ਪੰਜਾਬ ਦੇ ਹੈਡਮਾਸਟਰ IIM ਅਹਿਮਦਾਬਾਦ ਤੋਂ ਲੈਣਗੇ ਸਿਖਲਾਈ, ਅੱਜ 50 ਅਧਿਆਪਕ ਹੋਣਗੇ ਰਵਾਨਾ

ਪਿਛਲੇ ਹਫ਼ਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਮਸ਼ਹੂਰ ਪ੍ਰਿੰਸੀਪਲ ਅਕੈਡਮੀ ਵਿੱਚ ਪੜ੍ਹਾਉਣ ਦੀ ਸਿਖਲਾਈ ਲਈ ਭੇਜਿਆ ਸੀ। ਇਸ ਕੜੀ ਵਿੱਚ 36-36 ਪ੍ਰਿੰਸੀਪਲਾਂ ਦੇ 2 ਬੈਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਭੇਜੇ ਗਏ। ਉਨ੍ਹਾਂ ਦੀ ਸਿਖਲਾਈ ਦੀ ਸਮਾਂ ਸੀਮਾ 24 ਜੁਲਾਈ ਤੋਂ 28 ਜੁਲਾਈ ਤੱਕ ਸੀ।

By  Shameela Khan July 30th 2023 02:00 PM -- Updated: July 30th 2023 03:56 PM

ਪੰਜਾਬ ਸਰਕਾਰ ਹੁਣ ਸੂਬੇ ਦੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਸਿਖਲਾਈ ਲਈ ਆਈ.ਆਈ.ਐੱਮ ਅਹਿਮਦਾਬਾਦ ਵਿੱਚ ਭੇਜੇਗੀ। CM ਭਗਵੰਤ ਮਾਨ ਅੱਜ ਮੋਹਾਲੀ ਤੋਂ 50 ਸਕੂਲ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਆਈ.ਆਈ.ਐੱਮ ਅਹਿਮਦਾਬਾਦ ਪ੍ਰਬੰਧਨ ਸਿਖਲਾਈ ਲਈ ਵਿਸ਼ਵ ਪ੍ਰਸਿੱਧ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾ ਜੱਥਾ ਅੱਜ ਰਵਾਨਾ ਕੀਤਾ ਜਾਵੇਗਾ।ਪਹਿਲਾਂ ਸਿੰਗਾਪੁਰ ਪ੍ਰਿੰਸੀਪਲ ਅਕੈਡਮੀ ਵਿੱਚ ਭੇਜੇ ਸਨ, ਪ੍ਰਿੰਸੀਪਲ

ਪਿਛਲੇ ਹਫ਼ਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਮਸ਼ਹੂਰ ਪ੍ਰਿੰਸੀਪਲ ਅਕੈਡਮੀ ਵਿੱਚ ਪੜ੍ਹਾਉਣ ਦੀ ਸਿਖਲਾਈ ਲਈ ਭੇਜਿਆ ਸੀ। ਇਸ ਕੜੀ ਵਿੱਚ 36-36 ਪ੍ਰਿੰਸੀਪਲਾਂ ਦੇ 2 ਬੈਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਭੇਜੇ ਗਏ। ਉਨ੍ਹਾਂ ਦੀ ਸਿਖਲਾਈ ਦੀ ਸਮਾਂ ਸੀਮਾ 24 ਜੁਲਾਈ ਤੋਂ 28 ਜੁਲਾਈ ਤੱਕ ਸੀ।

ਬਦਲ ਰਹੇ ਨੇ ਸਿੱਖਿਆ ਦੇ ਤੌਰ-ਤਰੀਕੇ:

ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਚਾਹੇ ਉਹ ਪੜ੍ਹਾਉਣ ਦੇ ਨਵੇਂ ਤਰੀਕੇ ਹਨ ਜਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਚੰਦਰਯਾਨ-3 ਦੇ ਲਾਈਵ ਲਾਂਚਿੰਗ ਨੂੰ ਦਿਖਾਉਣ ਲਈ ਇਸਰੋ ਲੈ ਕੇ ਜਾਣਾ, ਵੋਕੇਸ਼ਨਲ ਕੈਂਪ ਲਗਾਉਣਾ ਜਾਂ ਵਿਹਲੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ। ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨ ਲਈ ਤਿਆਰ ਹੈ। ਸਕੂਲ ਆਫ਼ ਐਮੀਨੈਂਸ ਵਿੱਚ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਗੱਲ ਕਹੀ, ਜਿਸ ਦੇ ਸਾਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਮੇਂ ਦੇ ਨਾਲ ਤੁਰਨਾ ਪੈਂਦਾ ਹੈ, ਸਿੱਖਿਆ ਦੇ ਢੰਗ-ਤਰੀਕੇ ਬਦਲਦੇ ਰਹਿੰਦੇ ਹਨ।

Related Post