Himachal Entry Tax : ਹਿਮਾਚਲ ਐਂਟਰੀ ਟੈਕਸ ਚ ਵਾਧੇ ਕਾਰਨ ਲੋਕਾਂ ਚ ਹਾਹਾਕਾਰ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ
Himachal Entry Tax : ਹਿਮਾਚਲ ਨਾਲ ਪੰਜਾਬ ਸਰਹੱਦ 'ਤੇ ਬੈਠੇ ਲੋਕਾਂ ਨੇ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਕੁਝ ਰਾਹਤ ਨਾ ਦਿੱਤੀ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪੰਜਾਬ ਏਰੀਏ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਹਿਮਾਚਲ ਦੀਆਂ ਗੱਡੀਆਂ ਤੇ ਟੋਲ ਟੈਕਸ ਲਗਾ ਦੇਣਾ ਚਾਹੀਦਾ ਹੈ।
Himachal Entry Tax : ਨੰਗਲ (Nangal) ਦੇ ਨਾਲ ਲੱਗਦੇ ਪੰਜਾਬ ਹਿਮਾਚਲ ਬਾਰਡਰ ਤੇ ਪੰਜਾਬ ਤੋਂ ਆਉਣ ਵਾਲੀਆਂ ਗੱਡੀਆਂ ਦੇ ਉੱਪਰ ਮਹਿੰਗਾਈ ਵੀ ਮਾਰ ਪਈ ਹੈ। ਹਿਮਾਚਲ ਸਰਕਾਰ (Himachal Government) ਨੇ ਛੋਟੀ ਗੱਡੀਆਂ ਦੇ ਉੱਪਰ ਟੈਕਸ ਵਧਾਇਆ ਹੈ। ਕਾਰ ਦਾ ਪਹਿਲਾਂ 70 ਰੁਪਏ ਟੈਕਸ ਦੇਣਾ ਪੈਂਦਾ ਸੀ, ਜਿਥੇ ਹੁਣ 100 ਰੁਪਏ ਦੇ ਕਰੀਬ ਇਹ ਹਿਮਾਚਲ ਦੇ ਵਿੱਚ ਐਂਟਰੀ ਕਰਨ 'ਤੇ ਦੇਣਾ ਪਵੇਗਾ। ਟੈਕਸ 'ਚ ਇਸ ਵਾਧੇ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ ਕਿਉਂਕਿ ਹਰ ਸਾਲ ਇਸ ਟੈਕਸ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਸਥਾਨਕ ਲੋਕਾਂ ਦੀ ਅਤੇ ਨਗਰ ਕੌਂਸਲ ਨੰਗਲ ਦੇ ਕੌਂਸਲਰਾਂ ਦੀ ਮੰਗ ਹੈ ਕਿ ਹਿਮਾਚਲ ਸਰਕਾਰ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਲੋਕਾਂ ਨੂੰ ਆਉਣ-ਜਾਣ ਦੇ ਵਿੱਚ ਕੁਝ ਰਾਹਤ ਦੇਵੇ ਜਾਂ ਫਿਰ ਪੰਜਾਬ ਸਰਕਾਰ ਵੀ ਇਸੀ ਤਰ੍ਹਾਂ ਹਿਮਾਚਲ ਦੇ ਵੱਲੋਂ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੋਂ ਵੀ ਟੈਕਸ ਲਿਆ ਜਾਵੇ।
ਹਿਮਾਚਲ ਟੈਕਸ ਨੇ ਪੰਜਾਬ ਦੀ ਜਨਤਾ 'ਤੇ ਪਾਇਆ ਬੋਝ
ਪਿਛਲੇ ਸਾਲ ਨਗਰ ਕੌਂਸਲ ਨੰਗਲ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸ ਵਿੱਚ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਕੌਂਸਲਰ ਕੌਂਸਲ ਏਰੀਏ ਦੇ ਲਗਭਗ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਸਥਾਨਿਕ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਸੀ, ਜਿਸ ਦੇ ਵਜੋਂ ਇਹ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਹਾਲਾਂਕਿ ਇਸ ਮਤੇ 'ਤੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਇਹ ਮਤਾ ਠੰਡੇ ਬਸਤੇ ਵਿੱਚ ਚਲਾ ਗਿਆ। ਰਾਹਤ ਤਾਂ ਕੁਝ ਮਿਲੀ ਨਹੀਂ ਪਰ ਕੱਲ ਹਿਮਾਚਲ ਸਰਕਾਰ ਨੇ ਹਿਮਾਚਲ ਐਂਟਰੀ ਟੈਕਸ ਦੇ ਵਿੱਚ ਹੋਰ ਵਾਧਾ ਕਰਦਿਆਂ ਹੋਇਆਂ ਪੰਜਾਬ ਦੀ ਜਨਤਾ ਦੇ ਉੱਪਰ ਟੈਕਸ ਦਾ ਹੋਰ ਬੋਝ ਪਾ ਦਿੱਤਾ, ਜੋ ਕਿ ਇਸੇ ਸਾਲ ਅਪ੍ਰੈਲ ਮਹੀਨੇ ਤੋਂ ਲਾਗੂ ਹੋਵੇਗਾ, ਜਿਸ ਵਿੱਚ ਛੋਟੀ ਗੱਡੀਆਂ ਦੇ ਐਂਟਰੀ ਟੈਕਸ ਦੇ ਵਿੱਚ 30 ਦੀ ਵਾਧਾ ਕੀਤਾ ਹੈ।
ਲੋਕਾਂ ਨੇ ਹਿਮਾਚਲ ਸਰਕਾਰ ਨੂੰ ਕੀਤੀ ਅਪੀਲ
ਹਾਲਾਂਕਿ, ਪੰਜਾਬ ਦੇ ਲੋਕਾਂ ਤੇ ਸਥਾਨਿਕ ਲੋਕਾਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਹਿਮਾਚਲ ਸਰਕਾਰ ਨੂੰ ਚਾਹੀਦਾ ਹੈ ਕਿ ਹਿਮਾਚਲ ਆਉਣ ਜਾਣ ਤੇ ਕੁਝ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਗੁਆਂਢੀ ਸੂਬਾ ਹੋਣ ਕਰਕੇ ਰਿਸ਼ਤੇਦਾਰੀਆਂ ਅਤੇ ਆਪਸੀ ਵਪਾਰ ਚਲਦਾ ਹੈ, ਜਿਸ ਦੇ ਚਲਦਿਆਂ ਅਕਸਰ ਪੰਜਾਬ ਤੋਂ ਹਿਮਾਚਲ ਹਿਮਾਚਲ ਤੋਂ ਪੰਜਾਬ ਵੱਲ ਆਉਣਾ-ਜਾਣਾ ਰਹਿੰਦਾ ਹੈ, ਜਿਸ ਕਰਕੇ ਜੇਬ 'ਤੇ ਕਾਫੀ ਬੋਝ ਪੈਂਦਾ ਹੈ।
ਲੋਕਾਂ ਨੇ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਕੁਝ ਰਾਹਤ ਨਾ ਦਿੱਤੀ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪੰਜਾਬ ਏਰੀਏ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਹਿਮਾਚਲ ਦੀਆਂ ਗੱਡੀਆਂ ਤੇ ਟੋਲ ਟੈਕਸ ਲਗਾ ਦੇਣਾ ਚਾਹੀਦਾ ਹੈ ਕਿਉਂਕਿ ਸਿਰਫ ਹਿਮਾਚਲ ਦੇ ਵਿੱਚ ਹੀ ਜਾਣ 'ਤੇ ਸਾਨੂੰ ਅਤੇ ਹੋਰ ਸਟੇਟ ਦੀਆਂ ਗੱਡੀਆਂ ਨੂੰ ਟੈਕਸ ਦੇਣਾ ਪੈਂਦਾ ਹੈ ਜਦਕਿ ਪੂਰੇ ਦੇਸ਼ ਦੇ ਵਿੱਚ ਅਜਿਹਾ ਕਿਤੇ ਵੀ ਨਹੀਂ ਦੇਖਣ ਨੂੰ ਮਿਲਦਾ। ਜੇਕਰ ਪੰਜਾਬ ਸਰਕਾਰ ਇਸੇ ਹਿਸਾਬ ਦੇ ਨਾਲ ਹਿਮਾਚਲ ਦੀਆਂ ਗੱਡੀਆਂ ਤੇ ਟੈਕਸ ਲਗਾਣਾ ਸ਼ੁਰੂ ਕਰ ਦੇਵੇਗੀ ਤਾਂ ਹਿਮਾਚਲ ਸਰਕਾਰ ਨੂੰ ਵੀ ਮਹਿਸੂਸ ਹੋਵੇਗਾ।
ਉਧਰ, ਇਸ ਸਬੰਧੀ ਜਦੋਂ ਕੰਪਨੀ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਅੱਗੇ ਬੋਲਣ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਹੈ ਇਸ ਸਬੰਧੀ ਤੁਸੀਂ ਠੇਕੇਦਾਰ ਨਾਲ ਗੱਲ ਕਰ ਸਕਦੇ ਹੋ।
ਨੰਗਲ ਤੋਂ ਪੱਤਰਕਾਰ ਬੀ.ਐਸ. ਚਾਨਾ ਦੀ ਰਿਪੋਰਟ