Kharar : ਨਸ਼ੇੜੀਆਂ ਦਾ ਅੱਡਾ ਸਾਬਤ ਹੋ ਰਹੀ ਪਿੰਡ ਰਡਿਆਲਾ ਦੀ ਸਰਕਾਰੀ ITI, ਇਮਾਰਤ ਨੇ ਖੰਡਰ ਦਾ ਰੂਪ ਧਾਰਿਆ
Kharar News : ਪਿੰਡ ਰਡਿਆਲਾ ਵਿੱਚ ਬਣੀ ਆਈਟੀਆਈ ਦੀ ਇਮਾਰਤ ਦੇ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਵੱਲੋਂ ਨਸ਼ੇ ਦਾ ਸੇਵਨ ਕਰਨ ਦੀਆਂ ਗੱਲਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਉਥੇ ਸਿਲਵਰ ਪੇਪਰ, ਲਾਈਟਰ ਟੀਕੇ ਬਾਅਦ ਆਮ ਹੀ ਪਏ ਦਿਖਾਈ ਦਿੰਦੇ ਹਨ।
Kharar News : ਇੱਕ ਪਾਸੇ ਜਿੱਥੇ ਸੂਬਾ ਸਰਕਾਰ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਰਹੀ ਹੈ ਅਤੇ ਇਸ ਸਬੰਧੀ ਇਸ਼ਤਿਹਾਰਾਂ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਵਿਦਿਅਕ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਹਨ।
ਆਈਟੀਆਈ ਨੇ ਖੰਡਰ ਦਾ ਰੂਪ ਕੀਤਾ ਧਾਰਨ
ਖਰੜ ਦੇ ਨਜ਼ਦੀਕੀ ਪਿੰਡ ਰਡਿਆਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣੀ ਆਈਟੀਆਈ (Government ITI) ਖੰਡਰ ਦਾ ਰੂਪ ਧਾਰਨ ਕਰ ਗਈ ਹੈ। ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਇਸ ਆਈਟੀਆਈ ਨੂੰ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਪਰ ਉਸ ਤੋਂ ਬਾਅਦ ਬਣੀਆਂ ਸਰਕਾਰਾਂ ਨੇ ਇਸ ਨੂੰ ਚਾਲੂ (ਸ਼ੁਰੂ) ਕਰਨਾ ਹੀ ਜ਼ਰੂਰੀ ਨਹੀਂ ਸਮਝਿਆ।
ਇਮਾਰਤ 'ਚ ਨਸ਼ੇ ਨਾਲ ਸਬੰਧਤ ਚੀਜ਼ਾਂ
ਪਿੰਡ ਰਡਿਆਲਾ ਵਿੱਚ ਬਣੀ ਆਈਟੀਆਈ ਦੀ ਇਮਾਰਤ ਦੇ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਵੱਲੋਂ ਨਸ਼ੇ ਦਾ ਸੇਵਨ ਕਰਨ ਦੀਆਂ ਗੱਲਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਉਥੇ ਸਿਲਵਰ ਪੇਪਰ, ਲਾਈਟਰ ਟੀਕੇ ਬਾਅਦ ਆਮ ਹੀ ਪਏ ਦਿਖਾਈ ਦਿੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਪੰਨੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਵਿਦਿਆ ਦੇਣ ਤੇ ਕਿੱਤਾ ਮੁਖੀ ਬਣਾਉਣ ਲਈ ਹਲਕੇ ਅੰਦਰ ਨਵੀਂ ਆਈਟੀਆਈ ਦੀ ਬਿਲਡਿੰਗ ਤਿਆਰ ਕਰਾਈ ਗਈ ਸੀ ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਆਈਟੀਆਈ ਦੀ ਬਿਲਡਿੰਗ ਖੰਡਰ ਦਾ ਰੂਪ ਧਾਰਨ ਕਰ ਗਏ ਹੈ।