Mon, Aug 10, 2026
Whatsapp

Visa fraud : ਬ੍ਰਿਟਿਸ਼ ਹਾਈ ਕਮਿਸ਼ਨ ਨੇ ਲੁਧਿਆਣਾ 'ਚ ਵੀਜ਼ਾ ਧੋਖਾਧੜੀ ਖ਼ਿਲਾਫ਼ ਜਾਗਰੂਕਤਾ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ

‘Visa Fraud Ton Bacho’ ਮੁਹਿੰਮ ਦਾ ਉਦੇਸ਼ ਵਿੱਦਿਅਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਸਾਂਝੇਦਾਰੀ ਕਰਕੇ ਜਾਗਰੂਕਤਾ ਵਧਾਉਣਾ ਹੈ, ਤਾਂ ਜੋ ਯੂਕੇ ਜਾਣ ਦੇ ਇੱਛੁਕ ਲੋਕ ਕਾਨੂੰਨੀ ਅਤੇ ਸੁਰੱਖਿਅਤ ਰਸਤੇ ਅਪਣਾਉਣ ਅਤੇ ਧੋਖਾਧੜੀ ਤੋਂ ਬਚ ਸਕਣ।

Reported by:  PTC News Desk  Edited by:  KRISHAN KUMAR SHARMA -- August 10th 2026 05:08 PM -- Updated: August 10th 2026 05:09 PM
Visa fraud : ਬ੍ਰਿਟਿਸ਼ ਹਾਈ ਕਮਿਸ਼ਨ ਨੇ ਲੁਧਿਆਣਾ 'ਚ ਵੀਜ਼ਾ ਧੋਖਾਧੜੀ ਖ਼ਿਲਾਫ਼ ਜਾਗਰੂਕਤਾ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ

Visa fraud : ਬ੍ਰਿਟਿਸ਼ ਹਾਈ ਕਮਿਸ਼ਨ ਨੇ ਲੁਧਿਆਣਾ 'ਚ ਵੀਜ਼ਾ ਧੋਖਾਧੜੀ ਖ਼ਿਲਾਫ਼ ਜਾਗਰੂਕਤਾ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ

Visa Fraud Ton Bacho : ਵੀਜ਼ਾ ਧੋਖਾਧੜੀ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਜ਼ਮੀਨੀ ਪੱਧਰ ਤੱਕ ਪਹੁੰਚਾਉਂਦਿਆਂ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਅਲਬਾ ਸਮੇਰਿਗਲਿਓ ਨੇ ਸੋਮਵਾਰ ਨੂੰ ਲੁਧਿਆਣਾ ਨੇੜੇ ਦਾਖਾ ਵਿਖੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਹ ਪ੍ਰੋਗਰਾਮ ਬ੍ਰਿਟਿਸ਼ ਹਾਈ ਕਮਿਸ਼ਨ ਦੀ ‘Visa Fraud Ton Bacho’ ਮੁਹਿੰਮ ਤਹਿਤ ਕਰਵਾਇਆ ਗਿਆ। ਇਸ ਗੱਲਬਾਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਸੀਨੀਅਰ ਸਲਾਹਕਾਰ ਰਾਜਿੰਦਰ ਐਸ. ਨਾਗਰਕੋਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਹੋਏ।

ਸੈਸ਼ਨ ਦੌਰਾਨ ਪਿੰਡ ਵਾਸੀਆਂ ਨੇ ਯੂਕੇ ਵੀਜ਼ਾ, ਵਿਦੇਸ਼ਾਂ ਵਿੱਚ ਸਿੱਖਿਆ ਅਤੇ ਰੁਜ਼ਗਾਰ ਨਾਲ ਸਬੰਧਤ ਸਵਾਲ ਪੁੱਛੇ ਅਤੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਵਫ਼ਦ ਨਾਲ ਆਪਣੇ ਅਸਲ ਤਜਰਬੇ ਵੀ ਸਾਂਝੇ ਕੀਤੇ। ਗੱਲਬਾਤ ਦੌਰਾਨ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਸਾਹਮਣੇ ਆਉਣ ਵਾਲੀਆਂ ਕੁਝ ਆਮ ਚੁਣੌਤੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।


