ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ, "ਟਿਕਟ ਕਿਸਨੂੰ ਦੇਣੀ ਹੈ ਇਹ ਫੈਸਲਾ ਪਾਰਟੀ ਦਾ, ਪਰ ਬਠਿੰਡਾ ਮੇਰਾ ਘਰ, ਮੈ ਇੱਥੋ ਹੀ ਲੜਾਂਗੀ ਚੋਣ"

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਟਿਕਟ ਕਿਸਨੂੰ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੈ। ਪਰ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਜੇਕਰ ਚੋਣ ਲੜਨਗੇ ਤਾਂ ਬਠਿੰਡਾ ਤੋਂ ਲੜਨਗੇ।

By  Aarti April 15th 2024 03:58 PM -- Updated: April 15th 2024 04:17 PM

Harsimrat Kaur Badal Statement: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਪੰਜਾਬ ’ਚ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਉਮੀਦਵਾਰਾਂ ਤੇ ਸਿਆਸੀ ਆਗੂਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਇਕ ਪ੍ਰੋਗਰਾਮ ’ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਚੋਣ ਲੜਣਗੇ ਤਾਂ ਬਠਿੰਡਾ ਤੋਂ ਹੀ ਲੜਨਗੇ। 

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਟਿਕਟ ਕਿਸਨੂੰ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੈ। ਪਰ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਜੇਕਰ ਚੋਣ ਲੜਨਗੇ ਤਾਂ ਬਠਿੰਡਾ ਤੋਂ ਲੜਨਗੇ। 

ਦੂਜੇ ਪਾਸੇ ਉਨ੍ਹਾਂ ਨੇ ਬੀਜੇਪੀ ਦੇ ਚੋਣ ਮਨੋਰਥ ਪੱਤਰ ’ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਹੈ ਕਿ ਬੀਜੇਪੀ ਦੇ ਚੋਣ ਮਨੋਰਥ ਨੂੰ ਕਾਨੂੰਨੀ ਦਸਤਾਵੇਜ ਕੀਤੇ ਜਾਣ ਚਾਹੀਦੇ ਹਨ। ਮਨੋਰਥ ’ਚ ਪਿਛਲੇ 10 ਸਾਲਾਂ ਦਾ ਕੰਮ ਦੱਸਣਾ ਹੁੰਦਾ ਹੈ ਇਨ੍ਹਾਂ ਨੇ 2047 ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਗਰੰਟੀ ਦਿੰਦੀ ਰਹੀ ਹੈ ਜੋ ਕਿ ਅੱਜ ਤੱਕ ਪੂਰਾ ਨਹੀਂ ਹੋਇਆ। ਦੂਜੇ ਪਾਸੇ ਬੀਜੇਪੀ ਵੀ ਉਹੀ ਕੰਮ ਕਰ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਗਰੰਟੀ ਨਹੀਂ ਦਿੰਦੀ ਸਗੋਂ ਲੋਕਾਂ ਦੀ ਭਲਾਈ ਲਈ ਪਹਿਲਾਂ ਹੀ ਸਭ ਕੁਝ ਦਿੰਦੀ ਹੈ।  

ਬਠਿੰਡਾ ਦੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ’ਤੇ ਬੋਲਦੇ ਹੋਏ ਹਰਸਿਮਰਤ ਕੌਰ ਨੇ ਕਿਹਾ ਕਿ ਹੁਣ ਕਾਂਗਰਸ ਇੰਨੀ ਜਿਆਦਾ ਡਰ ਗਈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਿਕਲਦੇ ਹੋਏ ਆਗੂ ਨੂੰ ਹੀ ਚੋਣ ਮੈਦਾਨ ’ਚ ਉਤਾਰ ਦਿੱਤਾ। ਦੂਜੇ ਪਾਸੇ ਬੀਜੇਪੀ ਵੀ ਸਿਕੰਦਰ ਮਲੂਕਾ ਦੀ ਨੂੰਹ ਨੂੰ ਮੈਦਾਨ ’ਚ ਉਤਾਰਨਾ ਚਾਹੁੰਦੇ ਹਨ। ਵਿਰੋਧੀ ਪਾਰਟੀਆਂ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰ ਰਹੀ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਸਿੰਕਦਰ ਸਿੰਘ ਮਲੂਕਾ ਇਸ ਉਮਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ। ਹੁਣ ਜਦੋਂ ਸਿਕੰਦਰ ਸਿੰਘ ਮਲੂਕਾ ਦੇ ਬੱਚਿਆਂ ਨੂੰ ਉਨ੍ਹਾਂ ਦੀ ਨਹੀਂ ਸੁਣੀ ਤਾਂ ਕਿਸਦੀ ਸੁਣਨਗੇ। 

ਇਹ ਵੀ ਪੜ੍ਹੋ: ਸੰਗਰੂਰ ਲੋਕ ਸਭਾ: AAP ਦਾ ਡਿੱਗਦਾ ਗਿਰਾਫ਼, ਦਾਅ 'ਤੇ CM ਦੀ ਇੱਜ਼ਤ, ਜਾਣੋ ਕੀ ਕਹਿੰਦੇ ਹਨ ਅੰਕੜੇ

Related Post