ਦੌਰਾ ਵੀ ਕੀਤਾ ਸੀ।
2023 'ਚ ਹਜ਼ਾਰਾਂ ਏਕੜ ਫਸਲਾਂ ਹੋਈਆਂ ਸਨ ਤਬਾਹ
ਦੱਸ ਦਈਏ ਕਿ 2023 ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਬਰਸਾਤਾਂ ਹੋਣ ਦੇ ਕਾਰਨ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ ਅਤੇ 57 ਜਗ੍ਹਾ ਤੋਂ ਘੱਗਰ ਦੇ ਕਿਨਾਰੇ ਟੁੱਟਣ ਤੋਂ ਬਾਅਦ ਪਾਣੀ ਓਵਰਫਲੋ ਹੋ ਕੇ ਕਈ ਦਿਨ ਕਿਸਾਨਾਂ ਦੇ ਖੇਤਾਂ ਵਿੱਚ ਅਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਰਿਹਾ। ਇਸ ਪਾਣੀ ਨੇ ਹਜ਼ਾਰਾਂ ਏਕੜ ਫਸਲ ਖਨੌਰੀ ਅਤੇ ਮੂਨਕ ਇਲਾਕੇ ਦੇ ਪਿੰਡਾਂ ਵਿੱਚ ਤਬਾਹ ਕਰ ਦਿੱਤੀ ਸੀ।
ਇਸ ਵਾਰ ਫਿਰ ਪਹਾੜਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮੀਂਹ ਪੈ ਰਿਹਾ ਹੈ ਅਤੇ ਭਾਰੀ ਤਬਾਹੀ ਹੋ ਰਹੀ ਹੈ ਉਹੀ ਪਹਾੜ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਆਉਂਦਾ ਹੈ ਤੇ ਲਗਭਗ ਹਿਮਾਚਲ ਦਾ ਕਾਫੀ ਪਾਣੀ ਇਸ ਦੀ ਮਿੱਟੀ ਦਰਿਆ ਵਿੱਚ ਆਉਂਦੀ ਹੈ, ਜੋ ਕਿ ਲਗਾਤਾਰ ਵਧ ਰਿਹਾ ਹੈ। ਸੰਗਰੂਰ ਪ੍ਰਸ਼ਾਸਨ ਲਗਾਤਾਰ ਅਲਰਟ 'ਤੇ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।