Sohana Building Collapse Case : ਹਾਈਕੋਰਟ ਨੇ ਇਮਾਰਤ ਦੇ ਮਾਲਕ ਨੂੰ ਵੱਡੀ ਰਾਹਤ, ਮੁਹਾਲੀ ਅਦਾਲਤ ਚ ਚੱਲ ਰਹੇ ਟ੍ਰਾਇਲ ਤੇ ਲਾਈ ਰੋਕ

Sohana Building Collapse Case : ਹਾਈਕੋਰਟ ਨੇ ਮੁਹਾਲੀ ਅਦਾਲਤ 'ਚ ਮਾਲਕ ਪਰਵਿੰਦਰ ਸਿੰਘ ਵਿਰੁੱਧ ਚੱਲ ਰਹੇ ਮੁਕੱਦਮੇ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਇਮਾਰਤ ਡਿੱਗਣ ਦੇ ਇਸ ਮਾਮਲੇ ਵਿੱਚ ਮਾਲਕ ਪਰਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।

By  KRISHAN KUMAR SHARMA January 21st 2026 03:31 PM -- Updated: January 21st 2026 03:51 PM

Sohana Building Collapse Case : ਦਸੰਬਰ 2024 ਵਿੱਚ ਮੁਹਾਲੀ (Mohali News) ਦੇ ਸੋਹਾਣਾ 'ਚ 5 ਮੰਜਿਲਾ ਇਮਾਰਤ ਡਿੱਗਣ ਦੇ ਮਾਮਲੇ 'ਚ ਇਮਾਰਤ ਦੇ ਮਾਲਕ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਮੁਹਾਲੀ ਅਦਾਲਤ 'ਚ ਮਾਲਕ ਪਰਵਿੰਦਰ ਸਿੰਘ ਵਿਰੁੱਧ ਚੱਲ ਰਹੇ ਮੁਕੱਦਮੇ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਇਮਾਰਤ ਡਿੱਗਣ ਦੇ ਇਸ ਮਾਮਲੇ ਵਿੱਚ ਮਾਲਕ ਪਰਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ, ਹੁਣ ਪਰਵਿੰਦਰ ਸਿੰਘ ਨੇ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਉਸਨੂੰ ਮੁਲਜ਼ਮ ਬਣਾਉਣਾ ਸਹੀ ਨਹੀਂ ਸੀ, ਕਿਉਂਕਿ ਉਸਨੇ ਪਹਿਲਾਂ ਹੀ ਨਗਰ ਨਿਗਮ ਅਧਿਕਾਰੀਆਂ ਨੂੰ ਸੀਵਰੇਜ ਅਤੇ ਹੋਰ ਮੁਰੰਮਤ ਬਾਰੇ ਸ਼ਿਕਾਇਤ ਕੀਤੀ ਸੀ। ਜਦੋਂ ਉਹ ਕੋਈ ਕਾਰਵਾਈ ਕਰਨ ਵਿੱਚ ਅਸਫਲ ਰਹੇ, ਤਾਂ ਪਟੀਸ਼ਨਕਰਤਾ ਨੇ ਖੁਦ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉਪਰੰਤ ਜਦੋਂ ਇਮਾਰਤ ਦੀ ਬੇਸਮੈਂਟ ਦੀ ਖੁਦਾਈ ਕੀਤੀ ਗਈ ਤਾਂ ਅਚਾਨਕ ਢਹਿ ਗਈ।

ਵੈਸੇ ਵੀ ਕਿਸੇ ਨੂੰ ਆਪਣੀ ਇਮਾਰਤ ਦੇ ਢਹਿਣ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਉਸ 'ਤੇ ਗੈਰ-ਇਰਾਦਾ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਿ ਗਲਤ ਹੈ। ਇਹ ਇੱਕ ਹਾਦਸਾ ਸੀ। ਇਸ ਮਾਮਲੇ ਵਿੱਚ ਪਟੀਸ਼ਨਕਰਤਾ ਵਿਰੁੱਧ ਪਿਛਲੇ ਸਾਲ ਮਈ ਵਿੱਚ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਸੀ।

ਹਾਈ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੁਹਾਲੀ ਵਿੱਚ ਚੱਲ ਰਹੇ ਮੁਕੱਦਮੇ 'ਤੇ 12 ਮਈ ਤੱਕ ਰੋਕ ਲਗਾ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਇਮਾਰਤ ਦੇ ਢਹਿਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ।

Related Post