Mohali ਦੇ ਸੈਕਟਰ -67 ਚ ਲੜਕੀ ਨੂੰ ਮੋਟਰਸਾਈਕਲ ਦੀ ਰਾਈਡ ਬੁੱਕ ਕਰਨੀ ਪਈ ਮਹਿੰਗੀ ,ਵਾਪਰੀ ਅਜਿਹੀ ਘਟਨਾ
Mohali News : ਮੋਹਾਲੀ ਦੇ ਸੈਕਟਰ -67 ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਲੜਕੀ ਵੱਲੋਂ ਆਨਲਾਈਨ ਮੋਟਰਸਾਈਕਲ ਦੀ ਰਾਈਡ ਬੁੱਕ ਕੀਤੀ ਸੀ ਪਰ ਡਰਾਈਵਰ ਮੋਟਰਸਾਈਕਲ ਦੀ ਬਜਾਏ ਕਾਰ ਲੈ ਕੇ ਮੌਕੇ 'ਤੇ ਪਹੁੰਚਿਆ ਅਤੇ ਲੜਕੀ ਨੂੰ ਕਿਹਾ ਕਿ ਮੇਰੇ ਨਾਲ ਕਾਰ 'ਤੇ ਹੀ ਚੱਲੋ ,ਪੈਸੇ ਮੈਨੂੰ ਬਾਈਕ ਦੇ ਹਿਸਾਬ ਨਾਲ ਦੇ ਦੇਣਾ। ਲੜਕੀ ਇਸ ਗੱਲ ਲਈ ਰਾਜ਼ੀ ਹੋ ਗਈ ਤੇ ਕਾਰ ਵਿੱਚ ਬੈਠ ਗਈ
Mohali News : ਕਿਤੇ ਵੀ ਜਾਣ ਲਈ ਔਨਲਾਈਨ ਬਾਈਕ ਜਾਂ ਕੈਬ ਬੁੱਕ ਕਰਨਾ ਬਹੁਤ ਆਸਾਨ ਹੋ ਗਿਆ ਹੈ। ਮੋਬਾਈਲ ਐਪ ਰਾਹੀਂ ਲੋੜੀਂਦੀ ਜਗ੍ਹਾ 'ਤੇ ਪਹੁੰਚਣਾ ਹੁਣ ਔਖਾ ਨਹੀਂ ਰਿਹਾ। ਇਸ ਦੌਰਾਨ ਅਜਿਹੇ ਕਈ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਸ ਤੋਂ ਬਾਅਦ ਔਨਲਾਈਨ ਐਪਸ ਦੀ ਵਰਤੋਂ ਸਮੱਸਿਆਵਾਂ ਵਧਾ ਸਕਦੀ ਹੈ। ਮੋਹਾਲੀ ਦੇ ਸੈਕਟਰ -67 ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।
ਮੋਹਾਲੀ ਦੇ ਸੈਕਟਰ -67 ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਲੜਕੀ ਵੱਲੋਂ ਆਨਲਾਈਨ ਮੋਟਰਸਾਈਕਲ ਦੀ ਰਾਈਡ ਬੁੱਕ ਕੀਤੀ ਸੀ ਪਰ ਡਰਾਈਵਰ ਮੋਟਰਸਾਈਕਲ ਦੀ ਬਜਾਏ ਕਾਰ ਲੈ ਕੇ ਮੌਕੇ 'ਤੇ ਪਹੁੰਚਿਆ ਅਤੇ ਲੜਕੀ ਨੂੰ ਕਿਹਾ ਕਿ ਮੇਰੇ ਨਾਲ ਕਾਰ 'ਤੇ ਹੀ ਚੱਲੋ ,ਪੈਸੇ ਮੈਨੂੰ ਬਾਈਕ ਦੇ ਹਿਸਾਬ ਨਾਲ ਦੇ ਦੇਣਾ। ਲੜਕੀ ਇਸ ਗੱਲ ਲਈ ਰਾਜ਼ੀ ਹੋ ਗਈ ਤੇ ਕਾਰ ਵਿੱਚ ਬੈਠ ਗਈ।
ਜਿਸ ਤੋਂ ਬਾਅਦ ਡਰਾਈਵਰ ਵੱਲੋਂ ਕਾਰ ਨੂੰ ਗਲਤ ਰਸਤੇ ਵਿੱਚ ਲਿਜਾ ਕੇ ਸੁੰਨਸਾਨ ਇਲਾਕੇ ਵਿੱਚ ਲੜਕੀ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਵੱਲੋਂ ਸ਼ੋਰ ਮਚਾ ਦਿੱਤਾ ਗਿਆ ਤੇ ਵਿਰੋਧ ਕੀਤਾ ਗਿਆ। ਜਿਸ ਵਿੱਚ ਲੜਕੀ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨl ਜਿਸ ਮਗਰੋਂ ਲੜਕੀ ਵੱਲੋਂ ਤੁਰੰਤ ਮੋਹਾਲੀ ਪੁਲਿਸ ਨੂੰ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ ਗਈ। ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ ਥਾਣਾ ਸੋਹਾਣਾ ਵਿਖੇ ਮੁਕਦਮਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਦੈਪੁਰ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਵਿਅਕਤੀ ਨਾਲ ਰੈਪਿਡੋ ਰਾਈਡਰ ਬਣ ਕੇ ਬਦਮਾਸ਼ਾਂ ਦੀ ਮਦਦ ਨਾਲ ਹਮਲਾ ਕੀਤਾ ਗਿਆ ਅਤੇ ਲੁੱਟ ਕੀਤੀ ਗਈ। ਸ਼ਿਕਾਇਤਕਰਤਾ ਅਸ਼ੋਕ ਕੁਮਾਰ ਮਾਲੀ ਨੇ ਇਸ ਸਬੰਧ ਵਿੱਚ ਸ਼ਹਿਰ ਦੇ ਸੂਰਜਪੋਲ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ 6 ਜੂਨ ਦੀ ਰਾਤ ਨੂੰ ਇੱਕ ਬਾਈਕ ਬੁੱਕ ਕਰਨ ਤੋਂ ਬਾਅਦ ਉਸਨੂੰ ਲੁੱਟਿਆ ਗਿਆ ਸੀ। ਪੁਲਿਸ ਨੇ ਹੁਣ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਇਹ ਘਟਨਾ ਜੂਨ ਮਹੀਨੇ ਦੀ ਹੈ।