Punjab Government School : ਰਾਏਕੋਟ ’ਚ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਨਿਕਲਿਆ ਜਨਾਜ਼ਾ; ਬੱਚਿਆਂ ਦੀ ਗਿਣਤੀ ਘਟੀ ਤਾਂ ਸਕੂਲ ਨੂੰ ਲੱਗਿਆ ਤਾਲਾ
ਦੱਸ ਦਈਏ ਕਿ ਰਾਏਕੋਟ ਹਲਕੇ ਦੇ ਪਿੰਡ ਕਿਸ਼ਨਗੜ੍ਹ ਛੰਨਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਇਸ ਕਾਰਨ ਬੰਦ ਹੋ ਗਿਆ ਕਿਉਂਕਿ ਇੱਥੇ ਬੱਚਿਆਂ ਦੀ ਗਿਣਤੀ ਜ਼ੀਰੋ ਹੋ ਗਈ ਹੈ। ਯਾਨੀ ਕਿ ਇੱਥੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਾਖਲੇ ਕਰਵਾਉਣੇ ਬੰਦ ਕਰ ਦਿੱਤੇ ਹਨ।
Punjab Government School : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਘਟਦੀ ਵਿਦਿਆਰਥੀਆਂ ਦੀ ਗਿਣਤੀ ਦਾ ਮੁੱਦਾ ਹੁਣ ਸਿਰਫ਼ ਵਿਧਾਨ ਸਭਾ ਦੇ ਕਾਗਜ਼ਾਂ ਤੱਕ ਸੀਮਤ ਨਹੀਂ ਰਿਹਾ ਹੈ। ਹੁਣ ਇਸਦੀ ਜ਼ਮੀਨੀ ਹਕੀਕਤ ਇਸ ਦੀ ਜ਼ਮੀਨੀ ਤਸਵੀਰ ਰਾਏਕੋਟ ਹਲਕੇ ਦੇ ਪਿੰਡ ਕਿਸ਼ਨਗੜ੍ਹ ਛੰਨਾਂ ਵਿੱਚ ਸਾਫ਼ ਨਜ਼ਰ ਆ ਰਹੀ ਹੈ। ਜਿੱਥੇ ਕਦੇ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਗੂੰਜਦੀਆਂ ਸੀ ਹੁਣ ਇੱਥੇ ਸੰਨਾਟਾ ਪਸਰਿਆ ਹੋਇਆ ਹੈ।
ਸਰਕਾਰੀ ਪ੍ਰਾਇਮਰੀ ਸਕੂਲ ’ਤੇ ਲੱਗਿਆ ਤਾਲਾ
ਦੱਸ ਦਈਏ ਕਿ ਰਾਏਕੋਟ ਹਲਕੇ ਦੇ ਪਿੰਡ ਕਿਸ਼ਨਗੜ੍ਹ ਛੰਨਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਇਸ ਕਾਰਨ ਬੰਦ ਹੋ ਗਿਆ ਕਿਉਂਕਿ ਇੱਥੇ ਬੱਚਿਆਂ ਦੀ ਗਿਣਤੀ ਜ਼ੀਰੋ ਹੋ ਗਈ ਹੈ। ਯਾਨੀ ਕਿ ਇੱਥੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਾਖਲੇ ਕਰਵਾਉਣੇ ਬੰਦ ਕਰ ਦਿੱਤੇ ਹਨ।
'ਬੱਚਾ ਨਾ ਹੋਣ ਕਾਰਨ ਸਕੂਲ ਨੂੰ ਕੀਤਾ ਗਿਆ ਬੰਦ'
ਪਿੰਡ ਕਿਸ਼ਨਗੜ੍ਹ ਛੰਨਾਂ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਦੱਸਿਆ ਕਿ ਸਕੂਲ ’ਚ ਕੋਈ ਵੀ ਬੱਚਾ ਨਹੀਂ ਹੈ ਜਿਸ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਕੂਲ ਦੀ ਬਿਲਡਿੰਗ ਨੂੰ ਵੀ ਪਿੰਡਾਂ ਦੇ ਲੋਕਾਂ ਨੇ ਆਪ ਬਣਾਈ ਸੀ। ਸਰਕਾਰ ਦਾ ਇਸ ਸਕੂਲ ਨੂੰ ਬਣਾਉਣ ’ਚ ਕੋਈ ਵੀ ਯੋਗਦਾਨ ਨਹੀਂ ਹੈ। ਜਿਸ ਸਮੇਂ ਇਹ ਸਕੂਲ ਚੱਲਦਾ ਵੀ ਸੀ ਤਾਂ ਵੀ ਇਸ ਸਕੂਲ ਨੂੰ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਮਿਲੀ ਹੈ।
