Gurdaspur News : ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ , ਕੁਵੈਤ ਚ ਵਾਪਰੇ ਸੜਕ ਹਾਦਸੇ ਚ 3 ਪੰਜਾਬੀਆਂ ਸਮੇਤ 7 ਨੌਜਵਾਨਾਂ ਦੀ ਮੌਤ

Kuwait Road Accident : ਕੁਵੈਤ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਸ ਹਾਦਸੇ ‘ਚ ਗੁਰਦਾਸਪੁਰ ਦੇ ਇੱਕ ਨੌਜਵਾਨ ਸਮੇਤ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਉਹ ਨੌਜਵਾਨ ਸ਼ਾਮਲ ਸਨ ,ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਕੁਵੈਤ ਗਏ ਸਨ। ਮ੍ਰਿਤਕਾਂ ਵਿੱਚ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦਾ ਰਹਿਣ ਵਾਲਾ ਜਗਦੀਪ ਸਿੰਘ ਮੰਗਾ ਵੀ ਸ਼ਾਮਲ ਹੈ।

By  Shanker Badra December 19th 2025 07:19 PM

Kuwait Road Accident : ਕੁਵੈਤ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਸ ਹਾਦਸੇ ‘ਚ ਗੁਰਦਾਸਪੁਰ ਦੇ ਇੱਕ ਨੌਜਵਾਨ ਸਮੇਤ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਉਹ ਨੌਜਵਾਨ ਸ਼ਾਮਲ ਸਨ ,ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਕੁਵੈਤ ਗਏ ਸਨ। ਮ੍ਰਿਤਕਾਂ ਵਿੱਚ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦਾ ਰਹਿਣ ਵਾਲਾ ਜਗਦੀਪ ਸਿੰਘ ਮੰਗਾ ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ ਮ੍ਰਿਤਕਾ ਵਿੱਚ ਦੋਰਾਂਗਲੇ ਦੇ ਨੌਜਵਾਨ ਤੋਂ ਇਲਾਵਾ ਇੱਕ ਨੌਜਵਾਨ ਅੰਮ੍ਰਿਤਸਰ ਦਾ ਤੇ ਇੱਕ ਜਲੰਧਰ ਦਾ ਅਤੇ ਦੋ ਨੌਜਵਾਨ ਪਾਕਿਸਤਾਨ ਦੇ ਵੀ ਹਨ। ਦੋ ਨੌਜਵਾਨਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਜਗਦੀਪ ਦੀ ਮੌਤ ਨਾਲ ਪਰਿਵਾਰ ਵਿੱਚ ਬੇਹਦ ਗਮਗੀਨ ਮਾਹੌਲ ਹੈ। ਜਗਦੀਪ ਦਾ ਇੱਕ 11 ਸਾਲਾ ਬੇਟਾ ਤੇ ਉਸਦੀ ਪਤਨੀ ਅਤੇ ਬਜ਼ੁਰਗ ਪਿਤਾ ਹਨ। ਪਰਿਵਾਰ ਵਿੱਚ ਉਸਦਾ ਛੋਟਾ ਭਰਾ ਤੇ ਛੋਟੇੇ ਭਰਾ ਦੀ ਪਤਨੀ ਵੀ ਹੈ ,ਜਿਨਾਂ ਦੀ ਮਾਲੀ ਹਾਲਤ ਜ਼ਿਆਦਾ ਸਹੀ ਨਹੀਂ ਹੈ।

ਮ੍ਰਿਤਕ ਜਗਦੀਪ ਦੇ ਭਰਾ ਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਕੁਵੈਤ ਵਿੱਚ ਭਰਾ ਨਾਲ ਰਹਿ ਰਹੇ ਨੌਜਵਾਨਾਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਕੰਮ ‘ਤੇ ਜਾ ਰਹੇ ਸਨ ਤਾਂ ਇੱਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਸੱਤ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਜਗਦੀਪ ਦੇ ਭਰਾ ਵੀਰ ਸਿੰਘ ਦੇ ਅਨੁਸਾਰ ਉਸਦੇ ਭਰਾ ਦੀ ਪਛਾਣ ਕੱਲ੍ਹ ਹੀ ਮ੍ਰਿਤਕਾਂ ਵਿੱਚੋਂ ਇੱਕ ਵਜੋਂ ਹੋਈ ਹੈ। 

ਮ੍ਰਿਤਕ ਦੇ ਭਰਾ ਵੀਰ ਸਿੰਘ ਤੇ ਪਿਤਾ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਵਿਦੇਸ਼ 'ਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ। ਉਸਦੇ ਪੰਜਾਬੀ ਦੋਸਤ ਉਸ ਦੀ ਮ੍ਰਿਤਕ ਦੇਹ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ‌ ਇੰਨੀ ਜਲਦੀ ਉਹ ਪੈਸੇ ਦੀ ਵਿਵਸਥਾ ਨਹੀਂ ਕਰ ਸਕਦੇ। ਇਸ ਲਈ ਜਗਦੀਪ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਕੀਤਾ ਜਾ ਸਕੇ।

Related Post