Government Job In Punjab : ਪੰਜਾਬ ਦੇ ਖਿਡਾਰੀਆਂ ਲਈ ਵੱਡੀ ਖ਼ਬਰ ! ਹੁਣ PSPCL ਦੇ ਅੰਦਰ ਸਪੋਰਟਸ ਕੋਟੇ ਤਹਿਤ ਹੋਵੇਗੀ ਭਰਤੀ

ਮਿਲੀ ਜਾਣਕਾਰੀ ਮੁਤਾਬਿਕ ਹੁਣ ਪੀਐਸਪੀਸੀਐਲ ਦੇ ਅੰਦਰ ਸਪੋਰਟਸ ਕੋਟੇ ਦੇ ਤਹਿਤ ਭਰਤੀ ਕੀਤੀ ਜਾਵੇਗੀ। ਇਸ ਤਹਿਤ ਹੁਣ 60 ਨਵੇਂ ਖਿਡਾਰੀਆਂ ਨੂੰ ਬਿਜਲੀ ਵਿਭਾਗ ’ਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

By  Aarti April 22nd 2025 03:11 PM -- Updated: April 22nd 2025 05:56 PM

Government Job In Punjab :  ਪੰਜਾਬ ਦੇ ਖਿਡਾਰੀਆਂ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੋਰਟਸ ਸੈੱਲ ਨੂੰ ਮੁੜ ਤੋਂ ਸੁਰਜੀਤ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਹੁਣ ਪੀਐਸਪੀਸੀਐਲ ਦੇ ਅੰਦਰ ਸਪੋਰਟਸ ਕੋਟੇ ਦੇ ਤਹਿਤ ਭਰਤੀ ਕੀਤੀ ਜਾਵੇਗੀ। ਇਸ ਤਹਿਤ ਹੁਣ 60 ਨਵੇਂ ਖਿਡਾਰੀਆਂ ਨੂੰ ਬਿਜਲੀ ਵਿਭਾਗ ’ਚ ਸਰਕਾਰੀ ਨੌਕਰੀ  ਦਿੱਤੀ ਜਾਵੇਗੀ। 

ਸਾਲ 2017 ਵਿੱਚ ਪੀਐਸਪੀਸੀਐਲ ਦਾ ਸਪੋਰਟਸ ਸੈੱਲ ਬੰਦ ਹੋ ਗਿਆ ਸੀ। ਜਿਸ ਨੂੰ ਮੁੜ ਤੋਂ ਸੁਰਜੀਤ ਕੀਤਾ ਗਿਆ ਹੈ। ਇਹ ਜਾਣਕਾਰੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਿਆ ਹੈ। ਸਰਕਾਰ ਜਲਦੀ ਹੀ ਉਨ੍ਹਾਂ ਅਸਾਮੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰੇਗੀ ਜਿਨ੍ਹਾਂ ਲਈ ਇਹ ਭਰਤੀ ਹੋਵੇਗੀ। 

ਉਨ੍ਹਾਂ ਉਮੀਦ ਪ੍ਰਗਟਾਈ ਕਿ ਹੁਣ ਬਹੁਤ ਸਾਰੇ ਖਿਡਾਰੀ ਵਿਭਾਗ ਨੂੰ ਆਪਣੀਆਂ ਸੇਵਾਵਾਂ ਦੇਣਗੇ। ਸਰਕਾਰ ਭਵਿੱਖ ਵਿੱਚ ਵੀ ਅਜਿਹੇ ਫੈਸਲੇ ਲਵੇਗੀ।

Related Post