Faridkot News : ਪਿੰਡ ਕਰੀਰ ਵਾਲਾ ਵਿਖੇ ਗੁਟਕਾ ਸਾਹਿਬ ਦੇ ਖਿਲਰੇ ਮਿਲੇ ਅੰਗ , ਘਰੇਲੂ ਕਲੇਸ਼ ਦੇ ਚਲਦੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

Faridkot News : ਫ਼ਰੀਦਕੋਟ ਦੇ ਪਿੰਡ ਕਰੀਰ ਵਾਲੀ ਵਿਖੇ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ,ਜਦੋਂ ਪਿੰਡ ਦੀ ਗਲੀ ਵਿੱਚ ਸ੍ਰੀ ਗੁਟਕਾ ਸਾਹਿਬ ਦੇ ਅੰਗ ਗਲੀ ਵਿੱਚ ਖਿਲਰੇ ਹੋਏ ਮਿਲੇ ,ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਕੀਤੀ ਗਈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਹੀ ਜਸਵਿੰਦਰ ਸਿੰਘ ਅਤੇ ਉਸਦੇ ਪੁੱਤਰ ਬਲਕਾਰ ਸਿੰਘ ਵੱਲੋਂ ਇਸ ਘਿਨੋਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ

By  Shanker Badra October 11th 2025 07:24 PM

Faridkot News : ਫ਼ਰੀਦਕੋਟ ਦੇ ਪਿੰਡ ਕਰੀਰ ਵਾਲੀ ਵਿਖੇ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ,ਜਦੋਂ ਪਿੰਡ ਦੀ ਗਲੀ ਵਿੱਚ ਸ੍ਰੀ ਗੁਟਕਾ ਸਾਹਿਬ ਦੇ ਅੰਗ ਗਲੀ ਵਿੱਚ ਖਿਲਰੇ ਹੋਏ ਮਿਲੇ ,ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਕੀਤੀ ਗਈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਹੀ ਜਸਵਿੰਦਰ ਸਿੰਘ ਅਤੇ ਉਸਦੇ ਪੁੱਤਰ ਬਲਕਾਰ ਸਿੰਘ ਵੱਲੋਂ ਇਸ ਘਿਨੋਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਐਸਪੀ ਮਨਵਿਦਰ ਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਦਾ ਸੀ ਅਤੇ ਘਰ ਵਿੱਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਸੀ। ਦੋ ਦਿਨ ਪਹਿਲਾਂ ਉਸ ਵੱਲੋਂ ਇਸੇ ਕਲੇਸ਼ ਦੇ ਚਲਦੇ ਘਰ ਵਿੱਚ ਹੀ ਰੱਖੇ ਹੋਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਆਪਣੇ ਪੁੱਤਰ ਦੇ ਜਰੀਏ ਪਿੰਡ ਦੇ ਲਾਗੇ ਹੀ ਬਣੀ ਇੱਕ ਦਰਗਾਹ ਵਿੱਚ ਲਕੋ ਦਿੱਤੇ। 

ਅੱਜ ਜਦੋਂ ਸਵੇਰੇ ਹਵਾ ਚੱਲਣ ਦੇ ਕਾਰਨ ਇਹ ਅੰਗ ਉੱਡ ਕੇ ਬਾਹਰ ਆਏ ਤਾਂ ਪਿੰਡ ਵਿੱਚ ਗੁੱਸੇ ਦੀ ਲਹਿਰ ਫੈਲ ਗਈ। ਫਿਲਹਾਲ ਪੁਲਿਸ ਵੱਲੋਂ ਜਸਵਿੰਦਰ ਸਿੰਘ ਅਤੇ ਉਸਦੇ ਪੁੱਤਰ ਬਲਕਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦੋਂ ਜਸਵਿੰਦਰ ਸਿੰਘ ਅਤੇ ਬਲਕਾਰ ਸਿੰਘ ਦਾ ਨਾਮ ਸਾਹਮਣੇ ਆਇਆ ਤਾਂ ਉਨਾਂ ਨੇ ਡਰਦੇ ਹੋਏ ਗੁਟਕਾ ਸਾਹਿਬ ਦੀ ਜਿਲਦ ਨੂੰ ਵੀ ਆਪਣੇ ਘਰ ਦੇ ਚੁੱਲੇ ਵਿੱਚ ਅਗਨ ਭੇਟ ਕਰ ਦਿੱਤਾ, ਜਿਸ ਦੇ ਅੰਗ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਅਤੇ ਗੁਟਕਾ ਸਾਹਿਬ ਦੇ ਪੱਤਰਿਆਂ ਨੂੰ ਬਹੁਤ ਹੀ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਰਖਾਇਆ ਗਿਆ।

Related Post