Business News:ਅਡਾਨੀ ਗਰੁੱਪ ਨੂੰ ਵੱਡਾ ਝੱਟਕਾ, ਚਾਰ ਕੰਪਨੀਆਂ ਟਾਪ ਲੂਜ਼ਰਜ਼ ਦੀ ਸੂਚੀ ਵਿੱਚ ਸ਼ਾਮਿਲ

Business Update:ਅਡਾਨੀ ਗਰੁੱਪ ਦੀਆਂ 10 ਲਿਸਟਡ ਕੰਪਨੀਆਂ ਵਿੱਚੋਂ 4 ਦੇ ਸ਼ੇਅਰ ਪਿਛਲੇ 6 ਮਹੀਨਿਆਂ ਵਿੱਚ 38 ਤੋਂ 81 ਫ਼ੀਸਦੀ ਤੱਕ ਡੁੱਬ ਚੁੱਕੇ ਹਨ। ਜਿਨ੍ਹਾਂ ਵਿੱਚ ਅਡਾਨੀ ਟੋਟਲ ਗੈਂਸ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਐਂਟਰਪਰਾਇਜ਼ਜ਼ ਦਰਜ ਹੈ।

By  Shameela Khan June 23rd 2023 11:56 AM -- Updated: June 23rd 2023 12:24 PM

Business Update: ਅਡਾਨੀ ਗਰੁੱਪ ਦੀਆਂ 10 ਲਿਸਟਡ ਕੰਪਨੀਆਂ ਵਿੱਚੋਂ 4 ਦੇ ਸ਼ੇਅਰ ਪਿਛਲੇ 6 ਮਹੀਨਿਆਂ ਵਿੱਚ 38 ਤੋਂ 81 ਫ਼ੀਸਦੀ ਤੱਕ ਡੁੱਬ ਚੁੱਕੇ ਹਨ। ਜਿਨ੍ਹਾਂ ਵਿੱਚ ਅਡਾਨੀ ਟੋਟਲ ਗੈਂਸ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਐਂਟਰਪਰਾਇਜ਼ਜ਼ ਦਰਜ ਹੈ।

 Adani shares: ਅੱਜ ਤੋਂ ਠੀਕ 6 ਮਹੀਨਿਆਂ ਪਹਿਲਾਂ ਅਡਾਨੀ ਗਰੁੱਪ ਦੇ ਸ਼ੇਅਰ ਉਡਾਨ ਭਰ ਰਹੇ ਸੀ। ਪਰੰਤੂ 23 ਜਨਵਰੀ 2023 ਨੂੰ ਹਿਡਨਬਰਗ ਕੰਪਨੀ ਦੀ ਇੱਕ ਰਿਪੋਰਟ ਨੇ ਇਸਦਾ ਮਿਆਰ ਥੱਲੇ ਗਿਰਾ ਦਿੱਤਾ। ਜਿਸਦਾ ਅਸਰ ਅੱਜ ਵੀ ਬਰਕਰਾਰ ਹੈ। ਅਡਾਨੀ ਗਰੁੱਪ ਦੀਆਂ 10 ਲਿਸਟਡ ਕੰਪਨੀਆਂ ਵਿੱਚੋਂ 4 ਦੇ ਸ਼ੇਅਰ ਪਿਛਲੇ 6 ਮਹੀਨਿਆਂ ਵਿੱਚ 38 ਤੋਂ 81 ਫ਼ੀਸਦੀ ਤੱਕ ਡੁੱਬ ਚੁੱਕੇ ਹਨ। ਇਸ ਨੁਕਸਾਸ ਦੀ ਭਰਪਾਈ ਕਦੋਂ ਤੱਕ ਹੋਵੇਗੀ, ਇਹ ਕਹਿਣਾ ਅਜ਼ੇ ਮੁਸ਼ਕਿਲ਼ ਹੈ।  

