ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਅੰਦਰ ਹਵਾਲਾਤੀ ਨੇ ਜੇਲ੍ਹ ਸੁਪਰੀਟੈਂਡੈਂਟ ’ਤੇ ਕੀਤਾ ਜਾਨਲੇਵਾ ਹਮਲਾ

ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਹਵਾਲਾਤੀ ਵੱਲੋਂ ਜੇਲ੍ਹ ਸੁਪਰੀਟੈਂਡੇਂਟ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਵਾਲਾਤੀ ਸੰਜੇ ਕੁਮਾਰ ਉਰਫ ਸਾਜਨ ਨਾਇਰ ਨੇ ਜੇਲ੍ਹ ਸੁਪਰੀਟੈਂਡੇਂਟ ’ਤੇ ਦਫਤਰ ’ਚ ਪਏ ਕੁਰਸੀ ਨਾਲ ਕਈ ਵਾਰ ਕੀਤੇ

By  Aarti April 28th 2024 04:10 PM -- Updated: April 28th 2024 04:15 PM

Gurdaspur Jail News: ਪੰਜਾਬ ਦੀਆਂ ਜੇਲ੍ਹਾਂ ਮੌਜੂਦਾ ਸਮੇਂ ’ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੁਝ ਸਮਾਂ ਪਹਿਲਾਂ ਸੰਗਰੂਰ ਜੇਲ੍ਹ ’ਚ ਕੈਦੀ ਆਪਸ ’ਚ ਭਿੜ ਗਏ ਜਿਸ ਕਾਰਨ ਦੋ ਕੈਦੀਆਂ ਦੀ ਮੌਤ ਹੋ ਗਈ। ਹੁਣ ਦੂਜੇ ਪਾਸੇ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕ ਦਿੱਤੇ ਹਨ। 

ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਹਵਾਲਾਤੀ ਵੱਲੋਂ ਜੇਲ੍ਹ ਸੁਪਰੀਟੈਂਡੇਂਟ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਵਾਲਾਤੀ ਸੰਜੇ ਕੁਮਾਰ ਉਰਫ ਸਾਜਨ ਨਾਇਰ ਨੇ ਜੇਲ੍ਹ ਸੁਪਰੀਟੈਂਡੇਂਟ ’ਤੇ  ਦਫਤਰ ’ਚ ਪਏ ਕੁਰਸੀ ਨਾਲ ਕਈ ਵਾਰ ਕੀਤੇ ਅਤੇ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। 

ਇੰਨ੍ਹਾਂ ਹੀ ਨਹੀਂ ਉਸਨੇ ਟੇਬਲ ’ਤੇ ਪਏ ਪੈਨਾਂ ਨਾਲ ਵਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਵਾਲਾਤੀ ਨੂੰ ਦਫਤਰ ’ਚ ਜੇਲ੍ਹ ਸਟਾਫ ਵੱਲੋਂ ਦਬੋਚ ਲਿਆ ਗਿਆ। ਜਿਸ ਬਾਰੇ ਥਾਣਾ ਸਿਟੀ ਗੁਰਦਾਸਪੁਰ ਇਤਲਾਹ ਦੇ ਦਿੱਤੀ ਗਈ ਹੈ। ਅਤੇ ਨਾਲ ਹੀ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ ਬਠਿੰਡਾ 'ਚ ਚੋਣ ਪ੍ਰਚਾਰ ਕੀਤਾ ਤੇਜ਼, ਕਿਹਾ- ਪੰਜਾਬ ਦੀ ਸਮੁੱਚੀ ਨੌਜਵਾਨੀ ਸ਼੍ਰੋਮਣੀ ਅਕਾਲੀ ਦਲ ਨਾਲ

Related Post