Punjab Floods ਦਰਮਿਆਨ ਹਰਿਆਣਾ CM ਨਾਇਬ ਸਿੰਘ ਸੈਣੀ ਨੇ CM ਮਾਨ ਅੱਗੇ ਮਦਦ ਲਈ ਵਧਾਇਆ ਹੱਥ, ਲਿਖੀ ਚਿੱਠੀ

CM Saini on Punjab Floods : CM ਨਾਇਬ ਸਿੰਘ ਸੈਣੀ ਨੇ ਲਿਖਿਆ, ''ਹਰਿਆਣਾ ਸਰਕਾਰ ਅਤੇ ਹਰਿਆਣਾ ਦੀ ਜਨਤਾ ਇਸ ਔਖੇ ਸਮੇਂ ਪੰਜਾਬ ਦੇ ਨਾਲ ਖੜੀ ਹੈ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ-ਰਾਹਤ ਸਮੱਗਰੀ ਜਾਂ ਹੋਰ ਸਾਧਨਾਂ ਦੀ ਜਰੂਰਤ ਹੈ ਤਾਂ ਦੱਸਿਆ ਜਾਵੇ।''

By  KRISHAN KUMAR SHARMA August 28th 2025 02:42 PM -- Updated: August 28th 2025 02:58 PM

Punjab Floods : ਉਤਰ ਭਾਰਤ ਵਿੱਚ ਲਗਾਤਾਰ ਮੀਂਹ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹੜ੍ਹ ਦਾ ਪਾਣੀ ਦਸਤਕ ਦੇ ਚੁੱਕਿਆ ਹੈ ਅਤੇ ਕਈ ਘਰ ਤਬਾਹ ਹੋ ਗਏ ਹਨ। ਲੋਕਾਂ ਦਾ ਜਾਨ-ਮਾਲ ਤੇ ਬੇਜ਼ੁਬਾਨ ਪਸ਼ੂਆਂ ਦੀ ਜਾਨ 'ਤੇ ਬਣੀ ਹੋਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅਜੇ ਹੋਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦਰਮਿਆਨ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਹੜ੍ਹਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਦੁੱਖ ਜ਼ਾਹਰ ਕੀਤਾ ਹੈ ਅਤੇ ਫੌਰੀ ਮਦਦ ਲਈ ਹੱਥ ਵਧਾਇਆ ਹੈ।

ਸੀਐਮ ਨਾਇਬ ਨਾਇਬ ਸਿੰਘ ਸੈਣੀ ਨੇ ਚਿੱਠੀ ਵਿੱਚ ਲਿਖਿਆ ਹੈ, ''ਪੰਜਾਬ 'ਚ ਹੜ੍ਹ ਦੀ ਸਥਿਤੀ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਸ ਕੁਦਰਤੀ ਆਫਤ 'ਚ ਸਾਡੇ ਪੰਜਾਬ ਦੇ ਭਰਾ-ਭੈਣ ਭਾਰੀ ਦੁੱਖ ਝੱਲ ਰਹੇ ਹਨ।''


ਉਨ੍ਹਾਂ ਅੱਗੇ ਲਿਖਿਆ, ''ਹਰਿਆਣਾ ਸਰਕਾਰ ਅਤੇ ਹਰਿਆਣਾ ਦੀ ਜਨਤਾ ਇਸ ਔਖੇ ਸਮੇਂ ਪੰਜਾਬ ਦੇ ਨਾਲ ਖੜੀ ਹੈ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ-ਰਾਹਤ ਸਮੱਗਰੀ ਜਾਂ ਹੋਰ ਸਾਧਨਾਂ ਦੀ ਜਰੂਰਤ ਹੈ ਤਾਂ ਦੱਸਿਆ ਜਾਵੇ।''

ਉਨ੍ਹਾਂ ਸੀਐਮ ਮਾਨ ਨੂੰ ਕਿਹਾ ਕਿ ਮੈਂ ਤੁਹਾਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਾ ਹਾਂ। ਸਾਡੇ ਉਦੇਸ਼ ਇਸ ਸੰਕਟ ਦੀ ਘੜੀ ਪੀੜਤਾਂ ਨੂੰ ਫੌਰੀ ਰਾਹਤ ਪਹੁੰਚਾਉਣਾ ਹੈ।

Related Post