'ਅੰਗਰੇਜ਼ੀ ਦਾ ਕੋਈ ਵੀ ਅਧਿਆਪਕ ਨਹੀਂ ਸੀ'
ਪਿੰਡ ਦੇ ਹੀ ਇੱਕ ਹੋਰ ਵਸਨੀਕ ਗਗਨਦੀਪ ਨੇ ਦੱਸਿਆ ਕਿ ਇਹ ਸਕੂਲ ਸਾਲ 2016 ਤੋਂ ਹੀ ਬੰਦ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਇਸ ਸਕੂਲ ’ਚ ਕੋਈ ਵੀ ਬੱਚਾ ਨਹੀਂ ਹੈ। ਦੂਜਾ ਮੁੱਖ ਕਾਰਨ ਇਸ ਸਕੂਲ ’ਚ ਅਧਿਆਪਕਾਂ ਦੀ ਕਮੀ ਸੀ। ਇਸ ਸਕੂਲ ’ਚ ਅੰਗੇਰਜ਼ੀ ਦੇ ਅਧਿਆਪਕ ਦੀ ਬਹੁਤ ਹੀ ਜਿਆਦਾ ਕਮੀ ਸੀ। ਅੱਜ ਦੇ ਸਮੇਂ ਚ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਲਈ ਵਧਿਆ ਸਕੂਲਾਂ ’ਚ ਭਰਤੀ ਕਰਵਾ ਰਹੇ ਹਨ। ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਰਕਾਰ ਦੇ ਸਿਰਫ ਝੂਠੇ ਦਾਅਵੇ ਹਨ। ਜਿਸ ਕਾਰਨ ਇਸ ਤਰ੍ਹਾਂ ਸਕੂਲਾਂ ਨੂੰ ਬੰਦ ਕੀਤੇ ਜਾ ਰਹੇ ਹਨ।
ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਦਾਅਵੇ ਵਾਅਦੇ ਸਿਰਫ ਇਸ਼ਤਿਹਾਰਾਂ ’ਤੇ ਹੀ ਹਨ। ਜਦਕਿ ਉਨ੍ਹਾਂ ਨੂੰ ਜਮੀਨੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਸਿੱਖਿਆ ਦੇ ਨਾਲ ਨਾਲ ਰੁਜ਼ਗਾਰ ’ਤੇ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਵਿਧਾਨ ਸਭਾ ’ਚ ਵੀ ਉੱਠਿਆ ਮਾਮਲਾ
ਇਨ੍ਹਾਂ ਹੀ ਨਹੀਂ ਇਹ ਮਾਮਲਾ ਪੰਜਾਬ ਵਿਧਾਨ ਸਭਾ ’ਚ ਉੱਠਿਆ। ਕਾਂਗਰਸੀ ਵਿਧਾਇਕ ਬਾਬਾ ਹੈਨਰੀ ਵੱਲੋਂ ਵੀ ਸਰਕਾਰੀ ਸਕੂਲਾਂ ਵਿੱਚ ਘਟ ਰਹੀ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਅੰਕੜੇ ਪੇਸ਼ ਕਰਕੇ ਸਰਕਾਰ ਸਾਹਮਣੇ ਸਵਾਲ ਖੜ੍ਹੇ ਕੀਤੇ ਗਏ ਹਨ।
ਕੀ ਕਹਿੰਦੇ ਹਨ ਅੰਕੜੇ
