Hoshiarpur News : ਪਿੰਡ ਪੁਰਹੀਰਾਂ ਦੇ ਲੋਕਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਬੱਸ ਨੂੰ ਘੇਰਿਆ, ਸੱਦੀ ਮੌਕੇ ਤੇ ਪੁਲਿਸ

Hoshiarpur News : ਅੱਜ ਸਵੇਰ ਸਮੇਂ ਹੁਸ਼ਿਆਰਪੁਰ 'ਚ ਉਸ ਵਕਤ ਮਾਹੌਲ ਗਰਮਾ ਜਾਂਦਾ ਹੈ ,ਜਦੋਂ ਇਕ ਪ੍ਰਵਾਸੀਆਂ ਦੇ ਨਾਲ ਭਰੀ ਬੱਸ ਨੂੰ ਪਿੰਡ ਪੁਰਹੀਰਾਂ ਦੇ ਲੋਕਾਂ ਵਲੋਂ ਘੇਰ ਲਿਆ ਜਾਂਦਾ ਹੈ ਤੇ ਥਾਣਾ ਪੁਰਹੀਰਾਂ ਪੁਲਿਸ ਨੂੰ ਮੌਕੇ 'ਤੇ ਬੁਲਾ ਲਿਆ ਜਾਂਦਾ ਹੈ। ਜਦੋਂ ਲੋਕਾਂ ਵਲੋਂ ਬੱਸ ਦੇ ਡਰਾਈਵਰ ਤੋਂ ਕਾਗਜਾਂ ਦੀ ਮੰਗ ਕੀਤੀ ਜਾਂਦੀ ਹੈ ਕਿ ਬੱਸ ਦਾ ਡਰਾਈਵਰ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਪਾਉਂਦਾ ਤੇ ਨਾ ਹੀ ਲਾਇਸੰਸ ਹੀ ਦਿਖਾ ਪਾਉਂਦਾ ਹੈ

By  Shanker Badra September 30th 2025 02:25 PM

Hoshiarpur News : ਅੱਜ ਸਵੇਰ ਸਮੇਂ ਹੁਸ਼ਿਆਰਪੁਰ 'ਚ ਉਸ ਵਕਤ ਮਾਹੌਲ ਗਰਮਾ ਜਾਂਦਾ ਹੈ ,ਜਦੋਂ ਇਕ ਪ੍ਰਵਾਸੀਆਂ ਦੇ ਨਾਲ ਭਰੀ ਬੱਸ ਨੂੰ ਪਿੰਡ ਪੁਰਹੀਰਾਂ ਦੇ ਲੋਕਾਂ ਵਲੋਂ ਘੇਰ ਲਿਆ ਜਾਂਦਾ ਹੈ ਤੇ ਥਾਣਾ ਪੁਰਹੀਰਾਂ ਪੁਲਿਸ ਨੂੰ ਮੌਕੇ 'ਤੇ ਬੁਲਾ ਲਿਆ ਜਾਂਦਾ ਹੈ। ਜਦੋਂ ਲੋਕਾਂ ਵਲੋਂ ਬੱਸ ਦੇ ਡਰਾਈਵਰ ਤੋਂ ਕਾਗਜਾਂ ਦੀ ਮੰਗ ਕੀਤੀ ਜਾਂਦੀ ਹੈ ਕਿ ਬੱਸ ਦਾ ਡਰਾਈਵਰ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਪਾਉਂਦਾ ਤੇ ਨਾ ਹੀ ਲਾਇਸੰਸ ਹੀ ਦਿਖਾ ਪਾਉਂਦਾ ਹੈ। 

ਡਰਾਈਵਰ ਦਾ ਕਹਿਣਾ ਹੈ ਕਿ ਇਹ ਟੂਰਿਸਟ ਬੱਸ ਹੈ ਤੇ ਰੋਜ਼ਾਨਾ ਉਹ ਹੁਸ਼ਿਆਰਪੁਰ ਅਤੇ ਹੋਰ ਸ਼ਹਿਰਾਂ ਸਮੇਤ ਪ੍ਰਵਾਸੀਆਂ ਨੂੰ ਉਤਾਰ ਕੇ ਜਾਂਦਾ ਹੈ। ਅੱਜ ਵੀ ਜਦੋਂ ਬੱਸ ਖੇਤਾਂ 'ਚ ਪਹੁੰਚੀ ਤਾਂ ਲੋਕਾਂ ਵਲੋਂ ਉਸਨੂੰ ਘੇਰ ਲਿਆ ਗਿਆ। ਗੱਲਬਾਤ ਕਰਦਿਆਂ ਕਿਸਾਨ ਆਗੂ ਮਨਜੀਤ ਰਾਏ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਪੁਲਿਸ ਪੰਜਾਬੀਆਂ ਦੇ ਕੈਮਰਿਆਂ ਰਾਹੀਂ ਚਾਲਾਨ ਕੱਟਦੀ ਹੈ ਪਰੰਤੂ ਬਾਹਰਬੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।

ਦੱਸ ਦੇਈਏ ਕਿ ਪਿਛਲੇ ਮਹੀਨੇ ਹੁਸ਼ਿਆਰਪੁਰ ਵਿੱਚ ਹੋਈ ਦਰਦਨਾਕ ਘਟਨਾ ਤੋਂ ਬਾਅਦ ਪੰਜਾਬ ਭਰ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਚਿੰਤਾਵਾਂ ਤੇ ਵਿਰੋਧ ਤੇਜ਼ ਹੋ ਗਏ ਹਨ। ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਲਗਾਤਾਰ ਵਧ ਰਹੀ ਵਸੋਂ ਪੰਜਾਬ ਵਿੱਚ ਸਿਆਸੀ ਤੇ ਸਮਾਜਿਕ ਮੁੱਦਾ ਬਣ ਰਹੀ ਹੈ। ਕੁਝ ਲੋਕ ਇਸ ਵਸੋਂ ਵਾਧੇ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।

Related Post