ਤਾਜ ਮਹਿਲ ਚ ਰੀਲ ਬਣਾ ਰਹੀਆਂ ਸੀ ਕੁੜੀਆਂ, CISF ਜਵਾਨ ਨੇ ਜੜ ਦਿੱਤੇ ਥੱਪੜ, ਦੇਖੋ Viral Video

By  KRISHAN KUMAR SHARMA April 8th 2024 04:45 PM

Girl beat video: ਆਗਰਾ ਦਾ ਤਾਜ ਮਹਿਲ (Girl beat video) ਵੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਇਸ ਦੀ ਖੂਬਸੂਰਤੀ ਕਾਰਨ ਕਈ ਲੋਕ ਇਥੇ ਤਸਵੀਰਾਂ ਖਿਚਵਾਉਂਦੇ ਹਨ ਅਤੇ ਕਈ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਕੇ ਵੀ ਪਾਉਂਦੇ ਹਨ, ਪਰ ਇਸ ਦੌਰਾਨ ਇੱਕ ਕੁੜੀ ਨੂੰ ਰੀਲ ਬਣਾਉਣੀ ਇਥੇ ਉਦੋਂ ਮਹਿੰਗੀ ਪੈ ਗਈ, ਜਦੋਂ ਉਸ ਦੀ CISF ਜਵਾਨ ਨਾਲ ਬਹਿਸਬਾਜ਼ੀ ਹੋ ਗਈ ਅਤੇ ਮਾਮਲਾ ਇਥੋਂ ਤੱਕ ਪਹੁੰਚ ਗਿਆ ਕਿ ਜਵਾਨ ਨੇ ਕੁੜੀ ਨੂੰ ਥੱਪੜ ਜੜ ਦਿੱਤਾ।

ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿਵੇਂ ਬਹਿਸਬਾਜ਼ੀ ਲੜਾਈ ਵਿੱਚ ਤਬਦੀਲ ਹੋ ਜਾਂਦੀ ਹੈ।ਦੇਖਿਆ ਜਾ ਸਕਦਾ ਹੈ ਕਿ ਸੈਲਾਨੀ ਇਥੇ ਪਾਬੰਦੀ ਦੇ ਬਾਵਜੂਦ ਸਮਾਰਕ ਕੰਪਲੈਕਸ ਦੇ ਅੰਦਰ ਰੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਦੇਖਿਆ ਜਾ ਸਕਦਾ ਹੈ ਕਿ ਗਰੁੱਪ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇੱਕ ਲੜਕਾ-ਲੜਕੀ ਰੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦਰਅਸਲ, ਵੀਡੀਓ ਵਿੱਚ ਪਹਿਲਾਂ CISF ਜਵਾਨ ਕੁੜੀ ਨੂੰ ਧੱਕਾ ਮਾਰਦਾ ਹੈ, ਜਿਸ ਕਾਰਨ ਉਹ ਪਿੱਛੇ ਨੂੰ ਡਿੱਗ ਜਾਂਦੀ ਹੈ। ਕੁੜੀ ਫਿਰ ਉੱਠਦੀ ਹੈ ਅਤੇ CISF ਅਧਿਕਾਰੀ ‘ਤੇ ਝਪਟਦਾ ਹੈ। ਇਸੇ ਦੌਰਾਨ ਇਕ ਲੜਕੀ ਆ ਕੇ ਉਸ ਨੂੰ ਰੋਕਦੀ ਹੈ।

ਇਸ ਦੌਰਾਨ ਇੱਕ CISF ਅਧਿਕਾਰੀ, ਜੋ ਡਿਊਟੀ 'ਤੇ ਤੈਨਾਤ ਹੁੰਦਾ ਹੈ। ਇਸ ਦੌਰਾਨ ਉਹ ਉਨ੍ਹਾਂ ਨੂੰ ਵੀਡੀਓ ਸ਼ੂਟ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਇੱਕ ਮੁੰਡਾ ਅਧਿਕਾਰੀ ਨੂੰ ਰੋਕੇ ਜਾਣ 'ਤੇ ਧੱਕਾ ਮਾਰਦਾ ਵਿਖਾਈ ਦਿੰਦਾ ਹੈ ਤਾਂ ਇਸ ਤੋਂ ਬਾਅਦ ਅਧਿਕਾਰੀ ਵੀ ਉਨ੍ਹਾਂ ਨੂੰ ਧੱਕਾ ਮਾਰਦਾ ਹੈ ਅਤੇ ਫਿਰ ਕੁੜੀ ਦੇ ਥੱਪੜ ਮਾਰਦਾ ਵੀ ਵਿਖਾਈ ਦੇ ਰਿਹਾ ਹੈ।

ਉਪਰੰਤ ਮਾਮਲੇ ਦੀ ਸੂਚਨਾ ਸੀਆਈਐਸਐਫ ਕੰਟਰੋਲ ਰੂਮ ਨੂੰ ਦਿੱਤੀ। ਪੁਲਿਸ ਲੜਾਈ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਦੇ ਨਾਲ-ਨਾਲ ਵਾਇਰਲ ਵੀਡੀਓ ਦੀ ਵੀ ਜਾਂਚ ਕਰ ਰਹੀ ਹੈ।

Related Post