Punjab Rain Alert : ਪੰਜਾਬ ਤੇ ਹਰਿਆਣਾ ਚ ਦੋ ਦਿਨ ਪਵੇਗਾ ਭਾਰੀ ਮੀਂਹ ! ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

Punjab Weather News : ਮੌਸਮ ਵਿਭਾਗ ਅਨੁਸਾਰ, ਦੋਵਾਂ ਸੂਬਿਆਂ ਦੇ ਕਈ ਖੇਤਰਾਂ 'ਚ 11 ਤੇ 13 ਅਗਸਤ ਨੂੰ ਭਾਰੀ ਮੀਂਹ ਪੈ ਸਕਦਾ ਹੈ। ਜਦਕਿ 12 ਅਗਸਤ ਨੂੰ ਹਲਕਾ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ।

By  KRISHAN KUMAR SHARMA August 10th 2026 08:25 PM -- Updated: August 10th 2026 08:28 PM

Punjab Rain Alert : ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ 'ਚ ਅਗਲੇ ਦਿਨਾਂ 'ਚ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਦੋਵਾਂ ਸੂਬਿਆਂ ਦੇ ਕਈ ਖੇਤਰਾਂ 'ਚ 11 ਤੇ 13 ਅਗਸਤ ਨੂੰ ਭਾਰੀ ਮੀਂਹ ਪੈ ਸਕਦਾ ਹੈ। ਜਦਕਿ 12 ਅਗਸਤ ਨੂੰ ਹਲਕਾ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। (Heavy Rain alert in Punjab)

ਇਹ ਵੀ ਪੜ੍ਹੋ... SAD New Appointments List : ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਢਾਂਚੇ ਦਾ ਕੀਤਾ ਵਿਸਥਾਰ, ਵੇਖੋ ਪੂਰੀ ਸੂਚੀ

ਮੌਸਮ ਵਿਭਾਗ ਵੱਲੋਂ, ਹਿਮਾਲਿਆ ਦੇ ਪੱਛਮੀ ਖੇਤਰ 'ਚ ਆਉਣ ਵਾਲੇ ਇਨ੍ਹਾਂ ਇਲਾਕਿਆਂ 'ਚ ਮਾਨਸੂਨ ਦੇ ਮੀਂਹ ਦਾ ਅਸਰ ਭਾਵੇਂ ਹੌਲੀ-ਹੌਲੀ ਘੱਟ ਰਿਹਾ ਹੈ, ਪਰ ਕਈ ਖੇਤਰਾਂ 'ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ ਤੇ ਦਿੱਲੀ ਵਿੱਚ ਵੀ ਭਾਰੀ ਮੀਂਹ ਬਾਰੇ ਭਵਿੱਖਬਾਣੀ ਕੀਤੀਹੈ।

ਵਿਭਾਗ ਵੱਲੋਂ ਪੰਜਾਬ ਦੇ ਸਰਹੱਦੀ ਪੂਰਬੀ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ ,ਜਦਕਿ ਹਰਿਆਣਾ ਦੇ ਉਤਰੀ-ਪੂਰਬੀ ਹਿੱਸਿਆਂ 'ਚ ਜ਼ਿਆਦਾ ਮੀਂਹ ਦੱਸਿਆ ਗਿਆ ਹੈ। ਪੰਜਾਬ ਦੇ ਪੱਛਮੀ ਤੇ ਦੱਖਣੀ ਹਿੱਸਿਆਂ 'ਚ ਘੱਟ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। 

ਵਿਭਾਗ ਵੱਲੋਂ ਸੋਮਵਾਰ ਜਾਰੀ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ 'ਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੂਰਬੀ ਹਿਮਾਚਲ ਪ੍ਰਦੇਸ਼ ਉੱਤੇ ਸੰਘਣੇ ਬੱਦਲ ਛਾਏ ਹੋਏ ਦਿਖਾਈ ਦਿੱਤੇ ਹਨ।

ਪਿਛਲੇ 24 ਘੰਟਿਆਂ ਦੌਰਾਨ ਮੌਸਮ

ਜੇਕਰ ਪਿਛਲੇ 24 ਘੰਟਿਆਂ ਦੀ ਗੱਨ ਕੀਤੀ ਜਾਵੇ ਤਾਂ ਪੰਜਾਬ ਵਿੱਚ ਮਾਨਸੂਨ ਨੂੰ ਸਾਧਾਰਨ ਅਤੇ ਹਰਿਆਣਾ 'ਚ ਕਮਜ਼ੋਰ ਮੰਨਿਆ ਗਿਆ ਹੈ। ਹਾਲਾਂਕਿ, ਅਗਸਤ ਮਹੀਨੇ ਵਿੱਚ ਹੁਣ ਤੱਕ ਹਰਿਆਣਾ ਵਿੱਚ ਮੀਂਹ 59 ਫੀਸਦੀ ਵੱਧ ਰਿਹਾ ਹੈ ਪਰ ਪੰਜਾਬ ਵਿੱਚ ਇਹ 33 ਫੀਸਦੀ ਘੱਟ ਹੈ। ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲਾ ਮੌਸਮੀ ਮੀਂਹ ਦੋਵਾਂ ਰਾਜਾਂ ਵਿੱਚ ਕ੍ਰਮਵਾਰ 13 ਫੀਸਦੀ ਅਤੇ 32 ਫੀਸਦੀ ਘੱਟ ਰਿਹਾ ਹੈ।

ਇਹ ਵੀ ਪੜ੍ਹੋ... ਯੂਕਰੇਨ ਦਾ ਰੂਸ 'ਚ ਭਿਆਨਕ ਹਮਲਾ, 13 ਲੋਕਾਂ ਦੀ ਮੌਤ, ਦੋ ਸਾਲਾਂ 'ਚ ਸਭ ਤੋਂ ਵੱਡਾ ਡਰੋਨ ਹਮਲਾ

Related Post