ਅਡਾਨੀ ਗ੍ਰੀਨ ਵਿੱਚ ਫਸੇ ਨਿਵੇਸ਼ਕਾਂ ਦੇ ਚਹਿਰਿਆਂ ਤੇ ਸ਼ਿਕੰਜ:

ਅਡਾਨੀ ਗ੍ਰੀਨ ਵਿੱਚ ਫਸੇ ਨਿਵੇਸ਼ਕਾਂ ਦੇ ਚਹਿਰਿਆਂ ਤੇ ਸ਼ਿਕੰਜ ਨਜ਼ਰ ਆ ਰਿਹਾ ਹੈ। ਅਡਾਨੀ ਗ੍ਰੀਨ 1980.75 ਤੋਂ ਗਿਰ ਕੇ 974.85 ਰੁਪਏ ਦੀ ਗਿਰਾਵਟ ਨਾਲ਼  ਨਿਵੇਸ਼ਕਾਂ ਦੀ ਚਿੰਤਾ ਦਾ ਕਾਰਨ ਬਣ ਗਿਆ ਹੈ। ਜੇਕਰ ਗੱਲ ਕਰੀਏ ਤਾਂ ਪਿਛਲੇ ਸਮੇਂ ਵਿੱਚ ਇਸਨੇ ਕੁੱਲ 50 ਫੀਸਦੀ ਨਿਗੇਟਿਵ ਰਿਟਰਨ ਦਿੱਤੀ ਹੈ। ਇਸਦੇ ਹਰ ਸ਼ੇਅਰ ਉੱਤੇ 1005.90 ਰੁਪਏ ਦਾ ਨੁਕਸਾਨ ਹੋਇਆ ਹੈ। 


ਅਡਾਨੀ ਟੋਟਲ ਗੈਂਸ ਭਾਰੀ ਗਿਰਾਵਟ ਨਾਲ 655.15 ਤੇ ਪਹੁੰਚਿਆ:

ਪਿਛਲੇ ਛੇ ਮਹੀਨਿਆਂ ਪਹਿਲਾਂ ਅਡਾਨੀ ਟੋਟਲ ਗੈਂਸ ਦੇ ਸ਼ੇਅਰ ਦੀ ਕੀਮਤ 3551.15 ਸੀ। ਜੋ ਕਿ ਭਾਰੀ ਗਿਰਾਵਟ ਨਾਲ 655.15 ਤੇ ਆ ਗਿਆ ਹੈ। ਇਸਨੇ ਹਰ ਸ਼ੇਅਰ ਉੱਤੇ ਆਪਣੇ ਨਿਵੇਸ਼ਕਾਂ ਨੂੰ ਕੁੱਲ 2896.40 ਰੁਪਏ ਦਾ ਨੁਕਸਾਨ ਕਰਵਾਇਆ ਹੈ।

ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਐਂਟਰਪਰਾਇਜ਼ਜ਼  ਵੀ ਘਾਟੇ ਵਿੱਚ:

ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰ 2518 ਰੁਪਏ ਤੋਂ ਲੁੜਕ ਕੇ 804.40  ਅਤੇ ਅਡਾਨੀ ਐਂਟਰਪਰਾਇਜ਼ਜ਼ ਵੀ 2397.25 ਤੋਂ 1471.30 ਦੇ ਭਾਰੀ ਨੁਕਸਾਨ ਨਾਲ ਟਾਪ ਲੂਜ਼ਰਜ਼ ਦੀ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ।

ਇਹ ਵੀ ਪੜ੍ਹੋ: ਵਿੱਤ ਵਿਭਾਗ ਵੱਲੋਂ ਪੈਨਸ਼ਨਰਾਂ,ਰਿਟਾਇਰ ਮੁਲਾਜ਼ਮਾਂ ਦਾ ਡਿਵੈਲਪਮੈਂਟ ਟੈਕਸ ਕੱਟਣ ਸਬੰਧੀ ਹੁਕਮ ਜਾਰੀ






Related Post