ਉੱਥੇ ਹੀ ਜੇਕਰ ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਪੰਜਾਬ ਸਾਲਾਂ ’ਚ ਕਰੀਬ 6 ਲੱਖ ਬੱਚਿਆਂ ਦੇ ਦਾਖਲਿਆਂ ’ਚ ਕਮੀ ਆਈ ਹੈ ਜਿਨ੍ਹਾਂ ’ਚ ਸਭ ਤੋਂ ਵੱਧ ਪ੍ਰਾਇਮਰੀ ਸਕੂਲ ਸ਼ਾਮਲ ਹਨ। ਸਾਲ 2021-22 ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਜਿੱਥੇ ਪਹਿਲਾਂ 29,62,378 ਲੱਖ ਵਿਦਿਆਰਥੀਆਂ ਦੀ ਗਿਣਤੀ ਸੀ ਹੁਣ ਉੱਥੇ ਸਿਰਫ ਸਾਲ 2026-27 ਦੌਰਾਨ 23,64,076 ਲੱਖ ਹੀ ਰਹਿ ਗਈ ਹੈ। ਇਹ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ’ਤੇ ਵੱਡੀ ਚਪੇਟ ਹੈ।
ਪੰਜਾਬ ਵਿਧਾਨ ਸਭਾ ’ਚ ਇਸ ਸਬੰਧੀ ਸਵਾਲ ਵੀ ਪੁੱਛੇ ਗਏ ਸੀ ਜਿਸ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ ਹਨ। ਨਾਲ ਹੀ ਇਹ ਵੀ ਜਾਹਿਰ ਹੋਣ ਲੱਗਿਆ ਹੈ ਕਿ ਕਿਹੜੇ-ਕਿਹੜੇ ਸਕੂਲਾਂ ’ਤੇ ਤਾਲਾ ਲਗਾਉਣ ਦੀ ਨੌਬਤ ਆ ਗਈ ਹੈ।
ਸਿੱਖਿਆ ਕ੍ਰਾਂਤੀ ਦੇ ਦਾਅਵੇ ’ਤੇ ਉੱਠ ਰਹੇ ਇਹ ਸਵਾਲ-
- ਆਖਿਰ ਸਰਕਾਰੀ ਸਕੂਲਾਂ ਵਿੱਚ ਬੱਚੇ ਕਿਉਂ ਨਹੀਂ ਰਹੇ ?
- ਕੀ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵੱਲ ਭੇਜ ਰਹੇ ਹਨ ?
- ਕੀ ਪਿੰਡਾਂ ਵਿੱਚ ਬੱਚਿਆਂ ਦੀ ਗਿਣਤੀ ਹੀ ਘਟ ਰਹੀ ਹੈ ?
- ਜਾਂ ਸਰਕਾਰੀ ਸਕੂਲਾਂ ਦੀ ਸਿੱਖਿਆ ਅਤੇ ਸਹੂਲਤਾਂ ਪ੍ਰਤੀ ਮਾਪਿਆਂ ਦਾ ਭਰੋਸਾ ਘਟਿਆ ਹੈ ?
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਬਾਬਾ ਹੈਨਰੀ ਵੱਲੋਂ ਘਟਦੀ ਵਿਦਿਆਰਥੀ ਗਿਣਤੀ ਸਬੰਧੀ ਅੰਕੜੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘਟਦੀ ਗਿਣਤੀ ਦੀ ਗੰਭੀਰ ਤਸਵੀਰ ਸਾਹਮਣੇ ਲਿਆਂਦੀ ਹੈ ਅਤੇ ਰਾਏਕੋਟ ਦੇ ਕਿਸ਼ਨਗੜ੍ਹ ਛੰਨਾਂ ਦਾ ਇਹ ਬੰਦ ਸਕੂਲ ਉਨ੍ਹਾਂ ਅੰਕੜਿਆਂ ਦੀ ਜ਼ਮੀਨੀ ਤਸਵੀਰ ਵਾਂਗ ਸਾਹਮਣੇ ਖੜ੍ਹਾ ਹੈ।
ਕਾਬਿਲੇਗੌਰ ਹੈ ਕਿ ਇੱਕ ਪਾਸੇ ਸਰਕਾਰਾਂ ਵੱਲੋਂ ਸਰਕਾਰੀ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਉੱਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਕੁਝ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।
ਇਹ ਵੀ ਪੜ੍ਹੋ : Gurbani Telecast ’ਤੇ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ; ਕਿਹਾ- ਗੁਰਬਾਣੀ ਪ੍ਰਸਾਰਨ ਦਾ ਅਧਿਕਾਰ SGPC ਕੋਲ