ਵਾਹ ਜੀ ! ਆਪ ਦੇ ਧੋਖਾਧੜੀ ਚ ਦੋਸ਼ੀ ਉਮੀਦਵਾਰ ਦੀ ਹੀ ਮਨਜੂਰ ਕਰ ਲਈ ਨਾਮਜ਼ਦਗੀ, ਹਾਈਕੋਰਟ ਨੇ ਸਮਰਾਲਾ SDM ਨੂੰ ਕੀਤਾ ਤਲਬ
Samrala News : ਦੱਸ ਦਈਏ ਕਿ ਸਤਵੀਰ ਸਿੰਘ ਨੂੰ 2022 ਵਿੱਚ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪਿਛਲੇ ਹਫ਼ਤੇ 15 ਮਈ ਨੂੰ ਹੀ ਹਾਈ ਕੋਰਟ ਨੇ ਉਸ ਨੂੰ ਚੋਣਾਂ ਲੜਨ ਲਈ ਉਸ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।
Samrala News : ਪੰਜਾਬ 'ਚ ਨਿਗਮ ਚੋਣਾਂ (Punjab MC Election 2026) 'ਚ ਕਿਵੇਂ ਧਾਂਦਲੀ ਕੀਤੀ ਜਾ ਰਹੀ ਹੈ, ਇਸ ਦੀ ਇੱਕ ਜਿਊਂਦੀ ਜਾਗਦੀ ਉਦਾਹਰਨ ਸਮਰਾਲਾ ਤੋਂ ਸਾਹਮਣੇ ਆਈ ਹੈ, ਜਿਥੇ ਰਿਟਰਨਿੰਗ ਅਫਸਰ ਕਮ ਐਸਡੀਐਮ ਵੱਲੋਂ ਧੋਖਾਧੜੀ 'ਚ ਦੋਸ਼ੀ ਦਿੱਤੇ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਮਨਜੂਰ ਕਰ ਲਏ ਗਏ। ਹੁਣ ਇਹ ਮਾਮਲਾ ਹਾਈਕੋਰਟ (High Court) ਪਹੁੰਚਿਆ ਹੈ, ਜਿਸ 'ਤੇ ਅਦਾਲਤ ਨੇ ਐਸਡੀਐਮ ਨੂੰ ਤਲਬ ਕੀਤਾ ਹੈ ਅਤੇ ਮਾਮਲੇ 'ਚ ਜਵਾਬ ਮੰਗਿਆ ਹੈ।
ਹਾਈਕੋਰਟ ਨੇ ਸਮਰਾਲਾ ਨਗਰ ਕੌਂਸਲ (Samrala Municipal Council) ਦੀ ਚੋਣ 'ਚ 'ਆਪ' ਉਮੀਦਵਾਰ ਸਤਵੀਰ ਸਿੰਘ ਸੇਖੋਂ (Satvir Singh Sekhon) ਦੀ ਨਾਮਜ਼ਦਗੀ 'ਤੇ ਸਵਾਲ ਚੁੱਕੇ ਹਨ। ਹਾਈਕੋਰਟ ਨੇ ਪੁੱਛਿਆ ਕਿ ਸਤਵੀਰ ਸਿੰਘ ਸੇਖੋਂ ਨੂੰ ਜਦੋਂ ਹਾਈਕੋਰਟ ਨੇ ਨਾਮਜ਼ਦਗੀ ਭਰਨ ਦੀ ਮਨਜੂਰੀ ਨਹੀਂ ਦਿੱਤੀਤਾਂ ਫਿਰ ਐਸਡੀਐਮ ਕਮ ਰਿਟਰਨਿੰਗ ਅਧਿਕਾਰੀ ਨੇ ਕਿਵੇਂ ਉਸ ਦੀ ਨਾਮਜ਼ਗੀ ਸਵੀਕਾਰ ਕਰ ਲਈ।
ਦੱਸ ਦਈਏ ਕਿ ਸਤਵੀਰ ਸਿੰਘ ਨੂੰ 2022 ਵਿੱਚ ਇੱਕ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪਿਛਲੇ ਹਫ਼ਤੇ 15 ਮਈ ਨੂੰ ਹੀ ਹਾਈ ਕੋਰਟ ਨੇ ਉਸ ਨੂੰ ਚੋਣਾਂ ਲੜਨ ਲਈ ਉਸ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪਰੰਤੂ ਸੋਮਵਾਰ ਨੂੰ ਇਸ ਘਟਨਾਕ੍ਰਮ ਤੋਂ ਜਾਣੂ ਹੋਣ ਦੇ ਬਾਵਜੂਦ, ਐਸਡੀਐਮ-ਕਮ-ਰਿਟਰਨਿੰਗ ਅਫਸਰ ਨੇ ਅਗਲੇ ਹੀ ਦਿਨ 'ਆਪ' ਉਮੀਦਵਾਰ ਦੀ ਨਾਮਜ਼ਦਗੀ ਸਵੀਕਾਰ ਕਰ ਲਈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਨੇ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਰਾਹੀਂ ਇਸ ਨੂੰ ਹਾਈਕੋਰਟ 'ਚ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਹੈ। ਹੁਣ ਸੋਮਵਾਰ ਨੂੰ ਐਸਡੀਐਮ ਸਮਰਾਲਾ ਨੂੰ ਮਾਮਲੇ 'ਚ ਹਾਈਕੋਰਟ 'ਚ ਪੇਸ਼ ਹੋ ਕੇ ਜਵਾਬ ਦੇਣਾ ਹੋਵੇਗਾ।