PTC NEWS ਦੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਬਣੇ ਪ੍ਰੈਸ ਐਕਰੀਡੇਸ਼ਨ ਕਮੇਟੀ ਦੇ ਮੈਂਬਰ, ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਨਾਮਜ਼ਦ

By  Pardeep Singh November 26th 2022 08:16 PM -- Updated: November 26th 2022 09:19 PM

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰੈਸ ਐਕਰੀਡੇਸ਼ਨ ਕਮੇਟੀ ਦਾ ਪੁਨਰਗਠਨ ਕੀਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੁਆਰਾ ਪੀਟੀਸੀ ਨਿਊਜ਼ ਦੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਨੂੰ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਕਮੇਟੀ ਵਿੱਚ 8 ਮੈਂਬਰ, ਇਕ ਮੈਂਬਰ ਸੈਕਟਰੀ ਅਤੇ ਇਕ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦਾ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੂੰ ਲਗਾਇਆ ਗਿਆ ਹੈ।


ਪ੍ਰੈਸ ਐਕਰੀਡੇਸ਼ ਕਮੇਟੀ ਅਖ਼ਬਾਰਾ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸੰਬਧਿਤ ਪੱਤਰਕਾਰਾਂ ਦੇ ਪ੍ਰੈਸ ਐਕਰੀਡੇਸ਼ਨ ਕਾਰਡ ਬਣਾਉਣਾ ਸੰਬੰਧੀ ਫੈਸਲਾ ਲਵੇਗੀ। ਇਹ ਕਮੇਟੀ ਟ੍ਰਾਈਸਿਟੀ ਵਿੱਚ ਮੀਡੀਆ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ।

Related Post