ਸ੍ਰੀਮਤੀ ਸਮੇਰਿਗਲਿਓ ਅਤੇ ਸ੍ਰੀ ਨਾਗਰਕੋਟੀ ਨੇ ਵੀਜ਼ਾ ਘੁਟਾਲਿਆਂ ਅਤੇ ਧੋਖਾਧੜੀ ਬਾਰੇ ਜਾਗਰੂਕ ਕੀਤਾ ਅਤੇ ਯੂਕੇ ਲਈ ਸੁਰੱਖਿਅਤ ਅਤੇ ਕਾਨੂੰਨੀ ਰਸਤੇ ਰਾਹੀਂ ਯਾਤਰਾ ਅਤੇ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਸਿੱਖਿਆ ਜਾਂ ਰੁਜ਼ਗਾਰ ਦੀ ਯੋਜਨਾ ਬਣਾਉਂਦੇ ਸਮੇਂ ਸਿਰਫ਼ ਤਸਦੀਕਸ਼ੁਦਾ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਨ ਅਤੇ ਸ਼ਾਰਟਕੱਟ ਦਾ ਵਾਅਦਾ ਕਰਨ ਵਾਲੇ ਏਜੰਟਾਂ ਤੋਂ ਸਾਵਧਾਨ ਰਹਿਣ।

‘Visa Fraud Ton Bacho’ ਮੁਹਿੰਮ ਦਾ ਉਦੇਸ਼ ਵਿੱਦਿਅਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਸਾਂਝੇਦਾਰੀ ਕਰਕੇ ਜਾਗਰੂਕਤਾ ਵਧਾਉਣਾ ਹੈ, ਤਾਂ ਜੋ ਯੂਕੇ ਜਾਣ ਦੇ ਇੱਛੁਕ ਲੋਕ ਕਾਨੂੰਨੀ ਅਤੇ ਸੁਰੱਖਿਅਤ ਰਸਤੇ ਅਪਣਾਉਣ ਅਤੇ ਧੋਖਾਧੜੀ ਤੋਂ ਬਚ ਸਕਣ।

ਇਹ ਵੀ ਪੜ੍ਹੋ... Shivratri 2026 : ਸ਼ਿਵਰਾਤਰੀ ਕਦੋਂ ਹੈ 11 ਜਾਂ 12 ਅਗਸਤ, ਜਾਣੋ ਸਹੀ ਤਰੀਕ, ਪੂਜਾ ਦਾ ਸ਼ੁਭ ਮਹੂਰਤ ਅਤੇ ਵਿਧੀ

ਮੁਹਿੰਮ ਤਹਿਤ ਯੂਕੇ ਦੀਆਂ ਟੀਮਾਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਵੀਜ਼ਾ ਘੁਟਾਲਿਆਂ ਦੇ ਸੰਕੇਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਯੂਕੇ ਦਾ ਵੀਜ਼ਾ ਜਾਂ ਯੂਕੇ ਵਿੱਚ ਨੌਕਰੀ ਦੀ ਗਾਰੰਟੀ ਦੇਣ ਵਰਗੇ ਆਮ ਝੂਠੇ ਦਾਅਵਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਮੁਹਿੰਮ ਤਹਿਤ ਸੰਭਾਵਿਤ ਯਾਤਰੀਆਂ ਨੂੰ ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਸੁਚੇਤ ਰਹਿਣ ਲਈ ਸਮਰਪਿਤ WhatsApp ਚੈਟਬੌਟ: 91 70652 51380 ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਚੈਟਬੌਟ ਯੂਕੇ ਵੀਜ਼ਾ ਨਾਲ ਸਬੰਧਤ ਸਵਾਲਾਂ ਬਾਰੇ ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ... ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋਣ ਤੋਂ ਪਹਿਲਾਂ ਹੋਈ ਵਿਦਿਆਰਥਣ ਦੀ ਮੌਤ, ਪਿਤਾ ਨੇ ਧੀ ਦੇ ਕਟ-ਆਊਟ ਨਾਲ ਪ੍ਰਾਪਤ ਕੀਤੀ ਡਿਗਰੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK