Mohali ’ਚ ਦਿਨਦਿਹਾੜੇ ਹੋਟਲ ਕਰਮਚਾਰੀ ‘ਤੇ ਗੋਲੀਆਂ ਚਲੀਆਂ, ਮਚੀ ਹਫੜਾ-ਦਫੜੀ
ਫਾਇਰਿੰਗ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਕਰਮਚਾਰੀ ਨੇ ਮੌਕੇ ‘ਤੇ ਹੀ ਭੱਜ ਕੇ ਆਪਣੀ ਜਾਨ ਬਚਾਈ। ਹਮਲੇ ਦੌਰਾਨ ਦੋ ਕਾਰਾਂ ਨੂੰ ਨੁਕਸਾਨ ਹੋਇਆ।
Mohali News : ਮੁਹਾਲੀ ਦੇ ਜੀਰਕਪੁਰ-ਪਟਿਆਲਾ ਹਾਈਵੇ ‘ਤੇ ਸਥਿਤ ਇੱਕ ਹੋਟਲ ਦੇ ਕਰਮਚਾਰੀ ‘ਤੇ ਦਿਨਦਿਹਾੜੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦੁਪਹਿਰ ਲਗਭਗ ਸਵਾ ਇੱਕ ਵਜੇ ਦੇ ਕਰੀਬ ਵਾਪਰਿਆ। ਕਰਮਚਾਰੀ ਹੋਟਲ ਦੀ ਪਾਰਕਿੰਗ ਵਿੱਚ ਖੜ੍ਹਾ ਸੀ, ਜਦੋਂ ਅਚਾਨਕ ਬਾਈਕ ‘ਤੇ ਸਵਾਰ ਕੁਝ ਬਦਮਾਸ਼ਾਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ।
ਫਾਇਰਿੰਗ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਕਰਮਚਾਰੀ ਨੇ ਮੌਕੇ ‘ਤੇ ਹੀ ਭੱਜ ਕੇ ਆਪਣੀ ਜਾਨ ਬਚਾਈ। ਹਮਲੇ ਦੌਰਾਨ ਦੋ ਕਾਰਾਂ ਨੂੰ ਨੁਕਸਾਨ ਹੋਇਆ।
ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਸ-ਪਾਸ ਦੇ ਸਾਰੇ ਹੋਟਲਾਂ ਦੇ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗਾਂ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਹਮਲਾਵਰਾਂ ਦੀ ਪਹਿਚਾਣ ਹੋ ਸਕੇ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ ਹਮਲਾਵਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਇਸ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।