Trending News : ਦਾਜ ਚ ਮਿਲੀ ਸੀ ਸਵਿਫਟ ਕਾਰ ਪਰ ਲਾੜੇ ਨੇ ਮੰਗ ਲਈ Thar ਗੱਡੀ, ਪਿੰਡ ਵਾਲਿਆਂ ਨੇ ਬੰਧਕ ਬਣਾ ਲਈ ਸਾਰੀ ਬਰਾਤ ,ਫਿਰ...

Trending News : ਕੁੜੀ ਵਾਲਿਆਂ ਨੇ ਦਾਜ ਵਿੱਚ ਸਵਿਫਟ ਕਾਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਬਰਾਤ ਦਾ ਸਵਾਗਤ ਬਹੁਤ ਧੂਮਧਾਮ ਨਾਲ ਕੀਤਾ ਗਿਆ ਪਰ ਵਿਆਹ ਤੋਂ ਠੀਕ ਪਹਿਲਾਂ ਲਾੜੇ ਨੇ ਕੁੜੀ ਦੇ ਭਰਾ ਤੋਂ ਥਾਰ ਗੱਡੀ ਦੀ ਮੰਗ ਕੀਤੀ

By  Shanker Badra April 28th 2025 06:47 PM

Trending News : ਸਹਾਰਨਪੁਰ ਦੇ ਨਾਗਲ ਥਾਣਾ ਖੇਤਰ ਦੇ ਉਮਾਹੀ ਪਿੰਡ ਵਿੱਚ ਹਰਿਦੁਆਰ ਦੇ ਜਵਾਲਾਪੁਰ ਤੋਂ ਆਈ ਬਰਾਤ ਨੂੰ ਬੰਧਕ ਬਣਾ ਲਿਆ ਗਿਆ। ਦਰਅਸਲ 'ਚ ਕੁੜੀ ਵਾਲਿਆਂ ਨੇ ਦਾਜ ਵਿੱਚ ਸਵਿਫਟ ਕਾਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਬਰਾਤ ਦਾ ਸਵਾਗਤ ਬਹੁਤ ਧੂਮਧਾਮ ਨਾਲ ਕੀਤਾ ਗਿਆ ਪਰ ਵਿਆਹ ਤੋਂ ਠੀਕ ਪਹਿਲਾਂ ਲਾੜੇ ਨੇ ਕੁੜੀ ਦੇ ਭਰਾ ਤੋਂ ਥਾਰ ਗੱਡੀ ਦੀ ਮੰਗ ਕੀਤੀ।

ਲਾੜੇ ਦੀ ਨਵੀਂ ਮੰਗ ਨੇ ਕੁੜੀ ਵਾਲੇ ਪਾਸੇ ਹੜਕੰਪ ਮਚਾ ਦਿੱਤਾ। ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ ਵਿੱਚ ਆਏ ਪਰਿਵਾਰ ਨੇ ਪੂਰੀ ਬਾਰਾਤ ਨੂੰ ਬੰਧਕ ਬਣਾ ਲਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਦੋਵਾਂ ਧਿਰਾਂ ਵਿਚਕਾਰ ਘੰਟਿਆਂਬੱਧੀ ਗੱਲਬਾਤ ਜਾਰੀ ਰਹੀ। ਪੁਲਿਸ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ।

ਅੰਤ ਵਿੱਚ ਦੋਵਾਂ ਧਿਰਾਂ ਵਿਚਕਾਰ ਇੱਕ ਸਮਝੌਤਾ ਹੋਇਆ। ਕੁੜੀ ਵਾਲੇ ਪੱਖ ਨੇ ਵਿਆਹ ਦੇ ਖ਼ਰਚੇ ਦਾ ਮੁਆਵਜ਼ਾ ਮੰਗਿਆ ਅਤੇ ਲੱਖਾਂ ਰੁਪਏ ਲੈ ਕੇ ਕੁੜੀ ਵਾਲਿਆਂ ਨੇ ਬਾਰਾਤ ਨੂੰ ਛੱਡਿਆ। ਇਸ ਦੌਰਾਨ ਪਿੰਡ ਵਿੱਚ ਮਾਹੌਲ ਤਣਾਅਪੂਰਨ ਰਿਹਾ ਪਰ ਬਾਅਦ ਵਿੱਚ ਸਥਿਤੀ ਆਮ ਵਾਂਗ ਹੋ ਗਈ।

ਇਸ ਘਟਨਾ ਦੀ ਪਿੰਡ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ, ਪਿੰਡ ਵਾਸੀਆਂ ਨੇ ਲਾੜੇ ਦੇ ਲਾਲਚ ਦੀ ਸਖ਼ਤ ਨਿੰਦਾ ਕੀਤੀ। ਇਸ ਦੇ ਨਾਲ ਹੀ, ਕੁੜੀ ਵਾਲੇ ਪਾਸੇ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ। ਪੁਲਿਸ ਨੇ ਇਹ ਕਹਿ ਕੇ ਕਾਰਵਾਈ ਖਤਮ ਕਰ ਦਿੱਤੀ ਕਿ ਮਾਮਲਾ ਆਪਸੀ ਸਮਝੌਤਾ ਸੀ। ਇਹ ਘਟਨਾ ਦਾਜ ਪ੍ਰਥਾ ਵਿਰੁੱਧ ਇੱਕ ਚੇਤਾਵਨੀ ਬਣ ਕੇ ਸਾਹਮਣੇ ਆਈ ਹੈ।


Related Post