IPL ਸ਼ੁਰੂ ਹੋਣ ਤੋਂ ਪਹਿਲਾਂ ਹਾਰਦਿਕ ਪਾਂਡਿਆ ਦਾ ਰੋਹਿਤ ਨੂੰ ਲੈ ਕੇ ਵੱਡਾ ਬਿਆਨ, ਕਿਹਾ- ਕੋਈ ਫਰਕ ਨਹੀਂ ਪਵੇਗਾ

By  KRISHAN KUMAR SHARMA March 18th 2024 09:26 PM

Mumbai Indians: ਆਈਪੀਐਲ 2024 (IPL 2024) ਦੇ ਆਗਾਜ਼ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਰੋਹਿਤ ਸ਼ਰਮਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਹਾਰਦਿਕ ਪਾਂਡਿਆ ਨੇ ਕਿਹਾ ਹੈ ਕਿ ਉਸ ਨੇ ਮੁੰਬਈ ਇੰਡੀਅਨਜ਼ ਦੀ ਕਪਤਾਨੀ ਬਦਲਣ ਨਾਲ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਰੋਹਿਤ ਸ਼ਰਮਾ ਨਾਲ ਉਸ ਨੇ 10 ਸਾਲ ਕੰਮ ਕੀਤਾ ਹੈ ਅਤੇ ਹੁਣ ਵੀ ਮੈਂ ਸਿਰਫ਼ ਉਸ ਦੀ ਵਿਰਾਸਤ ਨੂੰ ਹੀ ਅੱਗੇ ਵਧਾਉਣਾ ਹੈ।

ਦੱਸ ਦਈਏ ਕਿ ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ (Rohit Sharma) ਨੂੰ ਹਟਾ ਕੇ ਹਾਰਦਿਕ ਪਾਂਡਿਆ (Hardik Pandya ) ਨੂੰ ਨਵਾਂ ਕਪਤਾਨ ਬਣਾਇਆ ਹੈ ਅਤੇ ਇਹ ਗੱਲ ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਹੀ ਹੈ। ਇਸੇ ਲਈ ਸੋਮਵਾਰ ਜਦੋਂ ਹਾਰਦਿਕ ਪਾਂਡਿਆ ਆਈਪੀਐਲ ਦੇ 17ਵੇਂ ਸੀਜ਼ਨ ਵਿੱਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਆਏ ਤਾਂ ਸਭ ਤੋਂ ਵੱਧ ਸਵਾਲ ਰੋਹਿਤ ਸ਼ਰਮਾ ਨੂੰ ਲੈ ਕੇ ਹੋਏ।

ਕਪਤਾਨੀ ਦੇ ਸਵਾਲ 'ਤੇ ਪਾਂਡਿਆ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਕੋਈ ਅਸਹਿਜਤਾ ਵਾਲੀ ਸਥਿਤੀ ਪੈਦਾ ਹੋਵੇਗੀ ਜਾਂ ਕੋਈ ਫਰਕ ਪਵੇਗਾ। ਇਹ ਚੰਗੀ ਗੱਲ ਹੈ ਕਿ ਅਸੀਂ 10 ਸਾਲ ਇਕੱਠੇ ਖੇਡੇ ਹਾਂ। ਮੇਰਾ ਪੂਰਾ ਕਰੀਅਰ ਉਨ੍ਹਾਂ ਦੀ ਕਪਤਾਨੀ 'ਚ ਅੱਗੇ ਵਧਿਆ ਹੈ। ਮੈਨੂੰ ਪਤਾ ਹੈ ਕਿ ਪੂਰੇ ਸੀਜ਼ਨ ਵਿੱਚ ਉਸਦਾ ਹੱਥ ਮੇਰੇ ਮੋਢੇ 'ਤੇ ਰਹੇਗਾ।''

ਇਕ ਸਵਾਲ ਦੇ ਜਵਾਬ 'ਚ ਉਸ ਨੇ ਕਿਹਾ, ''ਕੁਝ ਵੀ ਬਦਲਣ ਵਾਲਾ ਨਹੀਂ ਹੈ। ਉਹ (ਰੋਹਿਤ) ਮੇਰੀ ਮਦਦ ਲਈ ਹਮੇਸ਼ਾ ਮੌਜੂਦ ਹੈ। ਜਿਵੇਂ ਕਿ ਤੁਸੀਂ ਕਿਹਾ ਸੀ, ਉਹ ਭਾਰਤ ਦਾ ਕਪਤਾਨ ਹੈ... ਇਹ ਸਿਰਫ ਮੇਰੀ ਮਦਦ ਕਰੇਗਾ ਕਿਉਂਕਿ ਇਸ ਟੀਮ ਨੇ ਜੋ ਵੀ ਹਾਸਲ ਕੀਤਾ ਹੈ, ਉਹ ਉਸਦੀ ਕਪਤਾਨੀ ਵਿੱਚ ਹੀ ਹਾਸਲ ਕੀਤਾ ਹੈ। ਮੈਂ ਸਿਰਫ਼ ਉਸ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ।''

ਆਈਪੀਐਲ 2024 ਦੀ ਸ਼ੁਰੂਆਤ 22 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਮੈਚ ਨਾਲ ਹੋ ਰਹੀ ਹੈ। ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਦਾ ਪਹਿਲਾ ਮੈਚ 24 ਮਾਰਚ ਨੂੰ ਹੋਵੇਗਾ।

Related Post