Hardik Pandya Natasa Divorce: ਹਾਰਦਿਕ ਪੰਡਯਾ-ਨਤਾਸ਼ਾ ਦਾ ਹੋਇਆ ਤਲਾਕ, ਹੁਣ ਪੁੱਤਰ ਅਗਸਤਿਆ ਕਿਸ ਨਾਲ ਰਹੇਗਾ?

Hardik Pandya Natasa Divorce: ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਅਧਿਕਾਰਤ ਤੌਰ 'ਤੇ ਵੱਖ ਹੋ ਗਏ ਹਨ।

By  Amritpal Singh July 19th 2024 09:23 AM

Hardik Pandya Natasa Divorce:  ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਅਧਿਕਾਰਤ ਤੌਰ 'ਤੇ ਵੱਖ ਹੋ ਗਏ ਹਨ। ਪੰਡਯਾ ਅਤੇ ਨਤਾਸ਼ਾ ਨੇ ਤਲਾਕ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਪਰ ਹੁਣ ਸਵਾਲ ਇਹ ਹੈ ਕਿ ਉਨ੍ਹਾਂ ਦਾ ਬੇਟਾ ਅਗਸਤਿਆ ਕਿਸ ਦੇ ਨਾਲ ਰਹੇਗਾ। ਪੰਡਯਾ ਅਤੇ ਨਤਾਸ਼ਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹੀ ਨੋਟ ਸ਼ੇਅਰ ਕੀਤਾ ਹੈ ਅਤੇ ਇਸ 'ਚ ਅਗਸਤਿਆ ਦਾ ਜ਼ਿਕਰ ਵੀ ਕੀਤਾ ਹੈ। ਪੰਡਯਾ ਅਤੇ ਨਤਾਸ਼ਾ ਦੋਵੇਂ ਮਿਲ ਕੇ ਅਗਸਤਿਆ ਦਾ ਪਾਲਣ ਪੋਸ਼ਣ ਕਰਨਗੇ। ਦੋਵਾਂ ਨੇ ਇਸ 'ਤੇ ਸਹਿਮਤੀ ਜਤਾਈ ਹੈ।

ਪੰਡਯਾ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਨੋਟ ਸ਼ੇਅਰ ਕੀਤਾ ਹੈ। ਇਸ ਵਿੱਚ ਅਗਸਤਿਆ ਬਾਰੇ ਲਏ ਗਏ ਫੈਸਲੇ ਦਾ ਜ਼ਿਕਰ ਹੈ। ਦੋਹਾਂ ਨੇ ਨੋਟ 'ਚ ਲਿਖਿਆ, ''ਅਗਸਤਿਆ ਸਾਡੀ ਦੋਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੇ ਰਹਿਣਗੇ।'' ਅਸੀਂ ਦੋਵੇਂ ਉਸ ਦੀ ਹਰ ਖੁਸ਼ੀ ਦਾ ਖਿਆਲ ਰੱਖਾਂਗੇ। ਹਾਰਦਿਕ ਅਤੇ ਨਤਾਸ਼ਾ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ ਅਤੇ ਅਗਸਤਿਆ ਦਾ ਜਨਮ ਉਸੇ ਸਾਲ ਹੋਇਆ ਸੀ।

ਨਤਾਸ਼ਾ ਅਗਸਤਿਆ ਨਾਲ ਸਰਬੀਆ ਵਾਪਸ ਪਰਤੀ 

ਹਾਲ ਹੀ 'ਚ ਨਤਾਸ਼ਾ ਆਪਣੇ ਘਰ ਪਰਤੀ ਹੈ। ਉਸਦੇ ਮਾਪੇ ਸਰਬੀਆ ਵਿੱਚ ਰਹਿੰਦੇ ਹਨ। ਨਤਾਸ਼ਾ ਨੂੰ ਮੰਗਲਵਾਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਪੁੱਤਰ ਅਗਸਤਿਆ ਵੀ ਉਸ ਦੇ ਨਾਲ ਸੀ। ਹਾਰਦਿਕ ਅਤੇ ਨਤਾਸ਼ਾ ਦਾ ਰਿਸ਼ਤਾ ਲੰਬੇ ਸਮੇਂ ਤੋਂ ਠੀਕ ਨਹੀਂ ਚੱਲ ਰਿਹਾ ਸੀ। ਉਨ੍ਹਾਂ ਦੇ ਤਲਾਕ ਦੀ ਖਬਰ ਕਾਫੀ ਸਮਾਂ ਪਹਿਲਾਂ ਆਈ ਸੀ। ਹੁਣ ਦੋਵਾਂ ਨੇ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਹੈ।

ਪੰਡਯਾ ਲਈ ਪਿਛਲੇ ਕੁਝ ਮਹੀਨੇ ਮੁਸ਼ਕਲ ਰਹੇ

ਹਾਰਦਿਕ ਪੰਡਯਾ ਲਈ ਪਿਛਲੇ ਕੁਝ ਮਹੀਨੇ ਕਾਫੀ ਮੁਸ਼ਕਲ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਟੀਮ ਇੰਡੀਆ ਦੇ ਚੈਂਪੀਅਨ ਬਣਨ ਤੋਂ ਬਾਅਦ ਕੀਤਾ ਸੀ। ਪੰਡਯਾ ਟੀ-20 ਵਿਸ਼ਵ ਕੱਪ 2024 'ਚ ਜਿੱਤ ਤੋਂ ਬਾਅਦ ਬੁਰੀ ਤਰ੍ਹਾਂ ਰੋਇਆ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਪੰਡਯਾ ਨੂੰ IPL 2024 ਦੌਰਾਨ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ।

Related Post