Mansa News : ਮਿਜ਼ਾਈਲਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ..., ਹਨੀਮੂਨ ਮਨਾਉਣ ਦੁਬਈ ਗਏ ਪੰਜਾਬ ਦੇ ਜੋੜੇ ਨੇ ਦੱਸਿਆ ਖੌਫਨਾਕ ਮੰਜਰ

Mansa Couple Stuck in Dubai : ਸਰਦੂਲਗੜ੍ਹ ਦਾ ਇੱਕ ਨਵ-ਵਿਆਹੁਤਾ ਜੋੜਾ, ਜੋ ਆਪਣੇ ਹਨੀਮੂਨ ਲਈ ਦੁਬਈ ਗਿਆ ਸੀ, ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਵਿਚਾਲੇ ਉਡਾਣਾਂ ਰੱਦ ਹੋਣ ਕਾਰਨ ਉੱਥੇ ਫਸਿਆ ਹੋਇਆ ਹੈ। ਪਰਿਵਾਰ ਬਹੁਤ ਚਿੰਤਤ ਹੈ ਅਤੇ ਸਰਕਾਰ ਨੂੰ ਅਪੀਲ ਕਰ ਰਿਹਾ ਹੈ।

By  KRISHAN KUMAR SHARMA March 2nd 2026 09:08 PM -- Updated: March 2nd 2026 09:17 PM

Mansa Couple Stuck in Dubai : ਸਰਦੂਲਗੜ੍ਹ ਦਾ ਇੱਕ ਨਵ-ਵਿਆਹੁਤਾ ਜੋੜਾ, ਜੋ ਆਪਣੇ ਹਨੀਮੂਨ (Honeymoon) ਲਈ ਦੁਬਈ ਗਿਆ ਸੀ, ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ (Iran Israel War) ਵਿਚਾਲੇ ਉਡਾਣਾਂ ਰੱਦ ਹੋਣ ਕਾਰਨ ਉੱਥੇ ਫਸਿਆ ਹੋਇਆ ਹੈ। ਪਰਿਵਾਰ ਬਹੁਤ ਚਿੰਤਤ ਹੈ ਅਤੇ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਜੋੜੇ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਵਜੋਂ ਹੋਈ ਹੈ। ਜੋੜੇ ਦਾ ਕਹਿਣਾ ਹੈ ਕਿ ਮਿਜ਼ਾਈਲਾਂ ਦੀ ਆਵਾਜ਼ ਰੁਕ-ਰੁਕ ਕੇ ਸੁਣਾਈ ਦੇ ਰਹੀ ਹੈ, ਜਿਸ ਨਾਲ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਭਾਰਤ ਵਾਪਸੀ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਗੁਰਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਦੀ ਵਾਪਸੀ ਨੂੰ ਲੈ ਕੇ ਚਿੰਤਾ 'ਚ ਪਰਿਵਾਰ

ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ 22 ਫਰਵਰੀ ਨੂੰ ਸੀ। ਉਹ 27 ਫਰਵਰੀ ਨੂੰ ਆਪਣੇ ਹਨੀਮੂਨ ਲਈ ਦੁਬਈ ਗਏ ਸਨ ਅਤੇ 3 ਮਾਰਚ ਨੂੰ ਵਾਪਸ ਆਉਣਾ ਸੀ। ਹਾਲਾਂਕਿ, ਜੰਗ ਵਰਗੀ ਸਥਿਤੀ ਅਤੇ ਉਡਾਣਾਂ ਵਿੱਚ ਵਿਘਨ ਕਾਰਨ, ਉਹ ਦੁਬਈ ਵਿੱਚ ਫਸੇ ਹੋਏ ਹਨ।

ਉਨ੍ਹਾਂ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਹੈ ਅਤੇ ਉਹ ਸੁਰੱਖਿਅਤ ਹਨ, ਪਰ ਸਥਿਤੀ ਬਾਰੇ ਚਿੰਤਾਵਾਂ ਬਰਕਰਾਰ ਹਨ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆਵੇ।

ਦੁਬਈ ਘੁੰਮਣ ਗਏ ਬਠਿੰਡਾ ਦੇ ਦੋ ਨੌਜਵਾਨ ਵੀ ਫਸੇ

ਉਧਰ, ਬਠਿੰਡਾ ਦੇ ਦੋ ਨੌਜਵਾਨ, ਜੋ ਦੁਬਈ ਘੁੰਮਣ ਗਏ ਸਨ, ਫਸੇ ਹੋਏ ਹਨ। ਨੌਜਵਾਨਾਂ ਨੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੂੰ ਵੀਡੀਓ ਭੇਜ ਕੇ ਮਦਦ ਕਰਨ ਦੀ ਗੁਹਾਰ ਲਗਾਈ ਹੈ।

ਜਾਣਕਾਰੀ ਅਨੁਸਾਰ, ਅਵਨੀਸ਼ ਗੋਇਲ ਅਤੇ ਦਰਪਨ ਬਾਂਸਲ, ਦੋਵੇਂ 27 ਫਰਵਰੀ ਤੋਂ 4 ਮਾਰਚ ਤੱਕ ਦੁਬਈ ਘੁੰਮਣ ਗਏ ਸਨ, ਜੋ ਕਿ ਜੰਗ ਕਾਰਨ ਬਣੇ ਹਾਲਾਤਾਂ ਕਾਰਨ ਦੁਬਈ ਵਿੱਚ ਫਸ ਗਏ ਹਨ, ਜਿੱਥੇ ਇਹਨਾਂ ਨੇ ਭਾਰਤ ਸਰਕਾਰ ਤੋਂ ਉਨਾਂ ਨੂੰ ਵਾਪਸ ਲਿਆਉਣ ਲਈ ਮਦਦ ਕਰਨ ਦੀ ਗੁਹਾਰ ਲਗਾਈ ਹੈ। ਉੱਥੇ ਹੀ ਆਪਣੀ ਵੀਡੀਓ ਬਠਿੰਡਾ ਦੇ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਮਦਦ ਲਈ ਕਿਹਾ ਹੈ।

Related Post