Dera Beas News : ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ, ਨਵਾਂ ਨੋਟੀਫਿਕੇਸ਼ਨ ਜਾਰੀ

ਦੱਸ ਦਈਏ ਕਿ ਡੇਰਾ ਬਿਆਸ ਵੱਲੋਂ ਪਹਿਲਾਂ ਭਾਰਤ-ਪਾਕਿਸਤਾਨ ਤਣਾਅ ਨੂੰ ਮੁੱਖ ਰੱਖਦਿਆਂ 11 ਤੋਂ 18 ਮਈ ਦਾ ਸਤਿਸੰਗ ਅਤੇ ਭੰਡਾਰਾ ਰੱਦ ਕਰ ਦਿੱਤਾ ਗਿਆ ਸੀ। ਪਰ ਮੁੜ ਤੋਂ ਡੇਰਾ ਬਿਆਸ ਵੱਲੋਂ ਇਹ ਜਾਣਕਾਰੀ ਆਪਣੀ ਸੰਗਤ ਨੂੰ ਦਿੱਤੀ ਗਈ ਹੈ।

By  Aarti May 13th 2025 01:12 PM

Dera Beas News :  ਡੇਰਾ ਬਿਆਸ ਦੀ ਸੰਗਤ ਲਈ ਆਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਰਧਾਲੂਆਂ ਦੇ ਲਈ 18 ਮਈ ਦਾ ਸਤਿਸੰਗ ਦਾ ਭੰਡਾਰਾ ਬਹਾਲ ਕੀਤਾ ਗਿਆ ਹੈ।

ਦੱਸ ਦਈਏ ਕਿ ਡੇਰਾ ਬਿਆਸ ਵੱਲੋਂ ਪਹਿਲਾਂ ਭਾਰਤ-ਪਾਕਿਸਤਾਨ ਤਣਾਅ ਨੂੰ ਮੁੱਖ ਰੱਖਦਿਆਂ 11 ਤੋਂ 18 ਮਈ ਦਾ ਸਤਿਸੰਗ ਅਤੇ ਭੰਡਾਰਾ ਰੱਦ ਕਰ ਦਿੱਤਾ ਗਿਆ ਸੀ। ਪਰ ਮੁੜ ਤੋਂ ਡੇਰਾ ਬਿਆਸ ਵੱਲੋਂ ਇਹ ਜਾਣਕਾਰੀ ਆਪਣੀ ਸੰਗਤ ਨੂੰ ਦਿੱਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਡੇਰਾ ਬਿਆਸ ਦੇ ਸੈਕਟਰੀ ਡੀ.ਕੇ ਸੀਕਰੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਡੇਰਾ ਬਿਆਸ ਨਾਲ ਸਬੰਧਤ ਇੰਚਾਰਜਾਂ ਅਤੇ ਸੰਗਤ ਨੂੰ ਸੂਚਿਤ ਕਰ ਦਿਤਾ ਹੈ ਕਿ 18 ਮਈ ਦਾ ਸਤਿਸੰਗ ਭੰਡਾਰਾ ਤੈਅ ਸਮੇਂ ਸਿਰ ਹੋਵੇਗਾ, ਇਸਦੇ ਨਾਲ ਹੀ 16 ਅਤੇ 17 ਮਈ ਨੂੰ ਡੇਰਾ ਬਿਆਸ 'ਚ ਹੋਣ ਵਾਲੇ ਸਵਾਲ ਜਵਾਬ ਸੈਸ਼ਨ ਅਤੇ 17 ਮਈ ਨੂੰ ਕਾਰ ਦਰਸ਼ਨ ਵੀ ਹੋਣਗੇ।

ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋ ਅਤੇ ਹਜੂਰ ਜਸਦੀਪ ਸਿੰਘ ਗਿੱਲ ਵੱਲੋਂ ਕਮੇਟੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਫੈਸਲਾ ਲਿਆ ਗਿਆ।  

ਇਹ ਵੀ ਪੜ੍ਹੋ : Jammu-Kashmir Encounter : ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਇੱਕ ਅੱਤਵਾਦੀ ਢੇਰ, ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਘੇਰਿਆ

Related Post